ਦੇਖੋ ਬਚਪਨ ਚ ਕਿਹੋ ਜਿਹੀ ਸੀ ਮਿਸ ਯੂਨੀਵਰਸ ਬਣਨ ਵਾਲੀ ਪੰਜਾਬਣ ਮੁਟਿਆਰ

21 ਸਾਲ ਦੀ ਉਮਰ ਵਿਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਦਾ ਜਨਮ 3 ਮਾਰਚ 2000 ਨੂੰ ਚੰਡੀਗੜ੍ਹ ਵਿਖੇ ਹੋਇਆ। ਹਰਨਾਜ਼ ਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ। ਜਿਸ ਕਾਰਨ ਉਨ੍ਹਾਂ ਨੇ 17 ਸਾਲ ਦੀ ਉਮਰ ਵਿਚ 2017 ਵਿਚ ਮਿਸ ਚੰਡੀਗੜ੍ਹ ਦਾ ਖਿਤਾਬ ਵੀ ਜਿੱਤਿਆ ਸੀ। ਹਰਨਾਜ਼ 2018 ਵਿਚ ਮੈਕਸ ਇਮਰਜਿੰਗ ਸਟਾਰ ਆਫ਼ ਇੰਡੀਆ ਬਣੀ। ਜਿਸ ਤੋਂ ਬਾਅਦ 2021 ਵਿੱਚ ਉਸ ਨੇ ਮਿਸ ਯੂਨਿਵਰਸ ਦਾ ਖਿਤਾਬ ਜਿੱਤ ਕੇ ਛੋਟੀ ਉਮਰ ਵਿੱਚ ਹੀ ਇਹ ਵੱਡੀ ਕਾਮਯਾਬੀ ਹਾਸਿਲ ਕੀਤੀ।

ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਮਾਪਿਆਂ ਦਾ ਧੰਨਵਾਦ ਕੀਤਾ। ਉਨਾਂ ਦਾ ਮੰਨਣਾ ਹੈ ਕਿ ਮਾਪਿਆਂ ਦੇ ਮਾਰਗਦਰਸ਼ਨ ਸਦਕਾ ਹੀ ਉਹ ਇਸ ਮੁਕਾਮ ਤੱਕ ਪਹੁੰਚੀ ਹੈ। ਦੱਸ ਦੇਈਏ ਕਿ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਕੌਰ ਸੰਧੂ ਜੱਜ ਬਣਨਾ ਚਾਹੁੰਦੀ ਸੀ। ਜਿੰਨਾ ਉਹ ਸੱਭਿਆਚਾਰਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੀ ਸੀ। ਉਨੀ ਹੀ ਰੁੱਚੀ ਪੜ੍ਹਾਈ ਵਿਚ ਵੀ ਰੱਖਦੀ ਸੀ। ਹਰਨਾਜ਼ ਸੰਧੂ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ

ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ ਅਤੇ ਗ੍ਰੈਜੂਏਸ਼ਨ 42 ਸੈਕਟਰ ਦੇ ਜੀ.ਸੀ.ਜੀ ਕਾਲਜ ਤੋਂ ਕੀਤੀ। ਇਸ ਤੋਂ ਇਲਾਵਾ ਉਹ ਕੁਦਰਤ ਨੂੰ ਪਿਆਰ ਕਰਨ ਵਾਲੀ ਤੇ ਸਮਾਜ ਸੇਵੀ ਵੀ ਹੈ। ਜਿਸ ਕਾਰਨ ਉਹ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਲੋੜਵੰਦ ਬੱਚਿਆਂ ਦੀ ਮਦਦ ਕਰਦੀ ਹੈ। ਉਨ੍ਹਾਂ ਨੇ 2017 ਵਿਚ ਆਪਣੇ ਕਾਲਜ ਦੀ ਇੱਕ ਸਟੇਜ ਸ਼ੋਅ ਰਾਹੀਂ ਆਪਣੀ ਮਾਡਲਿੰਗ ਦੀ ਸ਼ੁਰੂਆਤ ਕੀਤੀ। ਮਾਡਲਿੰਗ ਤੋਂ ਇਲਾਵਾ ਉਹ ਫਿਲਮਾਂ ਦੀ ਵੀ ਸ਼ੌਕੀਨ ਹੈ

ਅਤੇ ਉਨ੍ਹਾਂ ਨੂੰ ਘੋੜ ਸਵਾਰੀ, ਘੁਮਣਾ ਫਿਰਨਾ ਵੀ ਬਹੁਤ ਪਸੰਦ ਹੈ। ਹਰਨਾਜ਼ ਖਾਣ ਪੀਣ ਦੀ ਸ਼ੌਕੀਨ ਹੋਣ ਦੇ ਨਾਲ-ਨਾਲ ਯੋਗਾ ਪ੍ਰੇਮੀ ਵੀ ਹੈ। ਉਹ ਆਪਣੇ ਸਰੀਰ ਦੀ ਫਿਟਨੈਸ ਦਾ ਪੂਰਾ ਧਿਆਨ ਰੱਖਦੀ ਹੈ। ਦੱਸ ਦੇਈਏ ਕਿ ਇਸ ਸਮੇਂ ਹਰਨਾਜ਼ ਸੰਧੂ ਪਬਲਿਕ ਐਡਮਨੀਸਟਰੇਸ਼ਨ ਵਿੱਚ ਮਾਸਟਰ ਡਿਗਰੀ ਕਰ ਰਹੀ ਹੈ।ਪੜ੍ਹਾਈ ਦੇ ਨਾਲ-ਨਾਲ ਹਰਨਾਜ਼ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕੀਤੀ।

Leave a Reply

Your email address will not be published. Required fields are marked *