ਗੁਰੂ ਨਾਨਕ ਦੇਵ ਜੀ ਬਾਰੇ ਮਾੜਾ ਬੋਲਣ ਵਾਲੇ ਅਨਿਲ ਅਰੋੜੇ ਦਾ ਹਾਲ ਦੇਖੋ ਕੀ ਹੋਇਆ

ਜਿਸ ਅਨਿਲ ਅਰੋੜਾ ਨੂੰ ਕਾਬੂ ਕਰਨ ਲਈ ਲੁਧਿਆਣਾ ਪੁਲੀਸ 2 ਮਹੀਨੇ ਤੋਂ ਕੋਸ਼ਿਸ਼ ਕਰ ਰਹੀ ਸੀ, ਉਹ ਪੁਲਿਸ ਦੇ ਕਾਬੂ ਆ ਗਿਆ ਹੈ। ਲੁਧਿਆਣਾ ਦੀ 3 ਨੰਬਰ ਡਵੀਜ਼ਨ ਵਿੱਚ ਉਸ ਤੇ ਮਾਮਲਾ ਦਰਜ ਸੀ। ਅਨਿਲ ਅਰੋੜਾ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਵੱਖ ਵੱਖ ਧਰਮਾਂ ਦੇ ਲੋਕ ਕਿੰਨੀ ਦੇਰ ਤੋਂ ਮੰਗ ਕਰ ਰਹੇ ਸਨ ਕਿ ਅਨਿਲ ਅਰੋੜਾ ਨੂੰ ਕਾਬੂ ਕਰਕੇ ਉਸ ਤੇ ਕਾਰਵਾਈ ਕੀਤੀ ਜਾਵੇ ਪਰ ਉਹ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ।

ਅਖੀਰ ਪੁਲਿਸ ਨੇ ਉਸ ਨੂੰ ਜ਼ੀਰਕਪੁਰ ਨੇੜੇ ਤੋਂ ਕਾਬੂ ਕਰ ਲਿਆ ਹੈ। ਅਨਿਲ ਅਰੋੜਾ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਸ਼ਬਦਾਵਲੀ ਬੋਲਣ ਦਾ ਦੋਸ਼ ਹੈ। ਉਸ ਦੀ ਇਸ ਹਰਕਤ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ ਸਨ। ਲੁਧਿਆਣਾ ਵਿਖੇ ਪ੍ਰਦਰਸ਼ਨ ਕਰ ਕੇ ਪੁਲਿਸ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਅਨਿਲ ਅਰੋੜਾ ਨੂੰ ਕਾਬੂ ਕੀਤਾ ਜਾਵੇ। ਕਾਬੂ ਕਰਨ ਤੋਂ ਬਾਅਦ ਉਸ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਰਿਮਾਂਡ ਦੌਰਾਨ ਪੁੱਛ ਗਿੱਛ ਤੋਂ ਬਾਅਦ ਪਤਾ ਲੱਗੇਗਾ ਕਿ ਹੁਣ ਤਕ ਪੁਲਿਸ ਤੋਂ ਬਚਣ ਲਈ ਅਨਿਲ ਅਰੋੜਾ ਕਿੱਥੇ ਕਿੱਥੇ ਛੁਪਦਾ ਰਿਹਾ ਅਤੇ ਉਸ ਦੀ ਕਿਸ ਨੇ ਮ ਦ ਦ ਕੀਤੀ? ਲੁਧਿਆਣਾ ਪੁਲਿਸ ਵੱਲੋ ਕਈ ਟੀਮਾਂ ਬਣਾ ਕੇ ਅਨਿਲ ਅਰੋੜਾ ਦੀ ਭਾਲ ਕੀਤੀ ਜਾ ਰਹੀ ਸੀ। ਅਖੀਰ ਲੰਬੇ ਇੰਤਜਾਰ ਤੋਂ ਬਾਅਦ ਉਹ ਪੁਲਿਸ ਦੇ ਹੱਥ ਆ ਹੀ ਗਿਆ। ਜਾਣਕਾਰੀ ਮਿਲੀ ਹੈ ਕਿ ਅਨਿਲ ਅਰੋੜਾ ਦੇ ਇੰਗਲੈਂਡ ਬੈਠੇ ਸਾਥੀ ਨੂੰ ਵੀ ਲਿਆਉਣ ਲਈ ਪੁਲਿਸ ਕਾਰਵਾਈ ਕਰ ਰਹੀ ਹੈ।

ਲੋਕ ਸੂਬਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਸਾਈਬਰ ਕ੍ਰਾਈਮ ਟੀਮ ਸਥਾਪਤ ਕੀਤੀ ਜਾਵੇ। ਜੋ ਸ਼ੋਸ਼ਲ ਮੀਡੀਆ ਤੇ ਗ਼ ਲ ਤ ਪੋਸਟਾਂ ਪਾਉਣ ਵਾਲੇ ਗ਼ਲਤ ਅਨਸਰਾਂ ਨੂੰ ਤੁਰੰਤ ਕਾਬੂ ਕਰ ਲਵੇ। ਕਈ ਵਿਅਕਤੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ, ਜਿਸ ਨਾਲ ਸਮਾਜ ਵਿੱਚ ਭ ੜ ਕਾ ਹ ਟ ਪੈਦਾ ਹੁੰਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.