ਬੈਂਕ ਤੋਂ ਲੱਖਾਂ ਰੁਪਏ ਲੈ ਕੇ ਆ ਰਿਹਾ ਸੀ ਬਾਪੂ, 5 ਸਕਿੰਟ ਚ ਮੁੰਡੇ ਕਰ ਗਏ ਵੱਡਾ ਕਾਂਡ, ਪਾਤਾ ਰੌਲਾ

ਝਪਟਣ ਦੀ ਕਾਰਵਾਈ ਕਰਨ ਵਾਲਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਦਿਨ ਦਿਹਾੜੇ ਹੀ ਕਾਰਵਾਈਆਂ ਨੂੰ ਅੰਜਾਮ ਦੇਣ ਲੱਗ ਪਏ ਹਨ। ਪਹਿਲਾਂ ਤਾਂ ਇਹ ਲੋਕ ਔਰਤਾਂ ਦੇ ਪਰਸ, ਮੋਬਾਈਲ ਅਤੇ ਚੇਨੀਆਂ ਆਦਿ ਹੀ ਝਪਟਦੇ ਸਨ ਪਰ ਹੁਣ ਤਾਂ ਇਹ ਲੋਕ ਆਦਮੀਆਂ ਨੂੰ ਵੀ ਨਹੀਂ ਬਖ਼ਸ਼ਦੇ। ਆਦਮੀਆਂ ਤੋਂ ਵੀ ਪਰਸ ਆਦਿ ਝਪਟ ਕੇ ਰਫ਼ੂਚੱਕਰ ਹੋ ਜਾਂਦੇ ਹਨ। ਫਗਵਾੜਾ ਵਿਖੇ ਮੋਟਰਸਾਈਕਲ 2 ਸਵਾਰ ਇੱਕ ਬਜ਼ੁਰਗ ਵਿਅਕਤੀ ਤੋਂ ਇਕ ਲੱਖ ਰੁਪਏ ਦੇ ਲਗਪਗ ਨਕਦੀ ਝਪਟ ਕੇ ਦੌੜ ਗਏ।

ਬਜ਼ੁਰਗ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਬਜ਼ੁਰਗ ਨੇ ਦੱਸਿਆ ਹੈ ਕਿ ਉਹ ਨੰਗਲ ਦਾ ਰਹਿਣ ਵਾਲਾ ਹੈ ਅਤੇ ਫਗਵਾੜਾ ਦੇ ਜੀ.ਟੀ ਰੋਡ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚੋਂ ਇੱਕ ਲੱਖ ਰੁਪਏ ਕਢਵਾ ਕੇ ਵਾਪਸ ਆ ਰਿਹਾ ਸੀ। ਉਸ ਨੇ ਲਗਭਗ 11-30 ਵਜੇ ਬੈਂਕ ਵਿੱਚੋਂ ਰਕਮ ਕਢਵਾਈ। ਉਹ ਸਕੂਟਰ ਤੇ ਸਵਾਰ ਸੀ। ਰਸਤੇ ਵਿਚ ਫਾਟਕ ਬੰਦ ਹੋਣ ਕਾਰਨ ਉਸ ਨੇ ਆਪਣਾ ਸਕੂਟਰ ਫਾਟਕ ਦੇ ਥੱਲੇ ਤੋਂ ਕੱਢ ਲਿਆ। ਜਦੋਂ ਉਹ ਨੰਗਲ ਪਹੁੰਚ ਗਿਆ ਤਾਂ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ

ਵਿੱਚੋਂ ਇੱਕ ਨੇ ਉਸ ਦੇ ਕੁੜਤੇ ਦੇ ਖੀਸੇ ਨੂੰ ਜ਼ੋਰ ਨਾਲ ਝਟਕਾ ਮਾਰਿਆ। ਜਿਸ ਨਾਲ ਉਸ ਦਾ ਖੀਸਾ ਕੁੜਤੇ ਨਾਲੋਂ ਵੱਖ ਹੋ ਗਿਆ। ਬਜ਼ੁਰਗ ਦੇ ਦੱਸਣ ਮੁਤਾਬਕ ਖੀਸੇ ਵਿਚ ਇੱਕ ਲੱਖ 10 ਹਜ਼ਾਰ ਰੁਪਏ, 2 ਏ.ਟੀ.ਐਮ, ਆਧਾਰ ਕਾਰਡ, ਡਰਾਈਵਿੰਗ ਲਾਈਸੈਂਸ ਅਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਸਨ। ਬਜ਼ੁਰਗ ਦਾ ਕਹਿਣਾ ਹੈ ਕਿ ਕਾਰਵਾਈ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਉਨ੍ਹਾਂ ਕੋਲ ਫੋਟੋ ਵੀ ਹੈ। ਇਨ੍ਹਾਂ ਵਿੱਚੋਂ ਇੱਕ ਨੇ ਲਾਲ ਰੰਗ ਦੀ ਕੋਟੀ ਪਹਿਨੀ ਹੋਈ ਸੀ ਅਤੇ ਦੂਸਰੇ ਨੇ ਸਫੈਦ ਰੰਗ ਦੀ।

ਬਜ਼ੁਰਗ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰੌਲਾ ਵੀ ਪਾਇਆ ਪਰ ਜਦੋਂ ਤਕ ਲੋਕ ਮਾਮਲੇ ਨੂੰ ਸਮਝੇ ਤਾਂ ਮੋਟਰਸਾਈਕਲ ਵਾਲੇ ਦੌੜ ਗਏ। ਉਨ੍ਹਾਂ ਦਾ ਫਾਟਕ ਤਕ ਪਿੱਛਾ ਵੀ ਕੀਤਾ ਗਿਆ ਪਰ ਕੋਈ ਹੱਥ ਨਹੀਂ ਆਇਆ। ਉਨ੍ਹਾਂ ਨੇ ਝੋਨੇ ਦੀ ਕਟਾਈ ਦੇ ਕੰਬਾਈਨ ਵਾਲਿਆਂ ਨੂੰ ਪੈਸੇ ਦੇਣੇ ਸਨ। ਇਸ ਤੋਂ ਬਿਨਾਂ ਕੁਝ ਹੋਰ ਖ਼ਰਚੇ ਵੀ ਕਰਨੇ ਸਨ। ਬਜ਼ੁਰਗ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਪੈਸੇ ਵਾਪਸ ਦਿਵਾਏ ਜਾਣ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *