ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ, ਵੱਡੀ ਗਿਣਤੀ ਚ ਲੋਕ ਦੇ ਰਹੇ ਹੌਂਸਲਾ

ਪੰਜਾਬ ਦੇ ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਭੂਆ ਦੇ ਪੁੱਤਰ ਗੁਰਮੇਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਦੀ ਜਾਣਕਾਰੀ ਖੁਦ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਦਿੱਤੀ ਹੈ। ਉਹ ਲਿਖਦੇ ਹਨ- ਮੇਰੀ ਭੂਆ ਦਾ ਪੁੱਤ ਗੁਰਮੇਲ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਬਚਪਨ ਤੋਂ ਅੱਜ ਤਕ ਬੱਸ ਯਾਦਾਂ ਹੀ ਰਹਿ ਗਈਆਂ।

ਪੰਜਾਬੀ ਦਾ ਕਥਨ ਹੈ, ‘ਵੀਰਾਂ ਨਾਲ ਸਰਦਾਰੀ’ ਗੁਰਮੇਲ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰਾਂ ਸਬੰਧੀਆਂ ਨੂੰ ਵੀ ਵੱਡਾ ਘਾਟਾ ਪਿਆ ਹੈ। ਇਨ੍ਹਾਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਅਫਸੋਸ ਜਤਾ ਰਿਹਾ ਹੈ। ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ। ਪਰਿਵਾਰ ਲਈ ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਜੋ ਇਨਸਾਨ ਚਲਾ ਗਿਆ, ਉਹ ਵਾਪਸ ਨਹੀਂ ਆਉਂਦਾ। ਸਿਰਫ਼ ਉਸ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਹਨ।

‍ਭਗਵੰਤ ਮਾਨ ਲਿਖਦੇ ਹਨ ਕਿ ਬਚਪਨ ਤੋਂ ਹੁਣ ਤੱਕ ਦੀਆਂ ਯਾਦਾਂ ਹੀ ਰਹਿ ਗਈਆਂ ਹਨ। ਇਹ ਸੱਚਾਈ ਹੈ ਕਿ ਕਿਸੇ ਆਪਣੇ ਦੇ ਤੁਰ ਜਾਣ ਤੋਂ ਬਾਅਦ ਉਸ ਨਾਲ ਗੁਜ਼ਾਰੇ ਪਲ ਭੁਲਾਏ ਨਹੀਂ ਜਾ ਸਕਦੇ। ਉਹ ਯਾਦਾਂ ਜ਼ਰੂਰ ਰੂਹ ਨੂੰ ਝੰਜੋਡ਼ਦੀਆਂ ਹਨ। ਗੁਰਮੇਲ ਦੇ ਤੁਰ ਜਾਣ ਤੋਂ ਬਾਅਦ ਭਗਵੰਤ ਮਾਨ ਦੇ ਜਾਣਕਾਰਾਂ ਵੱਲੋਂ ਉਨ੍ਹਾਂ ਨੂੰ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ।

Leave a Reply

Your email address will not be published.