ਮਾਪਿਆਂ ਨੂੰ ਜਿਹੜਾ ਕੰਮ ਨਹੀਂ ਸੀ ਪਸੰਦ, ਅੱਜ ਉਸ ਕੰਮ ਚੋਂ ਕਮਾਉਂਦੇ 70 ਹਜ਼ਾਰ ਮਹੀਨਾ

ਪਿਛਲੇ ਸਾਲ ਕੋ ਰੋ ਨਾ ਕਾਲ ਦੌਰਾਨ ਲੱਗੇ ਲਾਕਡਾਊਨ ਕਾਰਨ ਕਿੰਨੇ ਹੀ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ। ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਸੌਖਾ ਨਹੀਂ ਰਿਹਾ ਪਰ ਇਹ ਸਮਾਂ ਕਈਆਂ ਨੂੰ ਨਸੀਹਤ ਵੀ ਦੇ ਗਿਆ। ਅਜਿਹਾ ਹੀ ਇਕ ਗੁਰਦਾਸਪੁਰ ਦਾ ਪਰਿਵਾਰ ਹੈ। ਜਿਹੜੇ ਆਪਣੀ ਮਿਹਨਤ ਸਦਕਾ ਅੱਜ ਵਧੀਆ ਗੁਜ਼ਾਰਾ ਕਰ ਰਹੇ ਹਨ। ਸਨੀ ਅਤੇ ਮੀਨੂੰ ਬਚਪਨ ਤੋਂ ਇਕ ਦੂਸਰੇ ਨੂੰ ਜਾਣਦੇ ਸਨ। ਇਨ੍ਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ। ਸੰਨੀ ਨੈਟਵਰਕ ਦਾ ਕੰਮ ਕਰਦਾ ਸੀ

ਅਤੇ ਮੀਨੂੰ ਵੀ ਕਿਸੇ ਰੁਜ਼ਗਾਰ ਤੇ ਲੱਗੀ ਸੀ। ਲਾਕਡਾਊਨ ਦੌਰਾਨ ਕੰਮ ਬੰਦ ਹੋ ਜਾਣ ਕਾਰਨ ਇਨ੍ਹਾਂ ਨੇ ਆਪਣਾ 24 ਹਜ਼ਾਰ ਰੁਪਏ ਵਾਲਾ ਮੋਬਾਈਲ 10 ਹਜ਼ਾਰ ਰੁਪਏ ਵਿੱਚ ਵੇਚ ਕੇ ਅਤੇ ਕੁਝ ਸੋਨਾ ਵੇਚ ਕੇ 50 ਹਜ਼ਾਰ ਰੁਪਏ ਵਿੱਚ ਕਲਾਨੌਰ ਵਿਖੇ ਫਾਸਟ ਫੂਡ ਦਾ ਕੰਮ ਸ਼ੁਰੂ ਕਰ ਲਿਆ। ਇਹ ਪਤੀ ਪਤਨੀ ਕਿਸੇ ਥਾਂ ਖਾਣਾ ਖਾਣ ਗਏ ਸਨ ਅਤੇ ਉਥੋਂ ਹੀ ਪਤਨੀ ਦੇ ਦਿਮਾਗ ਵਿਚ ਫਾਸਟ ਫੂਡ ਦਾ ਕੰਮ ਕਰਨ ਦਾ ਖਿਆਲ ਆ ਗਿਆ। ਇਨ੍ਹਾਂ ਨੇ ਕਲਾਨੌਰ ਵਿਖੇ ਰੇਹੜੀ ਲਗਾ ਲਈ।

ਸ਼ੁਰੂ ਵਿੱਚ ਤਾਂ ਸੰਨੀ ਦੇ ਮਾਤਾ ਪਿਤਾ ਨੂੰ ਇਨ੍ਹਾਂ ਦੇ ਇਸ ਕੰਮ ਤੇ ਇਤਰਾਜ਼ ਸੀ। ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੀ ਨੂੰਹ ਇਸ ਤਰ੍ਹਾਂ ਰੇਹੜੀ ਤੇ ਖੜ੍ਹ ਕੇ ਬਰਗਰ ਵਗੈਰਾ ਵੇਚੇ। ਪਿੰਡ ਦੇ ਲੋਕ ਵੀ ਸੰਨੀ ਦੇ ਪਰਿਵਾਰ ਨੂੰ ਭੜਕਾਉਂਦੇ ਰਹਿੰਦੇ ਸਨ। ਜਿਸ ਕਰਕੇ ਸ਼ੁਰੂ ਵਿੱਚ ਪਰਿਵਾਰ ਵਿੱਚ ਕੁਝ ਮਾਹੌਲ ਖ਼ਰਾਬ ਵੀ ਹੋਇਆ। ਇਸ ਦੇ ਬਾਵਜੂਦ ਵੀ ਸੰਨੀ ਅਤੇ ਮੀਨੂੰ ਨੇ ਹੌਸਲਾ ਨਹੀਂ ਛੱਡਿਆ। ਉਨ੍ਹਾਂ ਨੇ ਮਿਹਨਤ ਜਾਰੀ ਰੱਖੀ ਅਤੇ ਅਖੀਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ।

ਅੱਜ ਉਹ ਇਸੇ ਕਾਰੋਬਾਰ ਤੋਂ ਲਗਭਗ 60-70 ਹਜਾਰ ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਜਿੱਥੇ ਦੋਵੇਂ ਪਤੀ ਪਤਨੀ ਖੁਸ਼ ਹਨ। ਉੱਥੇ ਹੁਣ ਪਰਿਵਾਰ ਵੀ ਖ਼ੁਸ਼ ਹੈ। ਉਹ ਵੀ ਸਮਾਂ ਸੀ ਜਦੋਂ ਇਹ ਗੁਜ਼ਾਰਾ ਕਰਨ ਦੀ ਹੈਸੀਅਤ ਵਿੱਚ ਵੀ ਨਹੀਂ ਸਨ। ਇਨ੍ਹਾਂ ਦੀ ਮਿਹਨਤ ਤੋਂ ਹਰ ਕਿਸੇ ਨੂੰ ਸਿੱਖਿਆ ਲੈਣੀ ਚਾਹੀਦੀ ਹੈ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਗੋਂ ਬੰਦੇ ਦੀ ਸੋਚ ਹੀ ਛੋਟੀ ਵੱਡੀ ਹੁੰਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *