ਪੁਖਰਾਜ ਭੱਲਾ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਮਿਲਣ ਲੱਗੀਆਂ ਵਧਾਈਆਂ

ਜਦੋਂ ਵੀ ਸੂਫ਼ੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਸਤਿੰਦਰ ਸਰਤਾਜ ਦਾ ਨਾਮ ਜ਼ਰੂਰ ਸਾਹਮਣੇ ਆਉਂਦਾ ਹੈ। ਕਿਉਂਕਿ ਉਨ੍ਹਾਂ ਨੇ ਆਪਣੀ ਸੂਫੀ ਗਾਇਕੀ ਕਾਰਨ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਧੁੰਮਾਂ ਪਾਈਆਂ ਹੋਈਆਂ ਹਨ। ਹਰ ਕੋਈ ਉਹਨਾਂ ਦੇ ਗਾਉਣ ਦੇ ਅੰਦਾਜ਼ ਨੂੰ ਪਸੰਦ ਕਰਦਾ ਹੈ। ਉਨ੍ਹਾਂ ਵੱਲੋਂ ਗਾਏ ਗਏ ਗੀਤ ਹਰ ਇਕ ਦੇ ਦਿਲ ਨੂੰ ਕੀਲ ਕੇ ਰੱਖ ਦਿੰਦੇ ਹਨ। ਸਤਿੰਦਰ ਸਰਤਾਜ ਸੂਫੀ ਗਾਇਕ, ਗੀਤਕਾਰ ਅਤੇ ਮਸ਼ਹੂਰ ਅਦਾਕਾਰ ਹੋਣ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਵਿੱਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਵੀ ਰਹੇ ਹਨ।

ਸਤਿੰਦਰ ਸਰਤਾਜ ਦੇ ਪ੍ਰਸੰਸਕਾਂ ਵੱਲੋਂ ਆਈ ਦਿਨੀਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਖਾਤੇ ਉੱਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅੱਜ ਵੀ ਸਤਿੰਦਰ ਸਰਤਾਜ ਦੇ ਵਿਆਹ ਦੀ 11ਵੀਂ ਵਰੇਗੰਡ ਹੋਣ ਕਾਰਨ ਪ੍ਰਸ਼ੰਸਕ ਸਤਿੰਦਰ ਸਰਤਾਜ ਅਤੇ ਉਨ੍ਹਾਂ ਦੀ ਪਤਨੀ ਗੌਰੀ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਖਾਤੇ ਉੱਤੇ ਸਾਂਝੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਧਾਈਆਂ ਵੀ ਦੇ ਰਹੇ ਹਨ। ਦੱਸ ਦੇਈਏ ਸਰਤਾਜ ਵਰਲਡ ਨਾਮ ਦੇ ਸੋਸ਼ਲ ਮੀਡੀਆ ਖਾਤੇ ਵਲੋਂ ਸਤਿੰਦਰ ਸਰਤਾਜ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਗਈ ਹੈ।

ਜਾਣਕਾਰੀ ਮੁਤਾਬਿਕ ਸਤਿੰਦਰ ਸਰਤਾਜ ਦਾ ਵਿਆਹ ਵਿਆਹ 9 ਦਸੰਬਰ 2010 ਵਿੱਚ ਗੌਰੀ ਨਾਲ ਹੋਇਆ ਸੀ। ਸਤਿੰਦਰ ਸਰਤਾਜ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਕਰਕੇ ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਸੂਫੀ ਮਿਊਜ਼ਿਕ ਵਿਚ ਡਿਗਰੀ ਪ੍ਰਾਪਤ ਕੀਤੀ। ਅੱਜ ਉਨ੍ਹਾਂ ਦੇ ਗਾਏ ਹੋਏ ਸੂਫੀ ਗੀਤ ਹਰ ਇੱਕ ਦੇ ਮਨ ਨੂੰ ਭਾਉਂਦੇ ਹਨ। ਉਨ੍ਹਾਂ ਵੱਲੋਂ ਗਾਏ ਗਏ ਗੀਤ ਸੱਭਿਆਚਾਰਕ ਹੀ ਹੁੰਦੇ ਹਨ। ਜਿਵੇਂ ਸਤਿੰਦਰ ਸਰਤਾਜ ਦੇ ਗਾਏ ਗੀਤਾਂ ਨੂੰ ਲੋਕਾਂ ਵੱਲੋਂ ਪਿਆਰ ਦਿੱਤਾ ਜਾਂਦਾ ਹੈ,

ਉਂਵੇ ਹੀ ਉਨ੍ਹਾਂ ਦੀ ਕੀਤੀ ਫਿਲਮ “ਇਕੋ ਮਿੱਕੇ” ਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ। ਦੱਸ ਦਈਏ ਸਤਿੰਦਰ ਸਰਤਾਜ ਆਉਣ ਵਾਲੇ ਸਮੇਂ ਵਿੱਚ “ਕਲੀ ਜੋਟਾ” ਫ਼ਿਲਮ ਵਿੱਚ ਵੀ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਜਿੱਥੇ ਉਹਨਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਿਆਹ ਦੀ ਵਰੇਗੰਢ ਦੀਆਂ ਵਧਾਈਆਂ ਦੇ ਰਹੇ ਹਨ, ਉਥੇ ਹੀ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Leave a Reply

Your email address will not be published.