ਕਨੇਡਾ ਤੋਂ ਡਰਾਈਵਰਾਂ ਬਾਰੇ ਆਈ ਮਾੜੀ ਖਬਰ, ਪੰਜਾਬੀ ਟਰੱਕ ਡਰਾਈਵਰਾਂ ਨੂੰ ਲੱਗਾ ਵੱਡਾ ਝਟਕਾ

ਕੈਨੇਡਾ ਵਿਚ ਟਰੱਕ ਡਰਾਈਵਰੀ ਕਰ ਰਹੇ ਪਰਵਾਸੀ ਲੋਕ ਜਿਨ੍ਹਾਂ ਹਾਲਾਤਾਂ ਵਿੱਚੋਂ ਲੰਘ ਰਹੇ ਹਨ, ਉਹ ਹੀ ਜਾਣਦੇ ਹਨ। ਉਨ੍ਹਾਂ ਦੇ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਹਨ। ਤਨਖ਼ਾਹਾਂ ਮੰਗੇ ਜਾਣ ਤੇ ਟਰੱਕਿੰਗ ਕੰਪਨੀਆਂ ਵਾਲੇ ਉਨ੍ਹਾਂ ਤੇ ਮਾਣਹਾਨੀ ਤੱਕ ਦੇ ਮਾਮਲੇ ਦਰਜ ਕਰਵਾ ਦਿੰਦੇ ਹਨ। ਇਸ ਪਿੱਛੇ ਕਾਰਨ ਇਹ ਹੈ ਕਿ ਕਈ ਟਰੱਕਿੰਗ ਕੰਪਨੀਆਂ ਵਾਲੇ ਆਪਣੇ ਡਰਾਈਵਰਾਂ ਨੂੰ ਮਾਲਕ ਹੀ ਦਰਸਾਉਂਦੇ ਹਨ। ਜਿਸ ਕਰਕੇ ਇਹ ਟਰੱਕ ਡਰਾਈਵਰ ਤਨਖਾਹ ਜਾਂ ਓਵਰਟਾਈਮ ਮੰਗਣ ਦੇ ਹੱਕਦਾਰ ਨਹੀਂ ਰਹਿੰਦੇ।

ਉਹ ਛੁੱਟੀਆਂ ਦੌਰਾਨ ਕੀਤੇ ਗਏ ਕੰਮਾਂ ਦਾ ਵੀ ਮਿਹਨਤਾਨਾ ਨਹੀਂ ਮੰਗ ਸਕਦੇ। ਜੇਕਰ ਮੰਗਦੇ ਹਨ ਤਾਂ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਿਹੜੇ ਨੌਜਵਾਨ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਤੇ ਗਏ ਹੋਏ ਹਨ ਅਤੇ ਉਨ੍ਹਾਂ ਦੀ ਤਨਖ਼ਾਹ ਦੱਬ ਲਈ ਜਾਂਦੀ ਹੈ ਤਾਂ ਉਨ੍ਹਾਂ ਵਾਸਤੇ ਅਜੀਬ ਹੀ ਸਥਿਤੀ ਬਣ ਜਾਂਦੀ ਹੈ। ਇੱਕ ਪੰਜਾਬੀ ਨੌਜਵਾਨ ਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਹੀ ਕੰਮ ਛੱਡਣਾ ਪੈ ਗਿਆ।

ਜਦੋਂ ਉਸ ਨੇ 7 ਹਜ਼ਾਰ ਡਾਲਰ ਬਕਾਇਆ ਤਨਖ਼ਾਹ ਮੰਗੀ ਤਾਂ ਕੰਪਨੀ ਮਾਲਕ ਨੇ ਉਸ ਤੇ ਸਵਾ ਲੱਖ ਡਾਲਰ ਦਾ ਮਾਣਹਾਨੀ ਦਾ ਮਾਮਲਾ ਦਰਜ ਕਰਵਾ ਦਿੱਤਾ। ਅਰਸ਼ਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਟਰੱਕ ਦੀ ਰਿਪੇਅਰ ਲਈ 250 ਡਾਲਰ ਖ਼ਰਚ ਕਰਨੇ ਮਹਿੰਗੇ ਪੈ ਗਏ। ਜਦੋਂ ਉਸ ਨੇ ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਲੰਘਦੇ ਸਮੇਂ ਉਪਰੋਕਤ ਰਕਮ ਟਰੱਕ ਤੇ ਖ਼ਰਚ ਦਿੱਤੀ ਅਤੇ ਵਾਪਸ ਆ ਕੇ ਮਾਲਕਾਂ ਤੋਂ ਇਹ ਰਕਮ ਮੰਗੀ ਤਾਂ ਉਸ ਨੂੰ ਤੱਤੀਆਂ ਠੰਢੀਆਂ ਸੁਣਨੀਆਂ ਪਈਆਂ।

ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ 10 ਸਾਲਾਂ ਵਿੱਚ ਟਰੱਕ ਮਾਲਕਾਂ ਦੀ ਗਿਣਤੀ ਵਿੱਚ 172 ਫ਼ੀਸਦੀ ਵਾਧਾ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਟਰੱਕਿੰਗ ਕੰਪਨੀਆਂ ਵਾਲੇ ਆਪਣੇ ਕੋਲ ਕੰਮ ਕਰਦੇ ਡਰਾਈਵਰਾਂ ਨੂੰ ਟਰੱਕ ਮਾਲਕ ਹੀ ਦਰਸਾਈ ਜਾ ਰਹੇ ਹਨ। ਦੂਜੇ ਪਾਸੇ ਟਰੱਕਿੰਗ ਕੰਪਨੀਆਂ ਵਾਲੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰ ਰਹੇ ਹਨ।

Leave a Reply

Your email address will not be published. Required fields are marked *