ਦਰਿਆ ਕੰਢੇ ਪੁੱਟੀ ਧਰਤੀ ਤਾਂ ਵੱਡੇ ਵੱਡੇ ਅਫਸਰਾਂ ਦੇ ਉੱਡ ਗਏ ਹੋਸ਼, ਦੇਖੋ ਵਿਚੋਂ ਕੀ ਨਿਕਲਿਆ

ਭਾਵੇਂ ਪੁਲਿਸ ਅਤੇ ਸਰਕਾਰ ਸੂਬੇ ਵਿਚੋਂ ਦਾਰੂ ਦੇ ਗਲਤ ਧੰਦੇ ਨੂੰ ਬੰਦ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਪਰ ਫੇਰ ਵੀ ਇਹ ਮਾਮਲੇ ਰੁਕ ਨਹੀਂ ਰਹੇ। ਜਲੰਧਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦਰਿਆ ਦੇ ਕਿਨਾਰੇ ਵੱਡੀ ਗਿਣਤੀ ਵਿਚ ਪੁਲਿਸ ਨੇ ਰੇਡ ਕੀਤੀ। ਇੱਥੋਂ ਪੁਲਿਸ ਨੂੰ ਵੱਡੀ ਮਾਤਰਾ ਵਿੱਚ ਗਲਤ ਸਾਮਾਨ ਬਰਾਮਦ ਹੋਇਆ। ਇਸ ਧੰਦੇ ਨਾਲ ਸੂਬੇ ਦੇ ਅਕਸਾਈਜ਼ ਵਿਭਾਗ ਨੂੰ ਵੀ ਚੂਨਾ ਲੱਗ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਨੀਅਰ

ਪੁਲਿਸ ਅਫ਼ਸਰਾਂ ਨੇ ਮਿਲ ਕੇ ਇਕ ਯੋਜਨਾ ਤਿਆਰ ਕੀਤੀ ਸੀ। ਥਾਣਾ ਮਹਿਤਪੁਰ ਦੇ ਮੁਖੀ ਨੂੰ ਇਸ ਤੇ ਨਿਗਰਾਨੀ ਰੱਖਣ ਲਈ ਕਿਹਾ ਗਿਆ। ਇਸ ਵਿੱਚ ਜਗਰਾਉਂ ਅਕਸਾਈਜ ਵਿਭਾਗ ਵੀ ਸ਼ਾਮਲ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਪੁਲਿਸ ਨੂੰ ਇਸ ਕਾਰਵਾਈ ਵਿੱਚ ਇੱਕ ਲੱਖ 10 ਹਜ਼ਾਰ ਕਿੱਲੋ ਲਾਹਣ ਬਰਾਮਦ ਹੋਇਆ। ਇਸ ਤੋਂ ਬਿਨਾਂ ਭੱਠੀਆਂ ਦਾ ਸਾਮਾਨ ਵੀ ਮਿਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹੇ ਅਨਸਰਾਂ ਤੇ ਨਕੇਲ ਕੱਸਣ ਦੇ ਆਦੇਸ਼ ਦਿੱਤੇ ਗਏ ਹਨ।

ਇਸ ਕਾਰਵਾਈ ਵਿਚ ਕਾਫ਼ੀ ਗਿਣਤੀ ਵਿੱਚ ਪੁਲੀਸ ਅਫ਼ਸਰਾਂ ਨੇ ਹਿੱਸਾ ਲਿਆ। ਉਨ੍ਹਾਂ ਦੇ ਦੱਸਣ ਮੁਤਾਬਕ ਪੁਲਿਸ ਵੱਲੋਂ ਦਰਿਆਵਾਂ ਦੇ ਕਿਨਾਰੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਰਹਿੰਦੀ ਹੈ। ਅਕਸਾਈਜ਼ ਅਧਿਕਾਰੀ ਨੇ ਦੱਸਿਆ ਹੈ ਕਿ ਦਰਿਆ ਕਿਨਾਰੇ ਦਾਰੂ ਦਾ ਧੰਦਾ ਚੱਲ ਰਿਹਾ ਸੀ। ਇੱਥੇ ਜਲੰਧਰ ਅਤੇ ਲੁਧਿਆਣਾ ਪੁਲੀਸ ਨਾਲ ਮਿਲ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਿੱਥੇ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤਾ ਗਿਆ ਹੈ। ਇਸ ਦੀ ਮਾਤਰਾ ਇੱਕ ਲੱਖ 10 ਹਜ਼ਾਰ ਕਿਲੋ ਦੇ ਲਗਪਗ ਹੈ।

ਇਸ ਤੋਂ ਬਿਨਾਂ 12 ਡਰੰਮ ਅਤੇ 6 ਚਾਲੂ ਭੱਠੀਆਂ ਮਿਲੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਇੰਨੀ ਵੱਡੀ ਮਾਤਰਾ ਵਿੱਚ ਫੜਿਆ ਗਿਆ ਗ਼ਲਤ ਪਦਾਰਥ ਪੁਲਿਸ ਅਤੇ ਐਕਸਾਈਜ਼ ਵਿਭਾਗ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਕੇ ਐਕਸਾਈਜ਼ ਵਿਭਾਗ ਦੀ ਕਮਾਈ ਤੇ ਨਾਂਹ ਪੱਖੀ ਅਸਰ ਪਾ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *