ਘਰ ਦੇ ਅੰਦਰ ਵੜਕੇ ਜੁਆਕ ਨੂੰ ਸ਼ਰੇਆਮ ਲੈ ਗਏ ਚੁੱਕਕੇ, ਦਾਦੀ ਦਾ ਰੋ ਰੋ ਬੁਰਾ ਹਾਲ

ਬੱਚੇ ਚੁੱਕਣ ਦੇ ਮਾਮਲਿਆਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਭੇਜੋ। ਬੱਚਿਆਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਪਰ ਹੁਣ ਤਾਂ ਬੱਚੇ ਚੋਰੀ ਕਰਨ ਵਾਲਿਆਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਉਹ ਘਰਾਂ ਤੋਂ ਹੀ ਬੱਚੇ ਚੁੱਕਣ ਲੱਗੇ ਹਨ। ਹੋਰ ਤਾਂ ਹੋਰ ਇਹ ਲੋਕ ਸੀ.ਸੀ.ਟੀ.ਵੀ ਦੀ ਵੀ ਪਰਵਾਹ ਨਹੀਂ ਕਰਦੇ। ਪਿਛਲੇ ਦਿਨੀਂ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਦਿਲਰੋਜ਼ ਨਾਮ ਦੀ ਲੜਕੀ ਨੂੰ ਚੁੱਕ ਕੇ ਉਸ ਦੀ ਜਾਨ ਲੈ ਲੈਣ ਦੇ ਮਾਮਲੇ ਨੂੰ ਲੋਕ ਅਜੇ ਭੁੱਲੇ ਨਹੀਂ ਸਨ

ਕਿ ਹੁਣ ਇਕ ਹੋਰ ਅਜਿਹੀ ਬੱਚਾ ਚੁੱਕਣ ਦੀ ਘਟਨਾ ਵਾਪਰ ਗਈ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਅਧੀਨ ਪੈਂਦੇ ਪਿੰਡ ਬੈਵੋਵਾਲ ਛੰਨੀਆਂ ਵਿੱਚ 9 ਸਾਲ ਦੇ ਇੱਕ ਲੜਕੇ ਬਲਨੂਰ ਨੂੰ 4 ਨਾਮਲੂਮ ਬੰਦੇ ਚੁੱਕ ਕੇ ਲੈ ਗਏ। ਸਾਰਾ ਮਾਮਲਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਿਆ ਹੈ। ਇੱਕ ਪਰਿਵਾਰ ਦੇ ਘਰ 2 ਨੌਜਵਾਨ ਪਹੁੰਚੇ। ਜਿਨ੍ਹਾਂ ਨੇ ਖਾਕੀ ਰੰਗ ਦੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਜਦੋਂ ਇਨ੍ਹਾਂ ਨੇ ਘਰ ਦਾ ਗੇਟ ਖੜਕਾਇਆ ਤਾਂ ਬਜ਼ੁਰਗ ਔਰਤ ਨੇ ਗੇਟ ਖੋਲ੍ਹਿਆ। ਇਨ੍ਹਾਂ ਨੌਜਵਾਨਾਂ ਨੇ ਬਜ਼ੁਰਗ ਔਰਤ ਨੂੰ ਕੁਝ ਕਾਗਜ਼ਾਂ ਤੇ ਦਸਤਖ਼ਤ ਕਰਨ ਲਈ ਕਿਹਾ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਘਰ ਦੀ ਮਾਲਕਣ ਨੂੰ ਕਿਹਾ ਕਿ ਜੋ ਉਨ੍ਹਾ ਦਾ ਮਾਮਲਾ ਅਦਾਲਤ ਵਿਚ ਚਲਦਾ ਹੈ। ਉਹ ਉਸ ਦੇ ਸੰਬੰਧ ਵਿਚ ਆਏ ਹਨ। ਇਸ ਤੇ ਘਰ ਦੀ ਮਾਲਕਣ ਨੇ ਜਵਾਬ ਦਿੱਤਾ ਕਿ ਉਹ ਆਪਣੇ ਪਤੀ ਨੂੰ ਪੁੱਛ ਕੇ ਹੀ ਦਸਤਖ਼ਤ ਕਰੇਗੀ। ਇਹ ਔਰਤ ਆਪਣੇ ਪਤੀ ਨੂੰ ਫੋਨ ਕਰਨ ਲਈ ਅੰਦਰ ਚਲੀ ਗਈ। ਉਸ ਦਾ 9 ਸਾਲ ਦਾ ਪੋਤਾ ਬਲਨੂਰ ਗੇਟ ਨੇੜੇ ਖੇਡ ਰਿਹਾ ਸੀ। ਜਦੋਂ ਦਾਦੀ ਅੰਦਰ ਗਈ ਤਾਂ ਇਨ੍ਹਾਂ ਦੋਵੇਂ ਵਿਅਕਤੀਆਂ ਨੇ ਬਾਹਰ ਖੜ੍ਹੇ ਆਪਣੇ 2 ਹੋਰ ਸਾਥੀ ਬੁਲਾ ਲਏ। ਇਹ ਚਾਰੇ ਬੱਚੇ ਬਲਨੂਰ ਨੂੰ ਚੁੱਕ ਕੇ ਗੱਡੀ ਵਿਚ ਲੈ ਕੇ ਰਫੂਚੱਕਰ ਹੋ ਗਏ।

ਬੱਚੇ ਦੀ ਦਾਦੀ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਬੱਚੇ ਦੀ ਮਾਂ ਦਾ ਹੀ ਹੱਥ ਹੋਣਾ ਦੱਸਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬੱਚੇ ਬਲਨੂਰ ਦੇ ਮਾਤਾ ਪਿਤਾ ਵਿਚਕਾਰ ਤਲਾਕ ਦਾ ਕੇਸ ਚੱਲਦਾ ਹੈ। ਦੋਵੇਂ ਧਿਰਾਂ ਬੱਚੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੀਆਂ ਹਨ। ਬੱਚੇ ਦੀ ਮਾਂ ਹਰਮੀਤ ਕੌਰ ਰੈਵੇਨਿਊ ਵਿਭਾਗ ਵਿੱਚ ਮੁਕੇਰੀਆਂ ਵਿਖੇ ਸਰਕਾਰੀ ਨੌਕਰੀ ਕਰਦੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਬੱਚੇ ਦੀ ਮਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਬੱਚੇ ਦੀ ਭਾਲ ਕਰ ਰਹੀ ਹੈ। ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *