ਐੱਸ.ਐੱਸ.ਪੀ ਸਾਬ ਨੇ ਕਿਸਾਨਾਂ ਨੂੰ ਦਿੱਤੀ ਪਾਰਟੀ, ਦੇਖੋ ਕਿਵੇਂ ਥਾਣੇਦਾਰਾਂ ਨੇ ਬਾਬਿਆਂ ਨੂੰ ਖਵਾਏ ਬਰੈੱਡ ਸਮੋਸੇ

ਦਿੱਲੀ ਵਿਖੇ ਕਿਸਾਨ ਅੰਦੋਲਨ ਦੀ ਜਿੱਤ ਮਗਰੋਂ ਜਿੱਥੇ ਦੇਸ਼ ਭਰ ਚ ਜਸ਼ਨ ਮਨਾਇਆ ਜਾ ਰਿਹਾ ਹੈ। ਉਥੇ ਹੀ ਫ਼ਤਹਿਗੜ੍ਹ ਸਾਹਿਬ ਵਿਖੇ ਐਸ.ਐਸ.ਪੀ ਸੰਦੀਪ ਗੋਇਲ ਨੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਚ ਪੁਲਿਸ ਲਾਈਨ ਚ ਜਸ਼ਨ ਮਨਾਇਆ। ਉਨ੍ਹਾਂ ਵੱਲੋਂ ਮੋਰਚਾ ਜਿੱਤ ਕੇ ਵਾਪਿਸ ਪਰਤੇ ਕਿਸਾਨਾਂ ਨੂੰ ਚਾਹ ਪਕੌੜਿਆਂ ਦੀ ਪਾਰਟੀ ਕੀਤੀ ਗਈ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਤਾਰੀਫ਼ ਵੀ ਕੀਤੀ ਕਿ ਕਿਸ ਤਰਾਂ ਕਿਸਾਨਾਂ ਨੇ ਹਰ ਪਾਸੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ।

ਦਿੱਲੀ ਤੋਂ ਮੋਰਚਾ ਜਿੱਤ ਕੇ ਵਾਪਿਸ ਪਰਤੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਦਿੱਲੀ ਦਾ ਲੰਮੇ ਸਮੇਂ ਤੋਂ ਸੰਘਰਸ਼ ਚੱਲਦਾ ਆ ਰਿਹਾ ਸੀ। ਆਖਿਰ ਉਹ ਦਿੱਲੀ ਸੰਘਰਸ਼ ਤੋਂ ਬਾਅਦ ਜਦੋਂ ਵਾਪਸ ਪਰਤੇ ਤਾਂ ਫਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ ਗੋਇਲ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ, ਢੋਲ-ਵਾਜਿਆਂ ਨਾਲ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਪੁਲਿਸ ਮੁਲਾਜ਼ਮ ਦਾ ਅਜਿਹਾ ਵਿਵਹਾਰ ਤੇ ਪਿਆਰ ਦੇਖਿਆ ਹੈ।

ਜੇਕਰ ਅਜਿਹੇ ਪੁਲਿਸ ਅਫ਼ਸਰ ਹੋਣ ਤਾਂ ਲੋਕਾਂ ਦੇ ਮਨਾਂ ਵਿੱਚ ਪੁਲੀਸ ਨੂੰ ਲੈ ਕੇ ਜੋ ਗਲਤ ਵਿਚਾਰ ਹੈ। ਉਹ ਖਤਮ ਹੋ ਜਾਣਗੇ। ਮੌਕੇ ਤੇ ਮੌਜੂਦ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਸ ਸੰਘਰਸ਼ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਉਨ੍ਹਾਂ ਦਾ ਸਹਿਯੋਗ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੋਰਚਾ ਜਿੱਤ ਕੇ ਵਾਪਿਸ ਪਰਤੇ ਤਾਂ ਐਸ.ਐਸ.ਪੀ ਸਾਹਿਬ ਨੇ ਉਨ੍ਹਾਂ ਨੂੰ ਚਾਹ ਉੱਤੇ ਸੱਦਾ ਦਿੱਤਾ। ਜਿਸ ਤੋਂ ਬਾਅਦ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਉਥੇ ਪਹੁੰਚੀਆਂ। ਉਨ੍ਹਾਂ ਦਾ ਕਹਿਣਾ ਹੈ

ਕਿ ਇਹ ਸੰਘਰਸ਼ ਸਾਰਿਆਂ ਦੇ ਸਹਿਯੋਗ ਨਾਲ ਸਫ਼ਲ ਹੋਇਆ ਹੈ ਅਤੇ ਉਹ ਐੱਸ.ਐੱਸ.ਪੀ ਸਾਹਿਬ ਅਤੇ ਪੁਲੀਸ ਟੀਮ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਇੰਨੇ ਸ਼ਾਨਦਾਰ ਤਰੀਕੇ ਨਾਲ ਕਿਸਾਨਾਂ ਦਾ ਸਵਾਗਤ ਕੀਤਾ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ। ਜਦੋਂ ਪੁਲਿਸ ਵੱਲੋਂ ਅਜਿਹਾ ਕੀਤਾ ਗਿਆ ਹੋਵੇ। ਐਸ.ਐਸ.ਪੀ ਸੰਦੀਪ ਗੋਇਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਇਕ ਸਾਲ ਦਾ ਲੰਮਾ ਸੰਘਰਸ਼ ਬਹੁਤ ਹੀ ਅਮਨ ਸ਼ਾਂਤੀ ਨਾਲ ਪੂਰਾ ਕੀਤਾ।

ਉਨ੍ਹਾਂ ਨੇ ਕਿਹਾ ਕਿ ਜਿੱਥੇ ਜਿੱਥੇ ਕਿਸਾਨ ਧਰਨੇ ਉੱਤੇ ਬੈਠੇ ਸਨ। ਬਹੁਤ ਹੀ ਅਮਨ ਸ਼ਾਂਤੀ ਨਾਲ ਬੈਠੇ ਸਨ। ਇਸ ਕਰਕੇ ਉਨ੍ਹਾਂ ਨੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਹੈ ਕਿਉੰਕਿ ਕਿਸਾਨਾਂ ਨੇ ਹਰ ਪਾਸੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਸੂਬੇ ਵਿਚ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ। ਉਹ ਭਵਿੱਖ ਵਿੱਚ ਵੀ ਉਮੀਦ ਕਰਦੇ ਹਨ ਕਿ ਪੰਜਾਬੀ ਇਹ ਸਾਂਝ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਕਿਸਾਨਾਂ ਤੋਂ ਹੋਰ ਵੀ ਉਮੀਦਾਂ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *