2 ਮਹੀਨੇ ਤੋਂ ਕਨੇਡਾ ਚ ਲਾਪਤਾ ਹੋਏ, ਪੰਜਾਬੀ ਮੁੰਡੇ ਦੀ ਅੱਜ ਮਿਲੀ ਲਾਸ਼

ਕੈਨੇਡਾ ਪੁਲਿਸ ਨੂੰ ਇਕ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮਾਮਲਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਨਾਲ ਸਬੰਧਤ ਹੈ। 21 ਸਾਲਾ ਇਹ ਪੰਜਾਬੀ ਨੌਜਵਾਨ ਅਨਮੋਲ ਜਗਤ ਅਕਤੂਬਰ ਮਹੀਨੇ ਤੋਂ ਲਾਪਤਾ ਸੀ। 10 ਨਵੰਬਰ ਨੂੰ ਉਸ ਦਾ ਕੁਝ ਸਾਮਾਨ ਜੰਗਲੀ ਇਲਾਕੇ ਚੋਂ ਬਰਾਮਦ ਹੋਇਆ ਸੀ। ਜਦਕਿ ਉਹ 24 ਅਕਤੂਬਰ ਨੂੰ ਭੇ ਤ ਭ ਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ। ਤੜਕੇ 1 ਵਜੇ 114 ਸਟਰੀਟ ਅਤੇ 80 ਐਵੇਨਿਊ ਦੇ ਇਲਾਕੇ ਵਿੱਚ ਦੇਖੇ ਜਾਣ ਤੋਂ ਬਾਅਦ ਉਹ ਦੁਬਾਰਾ ਕਿਧਰੇ ਨਜ਼ਰ ਨਹੀਂ ਸੀ ਆਇਆ।

10 ਨਵੰਬਰ ਨੂੰ ਉਸ ਦਾ ਜੰਗਲੀ ਇਲਾਕੇ ਵਿਚੋਂ ਕੁਝ ਸਾਮਾਨ ਮਿਲਣ ਤੋਂ ਬਾਅਦ ਪੁਲੀਸ ਨੇ ਉਸ ਦੀ ਭਾਲ ਤੇਜ਼ ਕਰ ਦਿੱਤੀ ਸੀ। ਅਖ਼ੀਰ 1 ਦਸੰਬਰ ਨੂੰ ਨੌਰਥ ਡੈਲਟਾ ਇਲਾਕੇ ਤੋਂ ਅਨਮੋਲ ਜਗਤ ਦੀ ਮਿ੍ਤਕ ਦੇਹ ਮਿਲ ਗਈ। ਪੁਲਿਸ ਦੀਆਂ ਨਜ਼ਰਾਂ ਵਿੱਚ ਇਹ ਮਾਮਲਾ ਸ਼ੱਕੀ ਨਹੀਂ ਹੈ। ਅਨਮੋਲ ਜਗਤ ਦੀ ਜਾਨ ਜਾਣ ਪਿੱਛੇ ਕੀ ਕਾਰਨ ਹਨ? ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਕਿੰਨੇ ਹੀ ਨੌਜਵਾਨ ਵਿਦੇਸ਼ਾਂ ਵਿੱਚ ਗਏ ਦੁਬਾਰਾ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਸਕੇ। ਇੱਥੋਂ ਦੇ ਹਾਲਾਤ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਲੈ ਜਾਂਦੇ ਹਨ। ਵਿਦੇਸ਼ਾਂ ਵਿੱਚ ਉਨ੍ਹਾਂ ਨੂੰ ਕਿਸ ਤਰਾਂ ਦੇ ਮਾਹੌਲ ਵਿੱਚੋਂ ਲੰਘਣਾ ਪਵੇਗਾ ? ਇਹ ਕੋਈ ਨਹੀਂ ਜਾਣਦਾ। ਸਾਡੇ ਮੁਲਕ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਹੀ ਹਾਲਾਤ ਅਨੁਕੂਲ ਬਣਾਏ ਜਾਣ ਤਾਂ ਕਿ ਸਾਡੇ ਮੁਲਕ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣਾ ਪਵੇ।

Leave a Reply

Your email address will not be published.