ਸੁਖਬੀਰ ਬਾਦਲ ਨੂੰ ਲੱਗਿਆ ਵੱਡਾ ਝਟਕਾ, ਹੁਣੇ ਹੁਣੇ ਆਈ ਵੱਡੀ ਮਾੜੀ ਖਬਰ

ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਰਾਜਨੀਤਕ ਆਗੂ ਵੱਖੋ ਵਖਰੇ ਪੈਂਤੜੇ ਮੱਲ ਰਹੇ ਹਨ। ਨਵੇਂ ਨਵੇਂ ਗੱਠਜੋੜ ਕੀਤੇ ਜਾ ਰਹੇ ਹਨ। ਕਈ ਇੱਕ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜੇਕਰ ਉੱਥੇ ਸੂਤ ਨਹੀਂ ਆਉਂਦਾ ਤਾਂ ਫਿਰ ਹੋਰ ਪਾਰਟੀ ਦੇਖੀ ਜਾਂਦੀ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਤਾਂ ਨਵੀਂ ਪਾਰਟੀ ਹੀ ਬਣਾ ਲਈ ਹੈ। ਨਵੀਂ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਬਾਰੇ ਆ ਰਹੀ ਹੈ।

ਜਿਹੜੇ ਕਿ ਅਜੇ ਪਿਛਲੇ ਮਹੀਨੇ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਅਨੀਸ਼ ਸਦਾਨਾ ਅਜੇ ਨਵੰਬਰ ਮਹੀਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਸਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣਾ ਰਾਜਨੀਤਕ ਸਲਾਹਕਾਰ ਲਗਾਇਆ ਸੀ। ਹੁਣ ਅਨੀਸ਼ ਸਦਾਨਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਦੇਣ ਦਾ ਕਾਰਨ ਨਹੀਂ ਦੱਸਿਆ।

ਕਾਂਗਰਸ ਪਾਰਟੀ ਵਿਚ ਉਹ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਸਨ। ਇਹ ਅਹੁਦਾ ਉਨ੍ਹਾਂ ਕੋਲ ਕਾਫੀ ਲੰਮਾ ਸਮਾਂ ਰਿਹਾ। ਇੱਥੇ ਦੱਸਣਾ ਬਣਦਾ ਹੈ ਕਿ ਅਨੀਸ਼ ਸਦਾਨਾ ਜਲਾਲਾਬਾਦ ਹਲਕੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਇੱਥੇ ਹਿੰਦੂ ਭਾਈਚਾਰੇ ਵਿੱਚ ਚੰਗਾ ਅਸਰ ਰਸੂਖ ਹੈ। ਐਨ ਮੌਕੇ ਉਤੇ ਜਦੋਂ ਚੋਣਾਂ ਸਿਰ ਉੱਤੇ ਹਨ ਤਾਂ ਪਾਰਟੀ ਪ੍ਰਧਾਨ ਦੇ ਰਾਜਨੀਤਕ ਸਲਾਹਕਾਰ ਦਾ ਅਸਤੀਫ਼ਾ ਦੇ ਦੇਣਾ ਕੋਈ ਸ਼ੁੱਭ ਸੰਕੇਤ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਹੋਰ ਪਾਰਟੀਆਂ ਨਾਲੋਂ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਵਿੱਢ ਚੁੱਕਾ ਹੈ। ਪਾਰਟੀ ਦੁਆਰਾ ਕਾਫ਼ੀ ਸਮਾਂ ਪਹਿਲਾਂ ਹੀ ਟਿਕਟਾਂ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ। ਅਨੀਸ਼ ਸਦਾਨਾ ਦਾ ਅਸਤੀਫ਼ਾ ਆਉਣ ਵਾਲੀਆਂ ਚੋਣਾਂ ਤੇ ਕੀ ਅਸਰ ਪਾਉਂਦਾ ਹੈ? ਇਸ ਦਾ ਪਤਾ ਤਾਂ ਭਵਿੱਖ ਵਿਚ ਹੀ ਲੱਗੇਗਾ। ਇਸ ਅਸਤੀਫੇ ਨੂੰ ਚੋਣਾਂ ਦੇ ਦਿਨਾਂ ਵਿਚ ਵੱਡਾ ਝਟਕਾ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *