ਪਰੀਆਂ ਤੋਂ ਵੀ ਸੋਹਣੀ ਚੰਡੀਗੜ੍ਹ ਦੀ ਇਹ ਕੁੜੀ ਬਣੀ ਮਿਸ ਯੂਨੀਵਰਸ, ਖੂਬਸੂਰਤੀ ਦੇਖ ਹੋ ਜਾਓਗੇ ਹੈਰਾਨ

ਪੰਜਾਬੀ ਆਪਣੀ ਚੜਾਈ ਕਰਕੇ ਦੁਨੀਆਂ ਭਰ ਵਿਚ ਨਾਮ ਕਮਾ ਚੁੱਕੇ ਹਨ। ਦੇਖਿਆ ਜਾਵੇ ਤਾਂ ਹਰ ਖਿਤੇ ਵਿਚ ਪੰਜਾਬੀਆਂ ਦਾ ਨਾਮ ਚਲ ਰਿਹਾ ਹੈ। ਪੰਜਾਬੀ ਜਿੱਥੇ ਵੀ ਹੋਣ ਉਥੇ ਹੀ ਉਨ੍ਹਾਂ ਦੇ ਚਰਚੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਇੱਕ ਵਾਰ ਫਿਰ ਪੰਜਾਬੀਆਂ ਦਾ ਮਾਣ ਉਸ ਸਮੇਂ ਦੂਣਾ-ਚੌਣਾ ਹੋ ਗਿਆ, ਜਦੋਂ ਭਾਰਤ ਦੀ ਰਹਿਣ ਵਾਲੀ 21 ਸਾਲਾ ਹਰਨਾਜ਼ ਸੰਧੂ ਨੇ ਮਿਸ ਯੂਨਿਵਰਸ ਦਾ ਖ਼ਿਤਾਬ ਜਿਤਿਆ। ਇਹ ਪੰਜਾਬੀਆਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਇਸ ਕਰਕੇ ਹਰ ਪਾਸੇ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਦੀ ਜਮਪਲ ਖਰੜ ਦੀ ਵਸਨੀਕ 21 ਸਾਲਾ ਹਰਨਾਜ਼ ਸੰਧੂ ਨੇ 21 ਸਾਲਾਂ ਬਾਅਦ 2001 ਵਿੱਚ 13 ਦਸੰਬਰ ਨੂੰ ਇਜ਼ਰਾਇਲ ਵਿਖੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਬਿਊਟੀ ਕੰਟੈਸਟ “ਮਿਸ ਯੂਨੀਵਰਸ” ਦਾ ਖ਼ਿਤਾਬ ਜਿੱਤ ਕੇ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਮ ਦੁਨੀਆਂ ਭਰ ਵਿੱਚ ਚਮਕਾਇਆ ਹੈ। ਇਸ ਮੌਕੇ ਹਰਨਾਜ਼ ਦਾ ਪੂਰਾ ਪਰਿਵਾਰ ਅਤੇ ਉਨ੍ਹਾਂ ਨੂੰ ਚਾਹੁਣ ਵਾਲਾ ਹਰ ਕੋਈ ਇਸ ਖਾਸ ਪਲ ਦੀ ਖੁਸ਼ੀ ਮਨਾ ਰਿਹਾ ਹੈ।

ਹਰਨਾਜ਼ ਸੰਧੂ ਨੇ 75 ਦੇਸ਼ਾਂ ਦੀਆਂ ਖੂਬਸੂਰਤ ਮੁਟਿਆਰਾਂ ਨੂੰ ਪਿੱਛੇ ਛੱਡ ਕੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਦੱਸ ਦਈਏ ਹਰਨਾਜ਼ ਸੰਧੂ ਨੇ ਆਪਣੀ ਮੁਢਲੀ ਸਿੱਖਿਆ ਸ਼ਿਵਾਲਿਕ ਪਬਲਿਕ ਸਕੂਲ ਚੰਡੀਗੜ੍ਹ ਤੋਂ ਹੀ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਂਕ ਸੀ। ਇਸ ਕਰਕੇ ਉਨ੍ਹਾਂ ਨੇ 2017 ਵਿਚ 17 ਸਾਲ ਦੀ ਉਮਰ ਵਿਚ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤਿਆ ਸੀ।

ਜ਼ਿਕਰਯੋਗ ਗੱਲ ਹੈ ਕਿ 1994 ਵਿੱਚ ਸੁਸ਼ਮਿਤਾ ਸੇਨ ਮਿਸ ਯੂਨੀਵਰਸ ਬਣਨ ਵਾਲੀ ਪਹਿਲੀ ਭਾਰਤੀ ਸੀ। ਜਿਸ ਤੋਂ ਬਾਅਦ 2000 ਵਿੱਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ ਖ਼ਿਤਾਬ ਜਿੱਤਿਆ ਸੀ। 2021 ਵਿੱਚ ਹਰਨਾਜ਼ ਵੱਲੋਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਗਿਆ। ਇਸ ਤਰ੍ਹਾਂ ਹੁਣ ਤਕ ਭਾਰਤ ਵਿੱਚ ਕੁੱਲ ਤਿੰਨ ਮਿਸ ਯੂਨੀਵਰਸ ਖਿਤਾਬ ਜਿੱਤੇ ਜਾ ਚੁੱਕੇ ਹਨ। ਵੱਡੀ ਗਿਣਤੀ ਵਿਚ ਲੋਕ ਹਰਨਾਜ਼ ਨੂੰ ਮੁਬਾਰਕਾਂ ਦੇ ਰਹੇ ਹਨ।

Leave a Reply

Your email address will not be published.