ਸ਼ੇਰ ਬਣਕੇ ਦੁਕਾਨ ਲੁੱਟਣ ਆਏ ਸੀ ਲੁਟੇਰੇ, ਅੱਗੋਂ ਟੱਕਰ ਗਿਆ ਪਿਓ, ਦੇਖੋ ਫੇਰ ਜੋ ਹੋਇਆ

ਜੇ ਦੇਖਿਆ ਜਾਵੇ ਤਾਂ ਚੋਰੀ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਲੋਕ ਵੀ ਇਨ੍ਹਾਂ ਚੋਰਾਂ ਪ੍ਰਤੀ ਸੁਚੇਤ ਹੋ ਗਏ ਹਨ ਕਿਉੰਕਿ ਲੋਕੀ ਆਪਣਾ ਕੀਮਤੀ ਸਮਾਨ ਬਚਾਉਣ ਲਈ ਬਿਨਾ ਕਿਸੇ ਡਰ ਤੋਂ ਇਨ੍ਹਾਂ ਦਾ ਮੁਕਾਬਲਾ ਕਰਦੇ ਹਨ। ਕਿੰਨੇ ਹੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ ਕਿ ਲੋਕਾਂ ਵੱਲੋਂ ਆਪਣਾ ਸਮਾਨ ਬਚਾਉਣ ਲਈ ਇਨ੍ਹਾਂ ਲੁਟੇਰਿਆਂ ਦਾ ਸਾਹਮਣਾ ਕੀਤਾ ਗਿਆ ਅਤੇ ਉਹ ਆਪਣਾ ਕੀਮਤੀ ਸਮਾਨ ਬਚਾਉਣ ਵਿਚ ਸਫਲ ਵੀ ਹੋਏ ਹਨ।

ਜਿਸ ਤੋਂ ਬਾਅਦ ਚੋਰਾਂ ਨੂੰ ਮੂੰਹ ਦੀ ਖਾ ਕੇ ਵਾਪਸ ਮੁੜਨਾ ਪਿਆ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਕਸਬਾ ਝਬਾਲ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਲੁਟੇਰੇ ਪਿ ਸ ਤੌ ਲ ਦੀ ਨੋਕ ਤੇ ਚੋਰੀ ਕਰਨ ਲਈ ਇੱਕ ਕਰਿਆਨੇ ਦੀ ਦੁਕਾਨ ਅੰਦਰ ਦਾਖਲ ਹੋਏ। ਅੱਗਿਓਂ ਦੁਕਾਨਦਾਰ ਨੇ ਵੀ ਆਪਣੀ ਪਿ ਸ ਤੌ ਲ ਬਾਹਰ ਕੱਢ ਲਈ। ਜਿਸ ਨੂੰ ਦੇਖ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਦੁਕਾਨ ਮਾਲਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤ 6.40 ਵਜੇ ਤੇ 3 ਪਲਸਰ ਮੋਟਰਸਾਈਕਲ ਸਵਾਰ ਵਿਅਕਤੀ ਆਏ। ਜੋ ਕਿ ਚੋਰੀ ਦੇ ਇਰਾਦੇ ਨਾਲ ਦੁਕਾਨ ਦੇ ਅੰਦਰ ਦਾਖਿਲ ਹੋਏ। ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਪਿ ਸ ਤੌ ਲ ਦਿਖਾ ਕੇ ਕੀਮਤੀ ਸਮਾਨ ਬਾਹਰ ਕੱਢਣ ਲਈ ਕਿਹਾ ਅਤੇ ਧ ਮ ਕੀ ਦਿੱਤੀ ਕਿ ਜੇਕਰ ਉਹ ਕੀਮਤੀ ਸਮਾਨ ਬਾਹਰ ਨਹੀਂ ਕੱਢਣਗੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਚੌਕਸੀ ਵਰਤ ਕੇ ਆਪਣਾ ਲਾਇਸੈਂਸੀ ਪਿ ਸ ਤੌ ਲ ਬਾਹਰ ਕੱਢ ਲਿਆ।

ਜਿਸ ਨੂੰ ਦੇਖ ਕੇ ਚੋਰੀ ਕਰਨ ਆਏ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਸ ਵਿਚ ਉਨ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਅਜਿਹਾ ਹੀ ਇੱਕ ਮਾਮਲਾ 15 ਦਿਨ ਪਹਿਲਾਂ ਅਟਾਰੀ ਰੋਡ ਉਤੇ ਵਾਪਰਿਆ ਸੀ। ਇਸ ਕਰਕੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਹੋਣ ਤੋਂ ਬਚਾਅ ਹੋ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.