ਲੜਕੀ ਨਾਲ ਹੋਈ ਵੱਡੀ ਜੱਗੋ ਤੇਰਵੀ, ਭੈਣ ਦੀ ਲਾਸ਼ ਕੋਲ ਬੈਠਾ ਭਰਾ ਰੋ-ਰੋ ਮੰਗੇ ਇਨਸਾਫ

ਪਠਾਨਕੋਟ ਦੇ ਸਿਵਲ ਹਸਪਤਾਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਲੜਕੀ ਦੀ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੇ ਜਾਂਦੇ ਸਮੇਂ ਜਾਨ ਚਲੀ ਗਈ ਸੀ। ਲੜਕੀ ਨੇ ਇੱਥੇ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਇਆ ਸੀ। ਮ੍ਰਿਤਕਾ ਦਾ ਪਰਿਵਾਰ ਲੜਕੀ ਦੀ ਜਾਨ ਜਾਣ ਪਿੱਛੇ ਡਾਕਟਰ ਦੀ ਲਾ ਪ ਰ ਵਾ ਹੀ ਮੰਨ ਰਿਹਾ ਹੈ ਅਤੇ ਡਾਕਟਰ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਲੜਕੀ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦੇ ਪਿੱਤੇ ਵਿੱਚ ਪੱਥਰੀ ਸੀ। ਜਿਸ ਦਾ 17 ਨਵੰਬਰ ਨੂੰ ਆਪ੍ਰੇਸ਼ਨ ਕੀਤਾ ਗਿਆ।

ਕੁਝ ਦਿਨ ਹਸਪਤਾਲ ਵਿੱਚ ਰੱਖਣ ਮਗਰੋਂ ਲੜਕੀ ਨੂੰ ਘਰ ਭੇਜ ਦਿੱਤਾ ਗਿਆ। ਲੜਕੀ ਦੀ ਤਬੀਅਤ ਖ਼ ਰਾ ਬ ਹੋ ਜਾਣ ਤੇ ਉਹ ਦੁਬਾਰਾ ਉਸ ਨੂੰ ਹਸਪਤਾਲ ਵਿਚ ਲੈ ਆਏ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਲੜਕੀ ਦੇ ਪੇਟ ਵਿੱਚ ਹਵਾ ਭਰ ਗਈ ਅਤੇ ਉਸ ਦੀ ਜਾਨ ਚਲੀ ਗਈ। ਲੜਕੀ ਦੇ ਭਰਾ ਸੰਨੀ ਨੇ ਦੱਸਿਆ ਹੈ ਕਿ 17 ਨਵੰਬਰ ਨੂੰ ਉਨ੍ਹਾਂ ਦੀ ਭੈਣ ਦਾ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਹੋਇਆ ਸੀ। 3-4 ਦਿਨਾਂ ਬਾਅਦ ਲੜਕੀ ਨੂੰ ਘਰ ਭੇਜ ਦਿੱਤਾ ਗਿਆ। ਘਰ ਜਾ ਕੇ ਉਸ ਦੀ ਹਾਲਤ ਖ਼ ਰਾ ਬ ਹੋ ਗਈ ਅਤੇ ਉਹ ਵਾਪਸ ਹਸਪਤਾਲ ਆ ਗਏ।

ਡਾਕਟਰ ਉਨ੍ਹਾਂ ਨੂੰ ਹਰ ਰੋਜ਼ ਹੀ ਭਰੋਸਾ ਦਿੰਦੇ ਸਨ ਕਿ ਉਸ ਦੀ ਭੈਣ ਜਲਦੀ ਹੀ ਠੀਕ ਹੋ ਜਾਵੇਗੀ। ਸੰਨੀ ਦੇ ਦੱਸਣ ਮੁਤਾਬਕ ਕੱਲ੍ਹ ਟਾਂ ਕੇ ਫਟ ਗਏ ਅਤੇ ਵਿੱਚੋਂ ਗੰ ਦ ਗੀ ਨਿਕਲਣ ਲੱਗੀ। ਡਾਕਟਰ ਕਹਿਣ ਲੱਗਾ ਕਿ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕੋਲ 3 ਸਾਲ ਵਿੱਚ ਪਹਿਲੀ ਵਾਰ ਅਜਿਹਾ ਮਾਮਲਾ ਆਇਆ ਹੈ। ਸੰਨੀ ਦੇ ਦੱਸਣ ਮੁਤਾਬਕ ਜਦੋਂ ਢਾਈ ਵਜੇ ਉਨ੍ਹਾ ਦੀ ਭੈਣ ਦੀ ਹਾਲਤ ਖ਼ ਰਾ ਬ ਹੋ ਗਈ ਤਾਂ ਉਨ੍ਹਾਂ ਨੇ ਨਰਸਾਂ ਨੂੰ ਕਿਹਾ ਕਿ ਡਾਕਟਰ ਨੂੰ ਬੁਲਾਓ ਪਰ ਉਨ੍ਹਾ ਨੂੰ ਜਵਾਬ ਮਿਲਿਆ ਕਿ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਲੈ ਜਾਓ

ਪਰ ਜੇ ਉਹ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਣ ਦੀ ਹਿੰਮਤ ਰੱਖਦੇ ਹੁੰਦੇ ਤਾਂ ਉਹ ਇੱਥੇ ਕਿਉਂ ਆਉਂਦੇ? ਉਨ੍ਹਾਂ ਦੇ ਸਾਹਮਣੇ ਹੀ ਉਨ੍ਹਾਂ ਦੀ ਭੈਣ ਅੱਖਾਂ ਮੀਟ ਗਈ। ਸੰਨੀ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਭੈਣ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੁੰ ਮ ਰਾ ਹ ਕੀਤਾ ਗਿਆ ਹੈ। ਡਾਕਟਰ ਕਹਿੰਦਾ ਰਿਹਾ ਕਿ ਪਤਾ ਨਹੀਂ ਅੰਦਰ ਕੀ ਹੈ? ਇਹ ਨਾ ਤਾਂ ਰੇਸ਼ਾ ਹੈ ਅਤੇ ਨਾ ਹੀ ਪੱਸ ਹੈ। ਇਸ ਨੂੰ ਪਾਈਪ ਰਾਹੀਂ ਬਾਹਰ ਕੱਢਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕੀ ਹੈ? ਪਹਿਲਾਂ ਤਾਂ ਡਾਕਟਰ ਉਨ੍ਹਾਂ ਨੂੰ ਠੀਕ ਹੋ ਜਾਣ ਦੇ ਦਿਲਾਸੇ ਦਿੰਦੇ ਰਹੇ।

ਅੱਜ ਉਨ੍ਹਾਂ ਨੂੰ ਸਿਟੀ ਸਕੈਨ ਕਰਵਾਉਣ ਲਈ ਕਿਹਾ ਗਿਆ। ਮ੍ਰਿਤਕ ਦੀ ਭੈਣ ਦੇ ਦੱਸਣ ਮੁਤਾਬਕ ਉਹ ਹੱਥ ਨਾਲ ਆਪ੍ਰੇਸ਼ਨ ਕਰਵਾਉਣਾ ਚਾਹੁੰਦੇ ਸਨ ਪਰ ਡਾਕਟਰ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਦੂਰਬੀਨ ਨਾਲ ਅਪ੍ਰੇਸ਼ਨ ਕਰਵਾਉਣਾ ਠੀਕ ਰਹੇਗਾ। ਉਨ੍ਹਾਂ ਨੇ ਡਾਕਟਰ ਦੀ ਸਲਾਹ ਮੰਨ ਲਈ ਪਰ ਫੇਰ ਵੀ ਉਨ੍ਹਾਂ ਦੀ ਭੈਣ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਲੱਗੇ ਦੋਸ਼ਾਂ ਦੀ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.