ਮੌਸਮ ਬਾਰੇ ਆਈ ਵੱਡੀ ਖਬਰ, ਆਉਣ ਵਾਲੇ ਦਿਨਾਂ ਚ ਇਹੋ ਜਿਹਾ ਰਹੇਗਾ ਮੌਸਮ

ਦਸੰਬਰ ਅਤੇ ਜਨਵਰੀ ਦੇ ਮਹੀਨੇ ਉੱਤਰੀ ਭਾਰਤ ਵਿਚ ਠੰਢ ਜ਼ੋਰਾਂ ਤੇ ਪੈਂਦੀ ਹੈ। ਜਿਉਂ ਜਿਉਂ ਦਸੰਬਰ ਮਹੀਨੇ ਦੇ ਦਿਨ ਬੀਤਣ ਲੱਗੇ ਹਨ, ਤਿਉਂ ਤਿਉਂ ਠੰਢ ਵਿੱਚ ਫ਼ਰਕ ਪੈਣ ਲੱਗਾ ਹੈ। ਪਿਛਲੇ ਦਿਨੀਂ ਹਿਮਾਚਲ ਦੀਆਂ ਪਹਾੜੀਆਂ ਉੱਤੇ ਪਈ ਬਰਫ਼ ਨੇ ਵੀ ਕੁਝ ਆਪਣਾ ਅਸਰ ਦਿਖਾਇਆ ਹੈ। ਇਕ ਹਫਤਾ ਪਹਿਲਾਂ ਆਦਮਪੁਰ ਵਿਖੇ ਜਿਹੜਾ ਤਾਪਮਾਨ 6 ਡਿਗਰੀ ਸੈਲਸੀਅਸ ਸੀ, ਉਹ ਘਟ ਕੇ ਸ਼ੁੱਕਰਵਾਰ ਸਵੇਰੇ 4.6 ਡਿਗਰੀ ਸੈਲਸੀਅਸ ਰਹਿ ਗਿਆ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ ਨੋਟ ਕੀਤਾ ਗਿਆ ਹੈ, ਜੋ 25.9 ਡਿਗਰੀ ਸੈਲਸੀਅਸ ਸੀ।

ਹਰਿਆਣਾ ਵਿਚ ਘੱਟ ਤੋਂ ਘੱਟ ਤਾਪਮਾਨ ਹਿਸਾਰ ਵਿੱਚ ਦਰਜ ਕੀਤਾ ਗਿਆ ਹੈ। ਇਹ ਤਾਪਮਾਨ 6.4 ਡਿਗਰੀ ਸੈਲਸੀਅਸ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ 4-5 ਦਿਨ ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਅਤੇ ਧੁੱਪ ਨਿਕਲੇਗੀ। ਆਉਣ ਵਾਲੇ 3 ਦਿਨ ਤਾਪਮਾਨ ਵਿੱਚ ਵੀ ਕੋਈ ਗਿਰਾਵਟ ਨਹੀਂ ਆਵੇਗੀ। ਇਸ ਤੋਂ ਬਿਨਾਂ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਸਵੇਰ ਸਮੇਂ ਧੁੰਦ ਦੇਖੀ ਜਾ ਸਕਦੀ ਹੈ।

ਭਾਵੇਂ ਬੀਤੇ ਦਿਨੀਂ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਸੀ ਕਿ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਪੈਣ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕੇ ਵਿੱਚ ਵੀ ਮੌਸਮ ਖਰਾਬ ਹੋ ਸਕਦਾ ਹੈ ਪਰ ਇਹ ਪੱਛਮੀ ਗੜਬੜੀ ਵਾਲਾ ਦਬਾਅ ਕਮਜ਼ੋਰ ਹੀ ਸਾਬਤ ਹੋਇਆ। ਜਿਸ ਸਦਕਾ ਮੈਦਾਨੀ ਇਲਾਕਿਆਂ ਵਿੱਚ ਮੌਸਮ ਠੀਕ ਹੀ ਰਿਹਾ। ਜੇਕਰ ਮੌਸਮ ਵਿਚ ਤਬਦੀਲੀ ਦੀ ਮੌਸਮ ਵਿਭਾਗ ਵੱਲੋਂ ਕੋਈ ਹੋਰ ਅਪਡੇਟ ਦਿੱਤੀ ਜਾਂਦੀ ਹੈ ਤਾਂ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published. Required fields are marked *