ਪਿੰਡ ਵਾਲਿਆਂ ਲਈ ਛੱਡੀ ਲੱਖਾਂ ਦੀ ਨੌਕਰੀ, ਅੱਜ ਪਿੰਡ ਵਾਲਿਆਂ ਨਾਲ ਮਿਲਕੇ ਕਰਦੀ ਕਰੋੜਾਂ ਦੀ ਕਮਾਈ

ਬੁਰਾ ਵਕਤ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਜਿਸ ਤਰ੍ਹਾਂ ਸਾਨੂੰ ਕੋਰੋਨਾ ਦੌਰਾਨ ਬਹੁਤ ਸਿੱਖਿਆਵਾਂ ਮਿਲੀਆਂ ਹਨ, ਇਸ ਤਰ੍ਹਾਂ ਹੀ ਜਦੋਂ 2013 ਵਿੱਚ ਕੇਦਾਰਨਾਥ ਵਿੱਚ ਬੱਦਲ ਫਟ ਗਿਆ ਤਾਂ ਬਹੁਤ ਨੁਕਸਾਨ ਹੋਇਆ। ਕਿੰਨੇ ਹੀ ਘਰ ਬਰਬਾਦ ਹੋ ਗਏ। ਬਹੁਤ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ। ਕਈ ਔਰਤਾਂ ਨੇ ਆਪਣੇ ਪੁੱਤਰ ਅਤੇ ਪਤੀ ਖੋ ਲਏ। ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕੋਈ ਕਮਾਉਣ ਵਾਲਾ ਵੀ ਨਹੀਂ ਰਿਹਾ।

ਦੇਹਰਾਦੂਨ ਨੇੜਲੇ ਪਿੰਡ ਚਾਰਬਾ ਦੀ ਹਿਰੇਸ਼ਾ ਵਰਮਾ ਨਾਮ ਦੀ ਲੜਕੀ ਉਸ ਸਮੇਂ ਦਿੱਲੀ ਵਿੱਚ ਕਿਸੇ ਆਈ ਟੀ ਕੰਪਨੀ ਵਿਚ ਕੰਮ ਕਰਦੀ ਸੀ। ਉੱਤਰਾਖੰਡ ਦੇ ਹਾਲਾਤਾਂ ਬਾਰੇ ਜਾਣ ਕੇ ਉਹ ਨੌਕਰੀ ਛੱਡ ਕੇ ਵਾਪਸ ਆਪਣੇ ਪਿੰਡ ਆ ਗਈ। ਇੱਥੇ ਆ ਕੇ ਉਹ ਕਿਸੇ ਐੱਨ ਜੀ ਓ ਨਾਲ ਮਿਲ ਕੇ ਲੋਕਾਂ ਦੀ ਮੱ ਦ ਦ ਕਰਨ ਲੱਗੀ। ਜਿਉਂ ਜਿਉਂ ਉਸ ਦਾ ਲੋਕਾਂ ਨਾਲ ਵਾਹ ਪੈਂਦਾ ਰਿਹਾ ਤਾਂ ਉਸ ਨੂੰ ਅਸਲੀਅਤ ਦਾ ਪਤਾ ਲੱਗਦਾ ਗਿਆ। ਉਸ ਨੂੰ ਗਿਆਨ ਹੋਇਆ ਕਿ ਕਈ ਪਰਿਵਾਰਾਂ ਦਾ ਗੁਜ਼ਾਰਾ ਵੀ ਨਹੀਂ ਚੱਲ ਰਿਹਾ।

ਇਨ੍ਹਾਂ ਪਰਿਵਾਰਾਂ ਵਿੱਚ ਸਿਰਫ਼ ਔਰਤਾਂ ਹੀ ਹਨ ਅਤੇ ਕੋਈ ਕਮਾਉਣ ਵਾਲਾ ਮਰਦ ਨਹੀਂ। ਇਸ ਲਈ ਹਿਰੇਸ਼ਾ ਵਰਮਾ ਨੇ ਇਨ੍ਹਾਂ ਔਰਤਾਂ ਨੂੰ ਆਪਣੇ ਘਰਾਂ ਅੰਦਰ ਹੀ ਆਰਗੈਨਿਕ ਤਰੀਕੇ ਨਾਲ ਮਸ਼ਰੂਮ ਦੀ ਖੇਤੀ ਕਰਨ ਦੀ ਸਲਾਹ ਦਿੱਤੀ। ਇਨ੍ਹਾਂ ਔਰਤਾਂ ਨੇ ਉਸ ਦੀ ਸਲਾਹ ਮੰਨ ਕੇ ਇਹ ਕੰਮ ਸ਼ੁਰੂ ਕੀਤਾ ਅਤੇ ਖ਼ੁਦ ਕੁਝ ਕਮਾਉਣ ਲੱਗੀਆਂ। ਉਨ੍ਹਾ ਨੇ 2013 ਵਿੱਚ ਸਰਵੈਂਟ ਕੁਆਰਟਰਾਂ ਵਿਚ 25 ਬੈਗਾਂ ਨਾਲ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਉਨ੍ਹਾਂ ਨੂੰ 2000 ਰੁਪਏ ਲਗਾਉਣ ਨਾਲ 5000 ਰੁਪਏ ਦਾ ਮੁਨਾਫਾ ਹੋਇਆ।

ਅੱਜ ਹਿਰੇਸ਼ਾ ਵਰਮਾ ਮਸ਼ਰੂਮ ਦੀ ਖੇਤੀ ਤੋਂ ਹੀ ਡੇਢ ਕਰੋੜ ਰੁਪਏ ਸਾਲਾਨਾ ਲਾਭ ਲੈ ਰਹੀ ਹੈ। ਉਸ ਕੋਲ ਵੱਡਾ ਮਸ਼ਰੂਮ ਫਾਰਮ ਹੈ। ਜਿਸ ਵਿੱਚ ਰੋਜ਼ਾਨਾ ਇੱਕ ਟਨ ਮਸ਼ਰੂਮ ਦਾ ਉਤਪਾਦਨ ਹੁੰਦਾ ਹੈ। ਉਹ 2000 ਲੋਕਾਂ ਨੂੰ ਹੁਣ ਤੱਕ ਮਸ਼ਰੂਮ ਦੀ ਖੇਤੀ ਕਰਨ ਦੀ ਸਿਖਲਾਈ ਦੇ ਚੁੱਕੀ ਹੈ। ਇਸ ਤੋਂ ਬਿਨਾਂ ਉਸ ਨੇ 15 ਲੋਕਾਂ ਨੂੰ ਆਪਣੇ ਮਸ਼ਰੂਮ ਫਾਰਮ ਵਿਚ ਰੁਜ਼ਗਾਰ ਦਿੱਤਾ ਹੈ।

Leave a Reply

Your email address will not be published. Required fields are marked *