ਲਾੜੇ ਨੇ ਫਾਰਚੂਨਰ ਕਾਰ ਪਿੱਛੇ ਰੋਕੇ ਫੇਰੇ, ਪੜ੍ਹੀ ਲਿਖੀ ਨੌਕਰੀ ਲੱਗੀ ਲਾੜੀ ਨੇ ਬੁਲਾਈ ਪੁਲਿਸ, ਦੇਖੋ ਫੇਰ ਜੋ ਹੋਇਆ

ਕੁਝ ਲੋਕਾਂ ਲਈ ਪੈਸਾ ਹੀ ਸਭ ਕੁਝ ਹੈ। ਪੈਸੇ ਦੀ ਖਾਤਰ ਉਹ ਰਿਸ਼ਤੇ ਵੀ ਠੁਕਰਾ ਦਿੰਦੇ ਹਨ। ਇਹ ਜਾਣਦੇ ਹੋਏ ਵੀ ਕਿ ਸਭ ਕੁਝ ਪੈਸਾ ਹੀ ਨਹੀਂ ਹੁੰਦਾ। ਇਹ ਲੋਕ ਰਿਸ਼ਤਿਆਂ ਦੀ ਪੈਸੇ ਨਾਲ ਤੁਲਨਾ ਕਰਦੇ ਹਨ। ਹਰਿਆਣਾ ਦੇ ਜ਼ਿਲ੍ਹਾ ਕਰਨਾਲ ਵਿੱਚ ਉਸ ਸਮੇਂ ਲੜਕੀ ਵਾਲਿਆਂ ਨੇ ਪੁਲਿਸ ਬੁਲਾ ਲਈ ਜਦੋਂ ਲੜਕੇ ਵਾਲੇ ਫੇਰਿਆਂ ਤੋਂ ਆਨਾਕਾਨੀ ਕਰਨ ਲੱਗੇ। ਇੱਥੇ ਜੀਂਦ ਤੋਂ ਨਸੀਬ ਨਾਮ ਦੇ ਲੜਕੇ ਦੀ ਬਰਾਤ ਆਈ ਸੀ। ਲੜਕਾ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਹੈ।

ਦੂਜੇ ਪਾਸੇ ਲੜਕੀ ਸਿੱਖਿਆ ਵਿਭਾਗ ਵਿਚ ਸਰਕਾਰੀ ਨੌਕਰੀ ਕਰਦੀ ਹੈ ਅਤੇ ਉਸ ਦੀ ਵਿੱਦਿਅਕ ਯੋਗਤਾ ਪੀ.ਐੱਚ.ਡੀ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਬਰਾਤ ਲੜਕੀ ਵਾਲਿਆਂ ਦੇ ਪਹੁੰਚੀ ਤਾਂ ਲੜਕੀ ਵਾਲਿਆਂ ਨੇ ਲਾੜੇ ਦੇ ਪਿਤਾ ਨੂੰ ਮੁੰਦਰੀ ਪਹਿਨਾਈ ਅਤੇ ਲਾੜੇ ਨੂੰ ਸੋਨੇ ਦੀ ਚੇਨ ਪਹਿਨਾਈ ਗਈ। ਕੁਝ ਸਮੇਂ ਬਾਅਦ ਹੀ ਲਾੜੇ ਨੇ ਚੇਨ ਉਤਾਰ ਕੇ ਸੁੱਟ ਦਿੱਤੀ। ਪੁੱਛਣ ਤੇ ਪਤਾ ਲੱਗਾ ਕਿ ਲਾੜੇ ਵਾਲੇ ਚਾਹੁੰਦੇ ਹਨ ਕਿ ਲਾੜੇ ਦੇ ਭਰਾ ਅਤੇ ਭਰਜਾਈ ਨੂੰ ਵੀ ਸੋਨੇ ਦੀ ਚੇਨ ਪਾਈ ਜਾਵੇ।

ਇਸ ਤੇ ਲੜਕੀ ਵਾਲਿਆਂ ਨੇ ਦੂਜੀ ਧਿਰ ਨੂੰ ਭਰੋਸਾ ਦਿੱਤਾ ਕਿ ਉਹ 2 ਜਾਂ 3 ਦਿਨਾਂ ਵਿੱਚ ਲਾੜੇ ਦੇ ਭਰਾ ਅਤੇ ਭਰਜਾਈ ਲਈ ਚੇਨੀ ਬਣਵਾ ਦੇਣਗੇ। ਇਸ ਤੋਂ ਬਾਅਦ ਲਾੜੇ ਵਾਲਿਆਂ ਨੇ 20 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਮੰਗ ਰੱਖ ਦਿੱਤੀ। ਲੜਕੀ ਵਾਲਿਆਂ ਨੇ ਬਰਾਤੀਆਂ ਨੂੰ ਫੇਰਿਆਂ ਲਈ ਬੁਲਾਇਆ ਪਰ ਉਹ ਆਨਾਕਾਨੀ ਕਰਨ ਲੱਗੇ। ਲੜਕੀ ਵਾਲੇ ਮਿੰਨਤਾਂ ਕਰਦੇ ਰਹੇ ਪਰ ਲਾੜੇ ਦਾ ਪਰਿਵਾਰ ਟੱਸ ਤੋਂ ਮੱਸ ਨਹੀਂ ਹੋਇਆ। ਕੋਈ ਗੱਲ ਨਾ ਬਣਦੀ ਦੇਖ ਲੜਕੀ ਵਾਲਿਆਂ ਨੇ ਮੰਗਲਵਾਰ ਸਵੇਰੇ ਪੁਲਿਸ ਬੁਲਾ ਲਈ।

ਪੁਲਿਸ ਨੂੰ ਦੇਖ ਕੇ ਲਾੜੇ ਵਾਲੇ ਫੇਰਿਆਂ ਲਈ ਤਿਆਰ ਹੋ ਗਏ। ਲਾੜੇ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਾਜ ਦੀ ਮੰਗ ਨਹੀਂ ਕੀਤੀ। ਚੇਨ ਉਤਾਰ ਕੇ ਸੁੱਟਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਲਾੜੇ ਨੇ ਚੇਨ ਤਾਂ ਇਸ ਲਈ ਉਤਾਰੀ ਸੀ ਕਿ 10 ਦਿਨ ਬਾਅਦ ਦੇ ਦੇਣਾ। ਲੜਕੀ ਵਾਲਿਆਂ ਦਾ ਦੋਸ਼ ਹੈ ਕਿ ਲਾੜੇ ਦਾ ਜੀਜਾ ਖ਼ੁਦ ਕਹਿ ਰਿਹਾ ਸੀ ਕਿ ਫਾਰਚੂਨਰ ਗੱਡੀ ਦਿੱਤੀ ਜਾਵੇ। ਲਾੜੇ ਦਾ ਜੀਜਾ ਚੰਡੀਗਡ਼੍ਹ ਪੁਲਿਸ ਵਿਚ ਨੌਕਰੀ ਕਰਦਾ ਹੈ।

Leave a Reply

Your email address will not be published.