ਘਰਵਾਲੀ ਨੂੰ ਬਾਹਰ ਭੇਜਣ ਦੇ ਚੱਕਰ ਚ ਬੁਰਾ ਫਸਿਆ ਮੁੰਡਾ, ਹੁਣ ਲਾਉਣੇ ਪੈ ਰਹੇ ਧਰਨੇ

ਫਗਵਾੜੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਲਈ ਧਰਨਾ ਦਿੱਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਏਜੰਟ ਤੋਂ ਢਾਈ ਲੱਖ ਰੁਪਿਆ ਵਾਪਸ ਲੈਣਾ ਸੀ ਪਰ ਏਜੰਟ ਨੇ ਰੁਪਏ ਵਾਪਸ ਕਰਨ ਦੀ ਬਜਾਏ ਉਨ੍ਹਾਂ ਨਾਲ ਖਿੱਚ ਧੂਹ ਕੀਤੀ। ਇਕ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਰੋਸ਼ਨ ਲਾਲ ਨਾਮਕ ਏਜੰਟ ਨਾਲ ਪੈਸਿਆਂ ਦਾ ਲੈਣ-ਦੇਣ ਸੀ।

ਇਸ ਕਾਰਨ ਜਦੋਂ ਉਹ ਪੈਸੇ ਲੈਣ ਲਈ ਏਜੰਟ ਕੋਲ ਗਏ ਤਾਂ ਏਜੰਟ ਵੱਲੋਂ ਬੁਲਾਏ ਗਏ ਲੜਕਿਆਂ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਅਤੇ ਉਹਨਾਂ ਸਾਹਮਣੇ ਰਿ ਵਾ ਲ ਵ ਰ ਕੱਢ ਲਈ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਿੰਗਾਪੁਰ ਭੇਜਣ ਲਈ ਏਜੰਟ ਨੂੰ ਢਾਈ ਲੱਖ ਰੁਪਏ ਦਿੱਤੇ ਸਨ। ਜਿਸ ਕਾਰਨ ਉਹ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰਾਤ ਸਮੇਂ ਏਜੰਟ ਕੋਲ ਗਏ ਸੀ।

ਏਜੰਟ ਨੇ ਉਨ੍ਹਾਂ ਨੂੰ ਸਵੇਰ ਦੇ 11 ਵਜੇ ਬੁਲਾਇਆ ਸੀ। ਜਦੋਂ ਉਹ ਏਜੰਟ ਕੋਲ਼ ਪਹੁੰਚੇ ਤਾਂ ਏਜੰਟ ਵੱਲੋਂ ਬੁਲਾਏ ਗਏ 2 ਨੌਜਵਾਨ ਪਹਿਲਾਂ ਹੀ ਉੱਥੇ ਬੈਠੇ ਸਨ, ਜਿਨ੍ਹਾਂ ਕੋਲ ਅ ਸ ਲਾ ਸੀ। ਜਿਵੇਂ ਹੀ ਉਹਨਾਂ ਨੇ ਪੈਸਿਆਂ ਸਬੰਧੀ ਗੱਲ ਕੀਤੀ ਤਾਂ ਨੌਜਵਾਨ ਉਨ੍ਹਾਂ ਦੀ ਪਤਨੀ ਨੂੰ ਅਪਸ਼ਬਦ ਬੋਲਣ ਲੱਗੇ ਅਤੇ ਉਨ੍ਹਾਂ ਨਾਲ ਖਿੱਚ ਧੂਹ ਕਰਨ ਲੱਗੇ। ਜਿਸ ਕਰਕੇ ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਨ੍ਹਾਂ ਨੌਜਵਾਨਾਂ ਨੇ ਉਹਨਾਂ ਉੱਤੇ ਰਿ ਵਾ ਲ ਵ ਰ ਤਾਣਿਆ ਹੈ, ਉਨ੍ਹਾਂ ਨੂੰ ਵੀ ਫੜਿਆ ਜਾਵੇ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲਸ ਨਾਮਕ ਔਰਤ ਨੇ ਦਰਖਾਸਤ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਨੇ ਰੌਸ਼ਨ ਨਾਮਕ ਏਜੰਟ ਅਤੇ 2 ਵਿਅਕਤੀਆਂ ਉੱਤੇ ਖਿੱਚ-ਧੂਹ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਦੌਰਾਨੇ ਤਫਤੀਸ ਜੋ ਹੀ ਸਾਹਮਣੇ ਆਵੇਗਾ, ਉਸ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *