ਦਿੱਲੀ ਤੋਂ ਵਾਪਿਸ ਆ ਰਹੇ ਮਜ਼ਦੂਰ ਨਾਲ ਵਾਪਰਿਆ ਭਾਣਾ, ਸਾਰੇ ਪਿੰਡ ਚ ਛਾਈ ਸੋਗ ਦੀ ਲਹਿਰ

ਭਾਵੇਂ ਕਿਸਾਨੀ ਧਰਨਾ ਖ਼ਤਮ ਹੋ ਗਿਆ ਹੈ ਪਰ ਇਹ ਧਰਨਾ ਆਪਣੇ ਪਿੱਛੇ ਅਮਿੱਟ ਨਿਸ਼ਾਨ ਛੱਡ ਗਿਆ ਹੈ। ਇਸ ਧਰਨੇ ਦੌਰਾਨ ਅਨੇਕਾਂ ਜਾਨਾਂ ਗਈਆਂ ਹਨ। ਧਰਨੇ ਤੇ ਜਾਂਦੇ ਅਤੇ ਧਰਨੇ ਤੋਂ ਵਾਪਸ ਆਉਂਦੇ ਅਨੇਕਾਂ ਹੀ ਕਿਸਾਨ ਸੜਕ ਹਾ ਦ ਸਿ ਆਂ ਕਾਰਨ ਆਪਣੀਆਂ ਜਾਨਾਂ ਗੁਆ ਗਏ। ਬਠਿੰਡਾ ਦੇ ਘੁੰਮਣ ਕਲਾਂ ਦਾ ਇਕ ਵਿਅਕਤੀ ਟਿਕਰੀ ਬਾਰਡਰ ਤੇ ਆਪਣੀ ਜਾਨ ਗੁਆ ਗਿਆ ਹੈ। ਉਸ ਦੀ ਪਛਾਣ ਬਲਜੀਤ ਸਿੰਘ ਪੁੱਤਰ ਭੋਲਾ ਸਿੰਘ ਵਜੋਂ ਹੋਈ ਹੈ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬਲਜੀਤ ਸਿੰਘ ਟਿਕਰੀ ਬਾਰਡਰ ਤੇ ਟਰੈਕਟਰ ਉਤੇ ਖੜ੍ਹ ਕੇ ਸਾਮਾਨ ਇਕੱਠਾ ਕਰ ਰਿਹਾ ਸੀ। ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦੀਆਂ ਮੰਗਾਂ ਮੰਨ ਲਏ ਜਾਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਧ ਰ ਨਾ ਖ਼ਤਮ ਕਰ ਦਿੱਤਾ ਗਿਆ। ਜਿਸ ਕਰਕੇ ਕਿਸਾਨ ਆਪਣੇ ਘਰਾਂ ਨੂੰ ਆਉਣ ਲਈ ਸਾਮਾਨ ਇਕੱਠਾ ਕਰ ਰਹੇ ਸਨ। ਇਸ ਦੌਰਾਨ ਹੀ ਹਾਦਸਾ ਵਾਪਰ ਗਿਆ ਅਤੇ ਬਲਜੀਤ ਸਿੰਘ ਦੀ ਜਾਨ ਚਲੀ ਗਈ।

ਇੱਕ ਵਿਅਕਤੀ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਦੀ ਜਾਨ ਜਾਣ ਲਈ ਸਰਕਾਰ ਜ਼ਿੰਮੇਵਾਰ ਹੈ। ਜੇਕਰ ਨਾ ਧਰਨਾ ਲੱਗਦਾ ਤਾਂ ਬਲਜੀਤ ਸਿੰਘ ਨੇ ਦਿੱਲੀ ਨਹੀਂ ਸੀ ਜਾਣਾ ਅਤੇ ਇਹ ਘਟਨਾ ਨਹੀਂ ਸੀ ਵਾਪਰਨੀ। ਉਸ ਨੇ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਉਸ ਦੇ ਦੱਸਣ ਮੁਤਾਬਕ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਗਿਆ ਹੈ ਅਤੇ ਬਾਕੀ 5 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦੇਣੀ ਅਜੇ ਬਾਕੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਾਕੀ 5 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਵੀ ਹਾਸਲ ਕਰ ਕੇ ਹੀ ਸਾਹ ਲੈਣਗੇ। ਕਿਸਾਨੀ ਧਰਨੇ ਤੋਂ ਵਾਪਸ ਆਉੰਦੇ ਹਿਸਾਰ ਸਿਰਸਾ ਨੈਸ਼ਨਲ ਹਾਈਵੇ 9 ਉੱਤੇ ਵਾਪਰੇ ਸੜਕ ਹਾਦਸੇ ਵਿੱਚ ਪਿੰਡ ਆਸਾ ਬੁੱਟਰ ਦੇ 2 ਕਿਸਾਨਾਂ ਦੀ ਜਾਨ ਚਲੀ ਗਈ ਹੈ ਅਤੇ 3 ਦੇ ਸੱ ਟਾਂ ਲੱਗੀਆਂ ਹਨ। ਭਾਵੇਂ ਕਿਸਾਨਾਂ ਨੇ ਮੰਗਾਂ ਮਨਵਾ ਕੇ ਮੋਰਚਾ ਜਿੱਤ ਲਿਆ ਹੈ ਪਰ ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਈ ਹੈ।

Leave a Reply

Your email address will not be published.