ਬਾਲੀਵੁਡ ਦੀ ਸਭ ਤੋਂ ਵੱਡੀ ਐਕਟ੍ਰੈੱਸ ਬਣਨ ਜਾ ਰਹੀ ਹੈ ਪੰਜਾਬ ਦੇ ਇਸ ਪਿੰਡ ਦੀ ਨੂੰਹ, ਕੱਲ ਨੂੰ ਹੈ ਵਿਆਹ

ਵਿਆਹ ਦੇ ਸੀਜ਼ਨ ਦੇ ਚੱਲਦਿਆਂ ਫਿਲਮ ਇੰਡਸਟਰੀ ਵਿਚ ਕੋਈ ਨਾ ਕੋਈ ਅਦਾਕਾਰ ਵਿਆਹ ਜਾਂ ਮੰਗਣੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਜਿਵੇਂ ਕਿ ਕੁਝ ਦਿਨ ਪਹਿਲਾਂ ਜਸਵਿੰਦਰ ਭੱਲਾ ਦਾ ਲੜਕਾ ਪੁਖਰਾਜ ਭੱਲਾ ਆਪਣੇ ਵਿਆਹ ਕਾਰਨ ਸੋਸ਼ਲ ਮੀਡੀਆ ਤੇ ਖੂਬ ਛਾਇਆ ਹੋਇਆ ਸੀ। ਜਿਸ ਤੋਂ ਬਾਅਦ ਪੰਜਾਬੀ ਗਾਇਕ ਅਤੇ ਮਸ਼ਹੂਰ ਅਦਾਕਾਰ ਸ਼ੈਰੀ ਮਾਨ ਆਪਣੇ ਵਿਆਹ ਨੂੰ ਲੈ ਕੇ ਸੁਰਖਿਆ ਦਾ ਹਿੱਸਾ ਬਣੇ। ਇਸੇ ਤਰਾਂ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਆਪਣੇ ਵਿਆਹ ਨੂੰ ਲੈ ਕੇ ਸੁਰਖਿਆ ਵਿੱਚ ਹਨ।

ਜਾਣਕਾਰੀ ਮੁਤਾਬਿਕ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੇ ਪੁੱਤਰ ਵਿੱਕੀ ਕੌਸ਼ਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ ਨੂੰ ਰਾਜਸਥਾਨ ਦੇ ਕਿਲੇ ਦੇ 7 ਸਟਾਰ ਰਿਜੋਰਟ ਸਿਕਸ ਸੈਂਸ ਵਿੱਚ ਹੋਣ ਜਾ ਰਿਹਾ ਹੈ। ਦੋਨੋਂ ਪਰਿਵਾਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਨੂੰ ਕੁਮੈਟਾਂ ਜਰੀਏ ਬਹੁਤ ਜਿਆਦਾ ਪਿਆਰ ਅਤੇ ਵਿਆਹ ਦੀਆਂ ਮੁਬਾਰਕਾਂ ਦੇ ਰਹੇ।

ਸਟੰਟਬੁਆਏ ਨਾਲ ਬਾਲੀਵੁੱਡ ਵਿੱਚ ਕੰਮ ਕਰਨ ਵਾਲੇ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਬਾਲੀਵੁੱਡ ਵਿੱਚ ਕਈ ਐਵਾਰਡ ਜਿੱਤ ਚੁੱਕੇ ਹਨ। ਬੇਸ਼ੱਕ ਉਹ ਆਪਣੇ ਪਿੰਡ ਵਿਚ ਨਹੀਂ ਰਹਿੰਦੇ ਪਰ ਉਹ ਆਪਣੇ ਪਿੰਡ ਦੀ ਧਰਤੀ ਨਾਲ ਜੁੜੇ ਹੋਏ ਹਨ। ਇਸੇ ਤਰ੍ਹਾਂ ਹੀ ਉਨ੍ਹਾਂ ਦੇ ਪੁੱਤਰ ਵਿੱਕੀ ਅਤੇ ਸੰਨੀ ਕੌਸ਼ਲ ਵੀ ਪੰਜਾਬ ਅਤੇ ਆਪਣੇ ਜੱਦੀ ਪਿੰਡ ਮਿਰਜ਼ਾਪੁਰ (ਹੁਸ਼ਿਆਰਪੁਰ) ਨਾਲ ਬਹੁਤ ਪਿਆਰ ਕਰਦੇ ਹਨ, ਜਿਸ ਕਾਰਨ ਉਹ ਅਕਸਰ ਹੀ ਆਪਣੇ ਪਿੰਡ ਵਿਚ ਆਉਂਦੇ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਕੌਸ਼ਲ ਨੇ ਆਪਣੇ ਸਾਥੀ ਸਤਪਾਲ ਵਾਸੀ ਟਾਂਡਾ ਨੂੰ ਇਹ ਦੱਸਿਆ ਹੈ ਕਿ ਉਹ ਬਹੁਤ ਖੁਸ਼ ਹਨ ਕਿ ਕੈਟਰੀਨਾ ਕੈਫ ਹੁਸ਼ਿਆਰਪੁਰ ਦੀ ਨੂੰਹ ਬਣ ਰਹੀ ਹੈ।

Leave a Reply

Your email address will not be published. Required fields are marked *