ਬੁੱਢੇ ਬੰਦੇ ਦੀਆਂ ਗੰਦੀਆਂ ਕਰਤੂਤਾਂ ਤੋਂ ਦੁਖੀ ਹੋਈਆਂ ਮੁਹੱਲੇ ਦੀਆਂ ਸਾਰੀਆਂ ਔਰਤਾਂ, ਦੇਖੋ ਕਿਵੇਂ ਪਿਆ ਘਸਮਾਣ

ਔਰਤਾਂ ਨਾਲ ਧੱਕਾ ਹੋਣ ਦੀਆਂ ਖ਼ਬਰਾਂ ਹਰ ਰੋਜ਼ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ। ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਔਰਤਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਕਦੋਂ ਹਾਸਲ ਹੋਵੇਗਾ? ਕਿੰਨੀਆਂ ਹੀ ਔਰਤਾਂ ਇਨਸਾਫ਼ ਲਈ ਦਰ ਦਰ ਦੇ ਧੱਕੇ ਖਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮੁਹੱਲੇ ਦੀਆਂ ਔਰਤਾਂ ਨੇ ਇਕ ਵਿਅਕਤੀ ਉੱਤੇ ਦੋਸ਼ ਲਗਾਏ ਹਨ ਤੇ ਜਦੋਂ ਵੀ ਉਹ ਗਲੀ ਵਿਚੋਂ ਲੰਘਦੀਆਂ ਹਨ ਤਾਂ ਉਹ ਵਿਅਕਤੀ ਉਨ੍ਹਾਂ ਨੂੰ ਗਲਤ ਸ਼ਬਦ ਬੋਲਦਾ ਹੈ।

ਜਿਸ ਕਾਰਨ ਇਨਸਾਫ਼ ਦੀ ਮੰਗ ਨੂੰ ਲੈ ਕੇ ਔਰਤਾਂ ਵੱਲੋਂ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਗਈ। ਮੁਹੱਲੇ ਦੀਆਂ ਔਰਤਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੂਕ ਸਿੰਘ ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ। ਉਹ ਮੁਹੱਲੇ ਦੀਆ ਔਰਤਾਂ ਨੂੰ ਗਲਤ ਸ਼ਬਦ ਬੋਲਦਾ ਹੈ। ਜਦੋਂ ਵੀ ਉਹ ਕਿਸੇ ਕੰਮ ਲਈ ਮੁਹੱਲੇ ਵਿਚੋਂ ਲੰਘਦੀਆਂ ਹਨ ਤਾਂ ਮਲੂਕ ਸਿੰਘ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਲੂਕ ਸਿੰਘ ਦੇ ਇਸ ਵਿਵਹਾਰ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਚੁੱਕੀਆਂ ਹਨ।

ਕੁਝ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਵੇਰ ਸਮੇਂ ਮੰਦਰ ਨੂੰ ਜਾਂਦੀਆਂ ਹਨ ਤਾਂ ਮਲੂਕ ਸਿੰਘ ਉਨ੍ਹਾਂ ਨੂੰ ਗੰਦੇ ਸ਼ਬਦ ਬੋਲ ਕੇ ਪ੍ਰੇਸ਼ਾਨ ਕਰਦਾ ਹੈ ਪਰ ਉਹ ਉਸ ਦੀ ਉਮਰ ਦਾ ਲਿਹਾਜ਼ ਕਰ ਕੇ ਉਥੋਂ ਚੁਪ ਚਾਪ ਲੰਘ ਜਾਂਦੀਆ ਹਨ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਹੈ, ਕਿਉਂਕਿ ਉਹ ਪੁਲੀਸ ਨੂੰ ਕਈ ਵਾਰ ਦਰਖਾਸਤ ਦੇ ਚੁੱਕੀਆਂ ਹਨ ਪਰ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਔਰਤਾਂ ਦਾ ਕਹਿਣਾ ਹੈ ਕਿ ਧਰਨੇ ਉੱਤੇ ਬੈਠੇ ਦੇਖ ਪੁਲੀਸ ਟੀਮ ਉਨ੍ਹਾਂ ਕੋਲ ਆਈ ਸੀ।

ਜਿਨ੍ਹਾਂ ਵੱਲੋਂ ਔਰਤਾਂ ਨੂੰ ਆਪੋ-ਆਪਣੇ ਘਰ ਜਾਣ ਲਈ ਕਿਹਾ ਗਿਆ ਅਤੇ ਪੁਲਿਸ ਵਲੋਂ ਕਿਹਾ ਗਿਆ ਕਿ ਕੱਲ੍ਹ ਨੂੰ ਦੋਸ਼ੀ ਉੱਤੇ ਪਰਚਾ ਦਰਜ ਕੀਤਾ ਜਾਵੇਗਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਹੀ ਮਲੂਕ ਸਿੰਘ ਉੱਤੇ ਪਰਚਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤਾਂ ਵੱਲੋਂ ਮਲੂਕ ਸਿੰਘ ਤੇ ਦਰਖ਼ਾਸਤ ਦਿੱਤੀ ਗਈ ਸੀ। ਉਹ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ, ਜੇਕਰ ਮਲੂਕ ਸਿੰਘ ਦੋਸ਼ੀ ਪਾਇਆ ਗਿਆ ਤਾਂ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *