ਇੱਕ ਹੋਰ ਪੰਜਾਬੀ ਫੌਜੀ ਹੋਇਆ ਸ਼ਹੀਦ, ਘਰ ਚ ਵਿਛੇ ਸੱਥਰ, ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ

ਇਕ ਦਿਨ ਪਹਿਲਾਂ ਸੀ ਡੀ ਐਸ ਬਿਪਨ ਰਾਵਤ ਦਾ ਜਹਾਜ਼ ਕਰੈਸ਼ ਹੋਣ ਕਾਰਨ ਪੂਰੇ ਮੁਲਕ ਵਿਚ ਅਫ਼ਸੋਸ ਜ਼ਾਹਰ ਕੀਤਾ ਜਾ ਰਿਹਾ ਹੈ। ਇਹ ਜਹਾਜ਼ ਹਾਦਸਾ ਤਾਮਿਲਨਾਡੂ ਦੇ ਕਨੂਰ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ। ਜਹਾਜ਼ ਵਿੱਚ ਡਿਫੈਂਸ ਸਰਵਿਸ ਮੁਖੀ ਬਿਪਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਅਫ਼ਸਰਾਂ ਸਮੇਤ ਕਈ ਵਿਅਕਤੀ ਮੌਜੂਦ ਸਨ। ਇਸ ਹਾਦਸੇ ਨੇ ਪੰਜਾਬ ਦੇ ਖਾਲੜਾ ਨੇੜਲੇ ਪਿੰਡ ਦੋਦੇ ਸੋਢੀਆਂ ਵਿੱਚ ਵੀ ਸੋਗ ਦੀ ਲਹਿਰ ਫੈਲਾ ਦਿੱਤੀ ਹੈ।

ਇਸ ਪਿੰਡ ਦੇ ਗੁਰਸੇਵਕ ਸਿੰਘ ਵੀ ਇਸ ਹਾਦਸੇ ਵਿੱਚ ਸ਼ ਹੀ ਦ ਹੋ ਗਏ ਹਨ। ਉਹ ਕਈ ਸਾਲਾਂ ਤੋਂ ਸੀ ਡੀ ਐੱਸ ਬਿਪਿਨ ਰਾਵਤ ਨਾਲ ਡਿਊਟੀ ਕਰ ਰਹੇ ਸਨ। ਜਿਸ ਸਮੇਂ ਪਾਕਿਸਤਾਨ ਵਿੱਚ ਸਰਜੀਕਲ ਸ ਟ੍ਰਾ ਈ ਕ ਕੀਤੀ ਗਈ ਤਾਂ ਉਸ ਵਿੱਚ ਵੀ ਗੁਰਸੇਵਕ ਸਿੰਘ ਦਾ ਵੱਡਾ ਰੋਲ ਸੀ। ਪਿੰਡ ਵਾਸੀ ਗੁਰਸੇਵਕ ਸਿੰਘ ਤੇ ਮਾਣ ਕਰਦੇ ਸਨ। ਅਜੇ ਕੁਝ ਦਿਨ ਪਹਿਲਾਂ ਹੀ ਗੁਰਸੇਵਕ ਸਿੰਘ ਛੁੱਟੀ ਕੱਟ ਕੇ ਗਏ ਸਨ ਅਤੇ ਅਗਲੇ ਸਾਲ ਫੇਰ ਛੁੱਟੀ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ।

ਸ਼ਹੀਦ ਦੀਆਂ 2 ਧੀਆਂ ਅਤੇ ਇਕ ਪੁੱਤਰ ਹੈ। ਉਨ੍ਹਾਂ ਦੀਆਂ 2 ਭੈਣਾਂ ਅਤੇ 5 ਭਰਾ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਕੱਲ੍ਹ ਨੂੰ ਉਨ੍ਹਾਂ ਦੇ ਪਿੰਡ ਪਹੁੰਚ ਰਹੀ ਹੈ। ਪਿੰਡ ਵਾਸੀ ਮੰਗ ਕਰ ਰਹੇ ਹਨ ਕਿ ਸ਼ ਹੀ ਦ ਦੇ ਪਰਿਵਾਰ ਦਾ ਖਰਚਾ ਸਰਕਾਰ ਕਰੇ। ਉਨ੍ਹਾਂ ਦੇ ਭਰਾ ਵੀ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਇਸ ਲਈ ਉਨ੍ਹਾਂ ਲਈ ਵੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਪੰਜਾਬ ਸਰਕਾਰ ਵੀ ਆਪਣੇ ਵੱਲੋਂ ਸ਼ ਹੀ ਦ ਦੇ ਪਰਿਵਾਰ ਦੀ ਮਦਦ ਕਰੇ। ਪਿੰਡ ਵਾਸੀ ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਬਣਵਾਉਣ ਦੀ ਵੀ ਮੰਗ ਕਰ ਰਹੇ ਹਨ।

Leave a Reply

Your email address will not be published.