ਸਾਹਮਣੇ ਤੋਂ ਆ ਕੇ ਮੁੰਡਿਆਂ ਨੇ ਠੋਕਤੀ ਕਾਰ, ਫੇਰ ਬਜ਼ੁਰਗ ਨਾਲ ਕੀਤਾ ਸ਼ਰੇਆਮ ਧੱਕਾ

ਸੁਲਤਾਨਪੁਰ ਲੋਧੀ ਵਿਖੇ 2 ਸ਼ੈੱਲਰਾਂ ਦੇ ਮਾਲਕ ਯਸ਼ਪਾਲ ਪੁੱਤਰ ਕੇਵਲ ਕ੍ਰਿਸ਼ਨ ਅਰੋੜਾ ਨਾਮ ਦੇ 60-62 ਸਾਲਾ ਬਜ਼ੁਰਗ ਵਿਅਕਤੀ ਨਾਲ ਖਿੱਚ ਧੂਹ ਕੀਤੇ ਜਾਣ ਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਘਟਨਾ ਦਾ ਸ਼ਿਕਾਰ ਹੋਏ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੀ ਗੱਡੀ ਲੈ ਕੇ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਦੇ ਸਾਹਮਣੇ ਗੱਡੀ ਲਗਾ ਦਿੱਤੀ ਗਈ ਅਤੇ ਹੂਟਰ ਵਜਾਏ ਜਾ ਰਹੇ ਸਨ। ਉਨ੍ਹਾਂ ਨੂੰ ਪੁਲਸ ਕਿਧਰੇ ਨਜ਼ਰ ਨਹੀਂ ਆਈ।

ਪਹਿਲਾਂ ਤਾਂ ਉਨ੍ਹਾਂ ਨੇ ਇਨ੍ਹਾਂ ਲੋਕਾਂ ਨੂੰ ਇਸ਼ਾਰੇ ਨਾਲ ਰਸਤਾ ਦੇਣ ਲਈ ਕਿਹਾ। ਜਦੋਂ ਉਨ੍ਹਾਂ ਨੇ ਨਾ ਸੁਣੀ ਤਾਂ ਉਹ ਆਪਣੀ ਗੱਡੀ ਬੰਦ ਕਰਕੇ ਇਨ੍ਹਾਂ ਦੇ ਕੋਲ ਗਏ ਅਤੇ ਗੱਡੀ ਪਾਸੇ ਕਰਨ ਲਈ ਕਿਹਾ। ਇਨ੍ਹਾਂ ਨੌਜਵਾਨਾਂ ਨੇ ਗੱਡੀ ਪਾਸੇ ਕਰਨ ਤੋਂ ਨਾਂਹ ਕਰ ਦਿੱਤੀ। ਬਜ਼ੁਰਗ ਦਾ ਕਹਿਣਾ ਹੈ ਕਿ ਜਦੋਂ ਉਹ ਗੱਡੀ ਦਾ ਨੰਬਰ ਨੋਟ ਕਰਨ ਲੱਗੇ ਤਾਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ। ਚ ਪੇ ੜਾਂ ਲਗਾਈਆਂ ਗਈਆਂ। ਇਸ ਖਿੱਚ ਧੂਹ ਦੌਰਾਨ ਉਨ੍ਹਾਂ ਦਾ ਸੋਨੇ ਦਾ ਕੜਾ, ਮਹਿੰਗੀ ਘੜੀ ਅਤੇ ਸੋਨੇ ਦੀ ਮੁੰਦਰੀ ਉਤਰ ਗਏ।

ਉਨ੍ਹਾਂ ਕੋਲ ਲਗਪਗ 20 ਹਜ਼ਾਰ ਰੁਪਏ ਸਨ। ਉਹ ਵੀ ਨਹੀਂ ਮਿਲੇ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਹੱਕ ਵਿੱਚ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਬਜ਼ੁਰਗ ਵਿਅਕਤੀ ਨਾਲ ਸ਼ਰ੍ਹੇਆਮ ਧੱ ਕਾ ਕੀਤਾ ਗਿਆ ਹੈ। ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਇਸ ਪਿੱਛੇ ਵਿਧਾਇਕ ਦਾ ਹੱਥ ਹੈ। ਇਸ ਦਾ ਖ ਮਿ ਆ ਜ਼ਾ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਲੋਕਾਂ ਤੇ ਝੂ ਠੇ ਪਰਚੇ ਕਰਵਾਏ ਜਾ ਰਹੇ ਹਨ।

ਇੱਕ ਵਿਅਕਤੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਪੁਲਿਸ ਮਾਮਲਾ ਦਰਜ ਨਹੀਂ ਕਰਦੀ, ਉਹ ਇੱਥੇ ਹੀ ਬੈਠੇ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਯਸ਼ਪਾਲ ਪੁੱਤਰ ਕੇਵਲ ਕ੍ਰਿਸ਼ਨ ਅਰੋੜਾ ਨਾਲ ਇਹ ਘਟਨਾ ਵਾਪਰੀ ਹੈ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਖਿੱਚ ਧੂਹ ਕਰਨ ਦੀ ਗੱਲ ਆਖੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 4 ਵਿਅਕਤੀਆਂ ਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *