ਪੁਲਿਸ ਨੂੰ ਦੇਖ ਭਜਾ ਲਿਆ ਮੋਟਰਸਾਈਕਲ, ਨਹੀਂ ਪਤਾ ਸੀ ਅੱਗੇ ਹੋ ਜਾਣੀ ਵੱਡੀ ਕਲੋਲ

ਜਲੰਧਰ ਦੇ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਅਮਲ ਦੇ ਮਾਮਲੇ ਵਿਚ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਵੱਖ ਵੱਖ 3 ਮਾਮਲਿਆਂ ਵਿਚ 3 ਮਰਦਾਂ ਅਤੇ ਇਕ ਔਰਤ ਨੂੰ ਕਾਬੂ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿ ਮਾਂ ਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੂਰਜ ਇਨਕਲੇਵ ਦੇ ਪੁਲ ਥੱਲੇ ਲਗਾਏ ਗਏ ਨਾਕੇ ਤੇ ਸਬ ਇੰਸਪੈਕਟਰ ਦੀ ਅਗਵਾਈ ਵਿੱਚ ਪੁਲਿਸ ਨੇ ਗੁਰਜੀਤ ਅਤੇ ਹਰਪ੍ਰੀਤ ਹੈਪੀ ਨੂੰ ਕਾਬੂ ਕੀਤਾ ਹੈ। ਇਹ ਸ਼ਾਹਕੋਟ ਅਤੇ ਮਾਹਿਤਪੁਰ ਦੇ ਰਹਿਣ ਵਾਲੇ ਹਨ।

ਇਨ੍ਹਾਂ ਦੋਵਾਂ ਤੋਂ 4-4 ਗ੍ਰਾਮ ਕੁੱਲ 8 ਗ੍ਰਾਮ ਅਮਲ ਪਦਾਰਥ ਬਰਾਮਦ ਕੀਤਾ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿ ਮਾਂ ਡ ਹਾਸਲ ਕਰ ਲਿਆ ਗਿਆ ਹੈ ਅਤੇ ਪੁੱਛ ਗਿੱਛ ਜਾਰੀ ਹੈ। ਪੁੱਛ ਗਿੱਛ ਤੋਂ ਹੀ ਪਤਾ ਲੱਗੇਗਾ ਕਿ ਇਹ ਸਾਮਾਨ ਕਿੱਥੋਂ ਲਿਆਉਂਦੇ ਹਨ ਅਤੇ ਅੱਗੇ ਕਿੱਥੇ ਸ ਪ ਲਾ ਈ ਕਰਦੇ ਹਨ? ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੂਸਰੇ ਮਾਮਲੇ ਵਿਚ ਇਕ ਏ.ਐੱਸ.ਆਈ ਨੇ ਅਮਿਤ ਕੁਮਾਰ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਹ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਲੁਧਿਆਣਾ ਵਿਚ ਇਸ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਹੈ।

ਇਸ ਕੋਲ ਆਪਣਾ ਟੈਂਪੂ ਟਰੈਵਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਦੇਖ ਕੇ ਅਮਿਤ ਕੁਮਾਰ ਆਪਣਾ ਵਾਹਨ ਛੱਡਕੇ ਭੱਜਣ ਲੱਗਾ ਸੀ। ਇਸ ਦੇ ਹੱਥ ਵਿੱਚ ਇੱਕ ਲਿ ਫ਼ਾ ਫ਼ਾ ਸੀ। ਜਦੋਂ ਲਿ ਫਾ ਫਾ ਖੋਲ੍ਹਿਆ ਗਿਆ ਤਾਂ ਇਸ ਵਿਚੋਂ 5 ਕਿੱਲੋ ਅਮਲ ਪਦਾਰਥ ਬਰਾਮਦ ਹੋਇਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਅਮਿਤ ਕੁਮਾਰ ਤੇ ਪਹਿਲਾਂ ਵੀ ਅਮਲ ਨਾਲ ਜੁੜੇ ਹੋਏ 3 ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ 2 ਲੁਧਿਆਣਾ ਵਿੱਚ ਅਤੇ ਇਕ ਗੁਰਾਇਆ ਵਿੱਚ ਦਰਜ ਹੈ। ਇਸ ਸਮੇਂ ਅਮਿਤ ਕੁਮਾਰ ਜੇ ਲ੍ਹ ਵਿੱਚੋਂ ਜ਼ ਮਾ ਨ ਤ ਤੇ ਆਇਆ ਹੋਇਆ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਤੀਸਰੇ ਮਾਮਲੇ ਵਿਚ ਇਕ ਥਾਣੇਦਾਰ ਨੇ ਰਾਮਾ ਮੰਡੀ ਦਕੋਹਾ ਦੀ ਰੂਪਾ ਨਾਮ ਦੀ ਇਕ ਔਰਤ ਨੂੰ ਕਾਬੂ ਕੀਤਾ ਹੈ। ਰੂਪਾ ਤੋਂ ਇੱਕ ਕਿੱਲੋ ਅਮਲ ਪਦਾਰਥ ਬਰਾਮਦ ਹੋਇਆ ਹੈ। ਪੁੱਛ ਗਿੱਛ ਦੌਰਾਨ ਪਤਾ ਲੱਗਾ ਹੈ ਕਿ ਰੂਪਾ ਨੇ ਇਹ ਅਮਲ ਪਦਾਰਥ ਅਮਿਤ ਕੁਮਾਰ ਤੋਂ ਹੀ ਲਿਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰੂਪਾ ਪਹਿਲਾਂ ਵੀ ਇਕ ਮਾਮਲੇ ਵਿੱਚ ਨਾ ਮ ਜ਼ ਦ ਹੋਈ ਸੀ। ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿ ਮਾਂ ਡ ਹਾਸਲ ਕਰ ਲਿਆ ਗਿਆ ਹੈ। ਰਿ ਮਾਂ ਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.