ਵਿਆਹ ਵਾਲੇ ਦਿਨ ਲਾੜੀ ਪਰਿਵਾਰ ਨਾਲ ਪਹੁੰਚੀ ਥਾਣੇ, ਮੁੰਡੇ ਨੂੰ ਭਜਾਕੇ ਲੈ ਗਈ ਸਹੇਲੀ

ਜਦੋਂ ਕੋਈ ਪਰਿਵਾਰ ਆਪਣੇ ਪੁੱਤਰ ਦੀ ਬਰਾਤ ਲੈ ਕੇ ਜਾਣ ਲੱਗਦਾ ਹੈ ਤਾਂ ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਮਿੱਤਰ ਬਹੁਤ ਖੁਸ਼ ਹੁੰਦੇ ਹਨ ਪਰ ਰਾਜਸਥਾਨ ਦੇ ਝੁਨਝੁਨੂੰ ਅਧੀਨ ਪੈਂਦੇ ਥਾਣਾ ਸੂਰਜਗੜ੍ਹ ਦੀ ਮੇਦਾਰਮ ਦੀ ਢਾਣੀ ਵਿੱਚ ਪੁੱਤਰ ਦੀ ਬਰਾਤ ਚੜ੍ਹਦੇ ਸਮੇਂ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਉਨ੍ਹਾਂ ਦਾ ਪੁੱਤਰ ਰਵੀ ਹੀ ਲਾਪਤਾ ਹੋ ਗਿਆ। ਅੱਜ ਸਵੇਰੇ ਉਹ ਆਪਣੇ ਵੱਡੇ ਭਰਾ ਨਵੀਨ ਦੀ ਬਰਾਤ ਤੋਂ ਵਾਪਸ ਆਇਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਦੋਵੇਂ ਭਰਾਵਾਂ ਨਵੀਨ ਅਤੇ ਰਵੀ ਦਾ ਵਿਆਹ ਇਕ ਦਿਨ ਦੇ ਫ਼ਰਕ ਨਾਲ ਅੱਗੇ ਪਿੱਛੇ ਸੀ।

ਨਵੀਨ ਸਵੇਰੇ ਆਪਣੀ ਲਾੜੀ ਨੂੰ ਵਿਆਹ ਕੇ ਲੈ ਆਇਆ ਸੀ ਅਤੇ ਰਵੀ ਦੀ ਬਰਾਤ ਹੁਣ ਜਾਣੀ ਸੀ। ਪਰਿਵਾਰ ਵੱਲੋਂ ਆਪਣੀ ਵੱਡੀ ਨੂੰਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਰਵੀ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਪਤਾ ਲੱਗਾ ਕਿ ਉਹ ਬਾਈਕ ਲੈ ਕੇ ਕਿਧਰੇ ਚਲਾ ਗਿਆ ਹੈ। ਜਦੋਂ ਰਵੀ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਰਵੀ ਦੇ ਲਾਪਤਾ ਹੋਣ ਦੀ ਥਾਣੇ ਇਤਲਾਹ ਦੇ ਦਿੱਤੀ। ਦੂਜੇ ਪਾਸੇ ਢੀਂਢੀਆਂ ਪਿੰਡ ਵਿੱਚ ਰਵੀ ਦੀ ਬਰਾਤ ਦੀ ਉਡੀਕ ਕੀਤੀ ਜਾ ਰਹੀ ਸੀ।

ਲਾੜੀ ਦੁਆਰਾ ਲਾੜੇ ਦੀ ਉਡੀਕ ਕੀਤੀ ਜਾ ਰਹੀ ਸੀ। ਜਦੋਂ ਬਰਾਤ ਨਾ ਪਹੁੰਚੀ ਤਾਂ ਲਾੜੀ ਦੇ ਪਰਿਵਾਰ ਨੇ ਲਾੜੀ ਨੂੰ ਨਾਲ ਲਿਜਾ ਕੇ ਰਵੀ ਤੇ ਦਰਖਾਸਤ ਦੇ ਦਿੱਤੀ ਕਿ ਉਨ੍ਹਾਂ ਨਾਲ ਧੋ ਖਾ ਹੋਇਆ ਹੈ। ਰਵੀ ਦੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਇਹ ਲੜਕੀ ਹੀ ਰਵੀ ਨੂੰ ਆਪਣੇ ਨਾਲ ਭਜਾ ਕੇ ਲੈ ਗਈ। ਪੁਲਿਸ ਅਤੇ ਪਰਿਵਾਰ ਦੁਆਰਾ ਰਵੀ ਦੀ ਭਾਲ ਕੀਤੀ ਜਾ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਸੀਕਰ ਦੇ ਨੀਮ ਕਾ ਥਾਨਾ ਤੋਂ ਰਵੀ ਅਤੇ ਉਸ ਦੀ ਪ੍ਰੇਮਿਕਾ ਮਿਲ ਗਏ ਹਨ

ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ। ਰਵੀ ਦੇ ਘਰ ਤੋਂ ਭੱਜਣ ਕਾਰਨ ਦੋਵੇਂ ਪਰਿਵਾਰ ਚੱਕਰ ਵਿੱਚ ਪੈ ਗਏ। ਨੌਜਵਾਨ ਮੁੰਡੇ ਕੁੜੀਆਂ ਕੋਈ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਬਾਰੇ ਨਹੀਂ ਸੋਚਦੇ ਕਿ ਉਨ੍ਹਾਂ ਨੇ ਵੀ ਸਮਾਜ ਵਿੱਚ ਰਹਿਣਾ ਹੈ। ਬੱਚਿਆਂ ਦੀ ਇਸ ਹਰਕਤ ਦਾ ਮਾਤਾ ਪਿਤਾ ਤੇ ਕੀ ਅਸਰ ਪਵੇਗਾ? ਰਵੀ ਅਤੇ ਉਸ ਦੀ ਪ੍ਰੇਮਿਕਾ ਦੇ ਇਸ ਕਦਮ ਕਾਰਨ 2 ਪਰਿਵਾਰਾਂ ਨੂੰ ਥਾਣੇ ਦੇ ਚੱਕਰ ਲਗਾਉਣੇ ਪੈ ਗਏ।

Leave a Reply

Your email address will not be published. Required fields are marked *