ਪੰਜਾਬ ਚ ਪਹਿਲੀ ਵਾਰ ਲੱਗਿਆ ਅਨੋਖਾ ਧਰਨਾ, ਅਮਲ ਛੱਡਣ ਵਾਲੇ ਹੋਏ ਔਖੇ

ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਹੜਤਾਲਾਂ ਕਰ ਰਹੇ ਹਨ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਜਨਤਾ ਨੂੰ ਵੀ ਧੱਕੇ ਖਾਣੇ ਪੈਂਦੇ ਹਨ। ਖੰਨਾ ਦੇ ਸਿਵਲ ਹਸਪਤਾਲ ਅੱਗੇ ਉਸ ਸਮੇਂ ਅਮਲੀਆਂ ਨੇ ਮਿਲ ਕੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਦਵਾਈ ਨਹੀਂ ਮਿਲੀ। ਇਹ ਅਮਲੀ ਅਮਲ ਛੱਡਣ ਦੀ ਦਵਾਈ ਲੈ ਰਹੇ ਹਨ ਪਰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਇਨ੍ਹਾਂ ਨੂੰ ਦਵਾਈ ਨਹੀਂ ਮਿਲ ਰਹੀ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਨੂੰ ਸਮੇਂ ਤੇ ਦਵਾਈ ਮਿਲਦੀ ਸੀ। ਹੁਣ ਜਦੋਂ ਉਹ ਦਵਾਈ ਲੈਣ ਆਏ ਤਾਂ ਇੱਥੇ ‘ਹੜਤਾਲ’ ਸ਼ਬਦ ਲਿਖਿਆ ਹੋਇਆ ਹੈ। ਪੁੱਛਣ ਤੇ ਉਨ੍ਹਾਂ ਨੂੰ ਮੈਡਮ ਨੇ ਕਿਹਾ ਕਿ ਤੁਸੀਂ ਮੀਡੀਆ ਬੁਲਾਓ ਅਤੇ ਰੌਲਾ ਪਾਓ ਤਾਂ ਤੁਹਾਡੀ ਸੁਣਵਾਈ ਹੋਵੇਗੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਉਹ ਅਮਲ ਕਰਦੇ ਸਨ ਪਰ ਅਮਲ ਹਟਾਉਣ ਲਈ ਸਰਕਾਰ ਨੇ ਉਨ੍ਹਾਂ ਨੂੰ ਦਵਾਈ ਤੇ ਲਾ ਦਿੱਤਾ। ਪਹਿਲਾਂ ਦਵਾਈ ਜ਼ਿਆਦਾ ਮਾਤਰਾ ਵਿੱਚ ਦਿੱਤੀ ਜਾਂਦੀ ਸੀ ਪਰ ਹੁਣ ਦਵਾਈ ਦੀ ਮਾਤਰਾ ਬਹੁਤ ਘਟਾ ਦਿੱਤੀ ਹੈ।

ਜਿਸ ਕਰਕੇ ਉਨ੍ਹਾਂ ਦਾ ਸਰੀਰ ਕੰਮ ਨਹੀਂ ਕਰਦਾ। ਉਨ੍ਹਾਂ ਦੇ ਕਈ ਸਾਥੀ ਤਾਂ ਦਵਾਈ ਨਾ ਮਿਲਣ ਕਾਰਨ ਦੁਬਾਰਾ ਅਮਲੀ ਬਣ ਰਹੇ ਹਨ। ਉਸ ਦੇ ਦੱਸਣ ਮੁਤਾਬਕ ਖੰਨਾ ਵਿਖੇ ਝੁੱਗੀਆਂ ਵਿਚ ਸਭ ਕੁਝ ਮਿਲਦਾ ਹੈ ਪਰ ਉਹ ਇਸ ਰਸਤੇ ਜਾਣਾ ਨਹੀਂ ਚਾਹੁੰਦੇ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਸਰਕਾਰ ਤਾਂ ਕਹਿੰਦੀ ਹੈ ਘਰ ਘਰ ਨੌਕਰੀ ਦੇ ਦਿੱਤੀ ਹੈ। ਫਿਰ ਇਹ ਮੁਲਾਜ਼ਮ ਹੜਤਾਲ ਕਿਉਂ ਕਰਦੇ ਹਨ? ਉਸ ਨੇ ਸੁਆਲ ਕੀਤਾ ਹੈ ਕਿ ਹੜਤਾਲ ਪਿੱਛੇ ਉਨ੍ਹਾਂ ਦਾ ਕੀ ਕਸੂਰ ਹੈ।

ਕਮਲਜੀਤ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਸਰਕਾਰ ਕਰਮਚਾਰੀਆਂ ਦੀ ਮੰਗ ਨਹੀਂ ਮੰਨਦੀ ਅਤੇ ਕਰਮਚਾਰੀਆਂ ਉਨ੍ਹਾਂ ਨੂੰ ਦਵਾਈ ਨਹੀਂ ਦੇ ਰਹੇ। ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਡ਼ਤਾਲ ਪੰਜਾਬ ਪੱਧਰ ਉੱਤੇ ਹੈ। ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ। ਹੜਤਾਲ ਕਾਰਨ ਹੀ ਦਵਾਈ ਬੰਦ ਹੋਈ ਹੈ। ਹੜਤਾਲ ਖਤਮ ਹੋਣ ਤੇ ਹੀ ਮਾਮਲਾ ਹੱਲ ਹੋ ਸਕਦਾ ਹੈ। ਜੇਕਰ ਉਹ ਕਸੂਤੀ ਸਥਿਤੀ ਵਿੱਚ ਹਨ ਤਾਂ ਉਹ ਐਮਰਜੈਂਸੀ ਵਿਭਾਗ ਵਿਚ ਆ ਸਕਦੇ ਹਨ।

ਉਨ੍ਹਾਂ ਨੇ ਦੱਸਿਆ ਹੈ ਕਿ ਕੌਂਸਲਿੰਗ ਬਾਰੇ ਵੀ ਹਾਈ ਅਥਾਰਟੀ ਨਾਲ ਗੱਲ ਕੀਤੀ ਜਾਵੇਗੀ। ਬਾਹਰ ਤੋਂ ਦਵਾਈ ਮਿਲਣ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਸਟਾਫ ਦਾ ਕੋਈ ਵਿਅਕਤੀ ਬਾਹਰੀ ਤੌਰ ਤੇ ਦਵਾਈ ਵੇਚਦਾ ਹੈ ਤਾਂ ਇਹ ਵਿਭਾਗ ਦੇ ਦੇਖਣ ਵਾਲਾ ਮਾਮਲਾ ਹੈ ਪਰ ਜੇਕਰ ਕੋਈ ਬਾਹਰੀ ਵਿਅਕਤੀ ਹੈ ਤਾਂ ਇਹ ਪੁਲਿਸ ਦਾ ਮਾਮਲਾ ਬਣਦਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅਮਲੀਆਂ ਨੂੰ ਅਮਲ ਤੋਂ ਮੁਕਤ ਕਰਵਾਉਣ ਲਈ ਦਵਾਈ ਦੀ ਮਾਤਰਾ ਘਟਾਈ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.