ਘਰੋਂ ਬੱਚਾ ਚੁੱਕਣ ਦੇ ਮਾਮਲੇ ਚ ਹੈਰਾਨੀਜਨਕ ਖੁਲਾਸਾ, ਬੱਚੇ ਨੇ ਕੈਮਰੇ ਸਾਹਮਣੇ ਦੱਸੀ ਪੂਰੀ ਸੱਚਾਈ

ਹੁਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਵੈਬੋਵਾਲ ਛੰਨੀਆਂ ਦੇ 9 ਸਾਲਾ ਬੱਚੇ ਬਲਨੂਰ ਸਿੰਘ ਬਾਰੇ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਉਸ ਦੀ ਮਾਂ ਹਰਮੀਤ ਕੌਰ ਨੇ ਹੀ ਚੁਕਵਾਇਆ ਸੀ। ਹਰਮੀਤ ਕੌਰ ਨੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਸੀ ਦਿੰਦਾ। ਹਰਮੀਤ ਕੌਰ ਇਹ ਵੀ ਦੱਸਦੀ ਹੈ ਕਿ ਉਸ ਦੇ ਜੇਠ ਦੀਆਂ 3 ਧੀਆਂ ਹੀ ਹਨ। ਜਿਸ ਕਰਕੇ ਉਸ ਦਾ ਸਹੁਰਾ ਪਰਿਵਾਰ ਉਸ ਦਾ ਪੁੱਤਰ ਬਲਨੂਰ ਸਿੰਘ ਉਸ ਦੇ ਜੇਠ ਨੂੰ ਸੌਂਪਣਾ ਚਾਹੁੰਦਾ ਹੈ।

ਹਰਮੀਤ ਕੌਰ ਦੇ ਦੱਸਣ ਮੁਤਾਬਕ ਇਕ ਸਾਲ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਦੀ ਖਿੱਚ ਧੂਹ ਕਰ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਬਲਨੂਰ ਨੇ ਵੀ ਸੋਸ਼ਲ ਮੀਡੀਆ ਜ਼ਰੀਏ ਕਿਹਾ ਹੈ ਕਿ ਉਹ ਆਪਣੀ ਮਾਂ ਕੋਲ ਪਹੁੰਚ ਗਿਆ ਹੈ ਅਤੇ ਠੀਕ ਠਾਕ ਹੈ। ਉਹ ਕਹਿੰਦਾ ਹੈ ਕਿ ਉਸ ਦੀ ਦਾਦੀ ਅਤੇ ਪਿਤਾ ਉਸ ਨੂੰ ਆਪਣੀ ਮਾਂ ਨਾਲ ਨਹੀਂ ਸੀ ਮਿਲਣ ਦਿੰਦੇ। ਇੱਥੇ ਦੱਸਣਾ ਬਣਦਾ ਹੈ ਕਿ ਹਰਮੀਤ ਕੌਰ ਅਤੇ ਉਸਦੇ ਪਤੀ ਵਿਚਕਾਰ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ।

ਦੋਵੇਂ ਧਿਰਾਂ ਬੱਚੇ ਨੂੰ ਆਪਣੇ ਨਾਲ ਰੱਖਣਾ ਚਾਹੁੰਦੀਆਂ ਸਨ। ਬੱਚਾ ਆਪਣੀ ਦਾਦੀ ਕੋਲੋਂ ਲਾਪਤਾ ਕਰ ਦਿੱਤਾ ਗਿਆ ਸੀ। 2 ਵਿਅਕਤੀ ਖਾਕੀ ਪੱਗਾਂ ਬੰਨ੍ਹ ਕੇ ਬਲਨੂਰ ਸਿੰਘ ਦੀ ਦਾਦੀ ਕੋਲ ਪਹੁੰਚੇ ਸਨ। ਇਨ੍ਹਾਂ ਵਿਅਕਤੀਆਂ ਨੇ ਬਲਨੂਰ ਦੀ ਦਾਦੀ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੀ ਨੂੰਹ ਦੇ ਮਾਮਲੇ ਵਿੱਚ ਕੁਝ ਕਾਗਜ਼ਾਂ ਤੇ ਦਸਤਖਤ ਕਰਵਾਉਣ ਲਈ ਉਨ੍ਹਾਂ ਕੋਲ ਆਏ ਹਨ। ਬਲਨੂਰ ਦੀ ਦਾਦੀ ਨੇ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਪਤੀ ਨਾਲ ਸਲਾਹ ਕਰਕੇ ਹੀ ਦਸਤਖ਼ਤ ਕਰਨਗੇ।

ਜਦੋਂ ਬਲਨੂਰ ਦੀ ਦਾਦੀ ਆਪਣੇ ਪਤੀ ਨਾਲ ਫੋਨ ਤੇ ਗੱਲ ਕਰਨ ਲਈ ਅੰਦਰ ਗਈ ਤਾਂ ਜਿਹੜੇ 2 ਵਿਅਕਤੀ ਦਸਤਖ਼ਤ ਕਰਵਾਉਣ ਲਈ ਅੰਦਰ ਆਏ ਸਨ ਅਤੇ ਇਨ੍ਹਾਂ ਦੇ 2 ਸਾਥੀ ਬਾਹਰ ਖੜ੍ਹੇ ਸਨ, ਇਹ ਚਾਰੇ ਹੀ ਬਲਨੂਰ ਸਿੰਘ ਨੂੰ ਚੁੱਕ ਕੇ ਗੱਡੀ ਵਿੱਚ ਲੈ ਗਏ। ਇਸ ਤੋਂ ਬਾਅਦ ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ। ਪਰਿਵਾਰ ਨੇ ਵੀ ਬਲਨੂਰ ਸਿੰਘ ਦੀ ਮਾਂ ਉੱਤੇ ਹੀ ਬੱਚੇ ਨੂੰ ਚੁੱਕਣ ਦੇ ਦੋਸ਼ ਲਗਾਏ ਸਨ। ਹੁਣ ਬਲਨੂਰ ਸਿੰਘ ਦੀ ਮਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੱਚਾ ਉਨ੍ਹਾ ਕੋਲ ਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *