ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕਮਬਾਊ ਮੋਤ, ਭਤੀਜੇ ਦੀਆਂ ਚੀਕਾਂ ਸੁਣ ਬਚਾਉਣ ਭੱਜੀ ਚਾਚੀ

ਸਾਡੇ ਸਮਾਜ ਵਿੱਚ ਇੱਕ ਚਾਚੇ ਨੂੰ ਪਿਤਾ ਦਾ ਹੀ ਦਰਜਾ ਦਿੱਤਾ ਜਾਂਦਾ ਹੈ। ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਵੀ ਕੁਝ ਹੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ। ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਇੱਕ ਚਾਚੇ ਵੱਲੋਂ ਆਪਣੇ ਹੀ ਭਤੀਜੇ ਦੀ ਇਸ ਤਰਾਂ ਖਿੱਚ ਧੂਹ ਕੀਤੀ ਗਈ ਕਿ ਉਸ ਦੀ ਜਾਨ ਹੀ ਚਲੀ ਗਈ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ 6-30 ਵਜੇ ਦੇ ਕਰੀਬ ਟੈਲੀਫ਼ੋਨ ਰਾਹੀਂ ਇਸ ਸਬੰਧੀ ਸੂਚਨਾ ਮਿਲੀ ਸੀ। ਭਰਤਗੜ੍ਹ ਦੇ ਸਰਪੰਚ ਸੁਖਦੀਪ ਸਿੰਘ ਨੇ ਭਰਤਗੜ੍ਹ ਚੌਂਕੀ ਵਿਚ ਫੋਨ ਕਰਕੇ ਦੱਸਿਆ ਸੀ ਕਿ ਹੈ ਉਨ੍ਹਾਂ ਦੇ ਚਾਚਾ ਵਿਸਾਖਾ ਸਿੰਘ ਨੇ ਅਮਰਜੋਤ ਸਿੰਘ ਨਾਮਕ ਲੜਕੇ ਦੀ ਖਿੱਚ ਧੂਹ ਕੀਤੀ। ਜਿਸ ਕਾਰਨ ਲੜਕੇ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਖਦੀਪ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਕਿਸੇ ਘਰੇਲੂ ਕੰਮ ਲਈ ਉਨ੍ਹਾਂ ਦੇ ਘਰ ਗਿਆ ਸੀ।

ਜਦੋਂ ਉਹ ਵਿਸ਼ਾਖਾ ਸਿੰਘ ਦੇ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਉਨ੍ਹਾਂ ਨੇ ਕੁਝ ਰੌਲੇ ਦੀ ਅਵਾਜ ਸੁਣੀ। ਜਿਸ ਦੌਰਾਨ ਉਹ ਤੁਰੰਤ ਹੀ ਭੱਜ ਕੇ ਵਿਸਾਖਾ ਸਿੰਘ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਚਾਚਾ ਵਿਸਾਖਾ ਸਿੰਘ ਦੇ ਹੱਥ ਵਿਚ ਇਕ ਲੋਹੇ ਦੀ ਰਾਡ ਫੜੀ ਹੋਈ ਸੀ ਜਿਸ ਨਾਲ ਉਹ ਅਮਰਜੋਤ ਦੀ ਖਿੱਚ-ਧੂਹ ਕਰ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਵਿਸਾਖਾ ਸਿੰਘ ਵੱਲੋਂ ਅਮਰਜੋਤ ਦੀ ਖਿੱਚ ਧੂਹ ਕੀਤੀ ਜਾ ਰਹੀ ਸੀ ਤਾਂ ਉਸ ਦੀ ਚਾਚੀ ਕਮਲਜੀਤ ਉਸ ਨੂੰ ਬਚਾਉਣ ਲਈ ਅੱਗੇ ਵੀ ਆਈ

ਪਰ ਉਹ ਵਿਸਾਖਾ ਤੋਂ ਡਰਕੇ ਆਪਣੇ ਬਚਾਅ ਲਈ ਪਿਛੇ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਰਪੰਚ ਸੁਖਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਤੇ 302 ਆਈ.ਪੀ.ਸੀ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋ ਸ਼ੀ ਦੀ ਭਾਲ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਜੋ ਦੋ ਸ਼ੀ ਦੀ ਭਾਲ ਵਿੱਚ ਲੱਗੀਆਂ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਇਹ ਹਾਦਸੇ ਦੀ ਵਜ੍ਹਾ ਇਹ ਸੀ ਕਿ ਚਾਚਾ ਆਪਣੇ ਭਤੀਜੇ ਨੂੰ ਰੋਕਦਾ ਸੀ ਕਿ ਉਹ ਆਪਣੇ ਦੋਸਤਾਂ ਨੂੰ ਘਰ ਨਾ ਲੈ ਕੇ ਆਵੇ। ਬੀਤੇ ਦਿਨੀਂ ਚਾਚੇ ਨੇ ਆਪਣੇ ਭਤੀਜੇ ਦਾ ਫੋਨ ਬਾਹਰ ਸੁੱਟ ਦਿੱਤਾ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਵਧ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *