ਡੋਲੀ ਵਾਲੀ ਕਾਰ ਦੀ ਮਰਾਤੀ ਨਹਿਰ ਚ ਛਾਲ, ਆਪ ਤਾਂ ਸ਼ੀਸ਼ੇ ਵਿਚੋਂ ਆ ਗਿਆ ਬਾਹਰ ਪਰ

ਕਈ ਵਾਰ ਆਦਮੀ ਗ਼ਲਤੀ ਲੱਗ ਜਾਣ ਕਾਰਨ ਨੁਕਸਾਨ ਉਠਾ ਲੈਂਦਾ ਹੈ ਅਤੇ ਫਿਰ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਕੋਈ ਹੋਰ ਕਹਾਣੀ ਘੜਦਾ ਹੈ। ਕੁਝ ਇਸ ਤਰ੍ਹਾਂ ਦਾ ਹੀ ਕੰਮ ਇੱਕ ਨੌਜਵਾਨ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੀਤਾ। ਇਹ ਨੌਜਵਾਨ ਗਲਤੀ ਕਾਰਨ ਆਪਣੀ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ ਪਰ ਚੰਗੇ ਭਾਗਾਂ ਨੂੰ ਇਹ ਰੱਸੀ ਫੜ ਕੇ ਬਾਹਰ ਆ ਗਿਆ। ਫਿਰ ਇਸ ਨੇ ਪੁਲੀਸ ਨੂੰ ਝੂ ਠੀ ਇਤਲਾਹ ਦੇ ਦਿੱਤੀ ਕਿ ਉਸ ਦੀ ਗੱਡੀ ਹਥਿਆ ਲਈ ਗਈ ਹੈ।

ਇਸ ਤੋਂ ਬਾਅਦ ਸਰਹਿੰਦ ਪੁਲਿਸ ਨੇ ਜਾਂਚ ਦੌਰਾਨ ਸਾਰੀ ਸੱਚਾਈ ਸਾਹਮਣੇ ਲਿਆ ਦਿੱਤੀ। ਗੋਤਾਖੋਰਾਂ ਨੇ ਦੱਸਿਆ ਹੈ ਕਿ ਕਾਰ ਚਾਲਕ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ। ਗੱਡੀ ਦਾ ਸ਼ੀਸ਼ਾ ਖੁੱਲ੍ਹਾ ਹੋਣ ਕਾਰਨ ਉਸ ਦਾ ਹੱਥ ਫਲੋਟਿੰਗ ਰੈਸਟੋਰੈਂਟ ਦੇ ਨਹਿਰ ਵਿੱਚ ਤੈਰ ਰਹੇ ਸਿਲੰਡਰਾਂ ਦੀ ਤਾਰ ਨੂੰ ਪੈ ਗਿਆ। ਜਿਸ ਨੂੰ ਫੜ ਕੇ ਉਹ ਸਿਲੰਡਰਾਂ ਉਤੇ ਚੜ੍ਹ ਗਿਆ। ਗੋਤਾਖੋਰਾਂ ਦੇ ਦੱਸਣ ਮੁਤਾਬਕ ਮੌਕੇ ਤੇ ਹਾਜ਼ਰ ਵਿਅਕਤੀਆਂ ਨੇ ਉਸ ਨੂੰ ਰੱਸੇ ਦੀ ਮੱਦਦ ਨਾਲ ਬਾਹਰ ਕੱਢ ਲਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਢਾਈ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਕਾਰ ਲੱਭ ਕੇ ਨਹਿਰ ਵਿੱਚੋਂ ਬਾਹਰ ਕੱਢ ਲਈ ਹੈ। ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਕਾਰ ਚਾਲਕ ਗਗਨਦੀਪ ਸਿੰਘ ਮੁਹਾਲੀ ਦੇ ਜਗਤਪੁਰ ਦਾ ਰਹਿਣ ਵਾਲਾ ਹੈ ਅਤੇ ਰਿਸ਼ਤੇਦਾਰੀ ਵਿੱਚੋਂ ਉਸ ਦਾ ਭਰਾ ਲੱਗਦਾ ਹੈ। ਗਗਨਦੀਪ ਸਿੰਘ ਡੋਲੀ ਉਤਾਰ ਕੇ ਖੰਨੇ ਤੋਂ ਵਾਪਸ ਆਪਣੇ ਪਿੰਡ ਜਗਤਪੁਰ ਜਾ ਰਿਹਾ ਸੀ। ਜਦੋਂ ਉਹ ਸਰਹਿੰਦ ਫਲੋਟਿੰਗ ਰੈਸਟੋਰੈਂਟ ਕੋਲ ਆਇਆ ਤਾਂ ਕਿਸੇ ਤਰ੍ਹਾਂ ਉਸ ਦੀ ਗੱਡੀ ਨਹਿਰ ਵਿਚ ਡਿੱਗ ਪਈ।

ਇਸ ਤੋਂ ਬਾਅਦ ਕਿਸੇ ਤਰਾਂ ਉਸ ਦਾ ਹੱਥ ਫਲੋਟਿੰਗ ਰੈਸਟੋਰੈਂਟ ਦੇ ਨਹਿਰ ਵਿੱਚ ਤੈਰ ਰਹੇ ਸਿਲੰਡਰਾਂ ਦੀ ਤਾਰ ਨੂੰ ਪੈ ਗਿਆ ਅਤੇ ਉਹ ਬਾਹਰ ਨਿਕਲ ਆਇਆ। ਥਾਣਾ ਸਰਹਿੰਦ ਦੇ ਥਾਣੇਦਾਰ ਨੇ ਦੱਸਿਆ ਹੈ ਕਿ ਇਹ ਘਟਨਾ ਰਾਤ ਲਗਭਗ 9:30 ਵਜੇ ਦੀ ਹੈ। ਕਾਰ ਚਾਲਕ ਨੇ ਕੰਟਰੋਲ ਰੂਮ ਤੇ ਫੋਨ ਕਰਕੇ ਇਤਲਾਹ ਦਿੱਤੀ ਕਿ ਉਸ ਦੀ ਗੱਡੀ ਹਥਿਆ ਲਈ ਗਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਹ ਗੱਲ ਝੂ ਠੀ ਜਾਪੀ ਅਤੇ ਜਦੋਂ ਉਨ੍ਹਾਂ ਨੇ ਕਾਰ ਚਾਲਕ ਨੂੰ ਥਾਣੇ ਬੁਲਾ ਕੇ ਗੱਲਬਾਤ ਕੀਤੀ ਤਾਂ ਉਹ ਮੰਨ ਗਿਆ ਕਿ ਉਸ ਨੇ ਝੂ ਠੀ ਇਤਲਾਹ ਦਿੱਤੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕਾਰ ਚਾਲਕ ਨੇ ਦੱਸਿਆ ਹੈ ਕਿ ਉਹ ਖੰਨਾ ਸਾਈਡ ਤੋਂ ਆ ਰਿਹਾ ਸੀ। ਰਾਤ ਸਮੇਂ ਭੁ ਲੇ ਖਾ ਲੱਗ ਜਾਣ ਕਾਰਨ ਉਹ ਮੇਨ ਲਾਈਨ ਤੋਂ ਸਰਵਿਸ ਲਾਈਨ ਤੇ ਉਤਰ ਗਿਆ। ਉਸ ਦੀ ਗੱਡੀ ਤੇਜ਼ ਹੋਣ ਕਾਰਨ ਨਹਿਰ ਵਿੱਚ ਜਾ ਡਿੱਗੀ ਪਰ ਗੱਡੀ ਨਹਿਰ ਵਿੱਚ ਤੈਰ ਰਹੇ ਫਲੋਟਿੰਗ ਰੈਸਟੋਰੈਂਟ ਦੇ ਸਿਲੰਡਰਾਂ ਨਾਲ ਜਾ ਲੱਗੀ। ਜਿਸ ਕਰਕੇ ਉਹ ਤਾਕੀ ਖੋਲ੍ਹ ਕੇ ਬਾਹਰ ਨਿਕਲ ਆਇਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੇ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਅਤੇ ਆਪਣੇ ਪਰਿਵਾਰ ਤੋਂ ਝਿ ੜ ਕਾਂ ਤੋਂ ਬਚਣ ਲਈ ਝੂ ਠੀ ਕਹਾਣੀ ਘੜ ਲਈ। ਪੁਲਿਸ ਨੇ ਗੱਡੀ ਨਹਿਰ ਵਿੱਚੋਂ ਕਢਵਾ ਕੇ ਗੱਡੀ ਮਾਲਕ ਦੇ ਹਵਾਲੇ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *