ਕੈਟਰੀਨਾ ਕੈਫ ਦੇ ਵਿਆਹ ਦੀਆਂ ਫੋਟੋਆਂ ਹੋਈਆਂ ਵਾਇਰਲ

ਕੁਝ ਦਿਨ ਤੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਜਾਣਕਾਰੀ ਮੁਤਾਬਿਕ ਪਤਾ ਲੱਗਾ ਸੀ ਕਿ ਵਿੱਕੀ ਕੌਸ਼ਲ ਅਤੇ ਕਟਰੀਨਾ ਕੈਫ਼ ਦਾ ਵਿਆਹ ਰਾਜਸਥਾਨ ਦੇ ਕਿਲੇ ਦੇ 7 ਸਟਾਰ ਰਿਜੌਰਟ ਸਿਕਸ ਸੈਂਸ ਵਿਚ ਹੋਣਾ ਨਿਯਤ ਹੋਇਆ ਹੈ। ਜਿਸਦੇ ਚਲਦਿਆਂ ਦੋਨੋਂ ਪਰਿਵਾਰਾਂ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਵਿਆਹ ਲਈ ਬਹੁਤ ਹੀ ਜਿਆਦਾ ਉਤਸੁਕ ਸਨ।

ਜਿਸ ਕਰਕੇ ਪ੍ਰਸ਼ੰਸਕ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਦੱਸ ਦਈਏ ਵਿਕੀ ਕੌਸ਼ਲ ਅਤੇ ਕਟਰੀਨਾ ਕੈਫ਼ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਜਿਨਾ ਦਾ ਵਿਆਹ ਸਿਕਸ ਸੈਸੈਂਜ ਫੋਰਟ ਬਰਵਾੜਾ ਵਿਖੇ ਹੋਇਆ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਪਰਿਵਾਰ ਅਤੇ ਸਕੇ-ਸਬੰਧੀਆਂ ਦੀ ਮੌਜੂਦਗੀ ਵਿੱਚ 7 ਫੇਰੇ ਲਏ ਹਨ। ਉਨ੍ਹਾਂ ਦੇ ਵਿਆਹ ਵਿੱਚ ਜਿੱਥੇ ਪਰਿਵਾਰਿਕ ਮੈਂਬਰ, ਦੋਸਤ ਸ਼ਾਮਿਲ ਸਨ।

ਉਥੇ ਹੀ ਕੁਝ ਜਾਣੀਆ ਮਾਣੀਆ ਹਸਤੀਆ ਵੀ ਸ਼ਾਮਿਲ ਸਨ ਜਿਵੇਂ ਕਿ ਕਬੀਰ ਖ਼ਾਨ, ਨੇਹਾ ਧੂਪੀਆ, ਮਿੰਨੀ ਮਾਥੁਰ ਅਤੇ ਗੁਰਦਾਸ ਮਾਨ ਸਮੇਤ ਹੋਰ ਵੀ ਕਈ ਕਲਾਕਾਰ ਸ਼ਾਮਿਲ ਸਨ। ਵਿੱਕੀ ਅਤੇ ਕਟਰੀਨਾ ਕੈਫ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਖਾਤੇ ਉੱਤੇ ਸਾਂਝੀਆਂ ਕੀਤੀਆ ਹਨ। ਇਸ ਜੋੜੀ ਵੱਲੋਂ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆਂ ਨਾਲ ਨਾਲ ਕੁਝ ਖੂਬਸੂਰਤ ਲਾਈਨਾਂ ਵੀ ਲਿਖੀਆਂ ਗਈਆਂ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ :-

ਸਾਡੇ ਦਿਲਾਂ ‘ਚ ਪਿਆਰ ਅਤੇ ਸ਼ੁਕਰਗੁਜ਼ਾਰੀ ਨੇ ਅੱਜ ਸਾਡੇ ਰਿਸ਼ਤੇ ਨੂੰ ਇਸ ਪਲ ‘ਤੇ ਲਿਆਂਦਾ ਹੈ। ਜੀਵਨ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਡੇ ਸਾਰਿਆਂ ਤੋਂ ਪਿਆਰ ਅਤੇ ਆਸ਼ੀਰਵਾਦ ਦੀ ਉਮੀਦ ਕਰਦੇ ਹਾਂ।” ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਵਿਆਹ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਕੈਟਰੀਨਾ ਕੈਫ ਅਤੇ ਵਿੱਕੀ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਲੋਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *