ਪਤੀ ਪਤਨੀ ਨੇ ਵੱਡੀ ਕੋਠੀ ਚ ਤੋਰਿਆ ਲੋਕਾਂ ਦੇ ਘਰ ਪੁੱਟਣ ਦਾ ਕੰਮ, ਪੁਲਿਸ ਨੇ ਮਾਰੀ ਰੇਡ

ਨਾਭਾ ਪੁਲਿਸ ਅਤੇ ਐਕਸਾਈਜ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਇਕ ਛਾਪੇ ਦੌਰਾਨ ਪਿੰਡ ਅਗੇਤੀ ਵਿੱਚੋਂ ਗੁਰਸੇਵਕ ਸਿੰਘ ਪੁੱਤਰ ਦਾਰਾ ਸਿੰਘ ਦੇ ਘਰ ਤੋਂ ਵੱਡੀ ਮਾਤਰਾ ਵਿਚ ਦਾਰੂ ਦੀਆਂ ਬੋਤਲਾਂ ਬਰਾਮਦ ਹੋਈਆਂ। ਗੁਰਸੇਵਕ ਸਿੰਘ ਆਪਣੀ ਪਤਨੀ ਸਮੇਤ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਗੁਰਸੇਵਕ ਸਿੰਘ ਅਜਿਹਾ ਕੰਮ ਕਰਦਾ ਹੈ।

ਉਨ੍ਹਾਂ ਵੱਲੋਂ ਪਿੰਡ ਦੇ ਸਰਪੰਚ ਦੇ ਤੌਰ ਤੇ ਕਈ ਵਾਰ ਪਿੰਡ ਵਿੱਚ ਅਨਾਊਂਸਮੈਂਟ ਕਰਵਾਈ ਗਈ ਕਿ ਕੋਈ ਵਿਅਕਤੀ ਅਮਲ ਦਾ ਕਾਰੋਬਾਰ ਨਾ ਕਰੇ। ਇਸ ਤੋਂ ਬਿਨਾਂ ਪਿੰਡ ਵਿੱਚ ਇਕੱਠ ਕਰਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਹੈ। ਸਰਪੰਚ ਨੇ ਦੱਸਿਆ ਹੈ ਕਿ ਗੁਰਸੇਵਕ ਸਿੰਘ ਸ਼ਾਦੀਸ਼ੁਦਾ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਗੁਰਸੇਵਕ ਸਿੰਘ ਦੇ ਪਿੱਛੇ ਲੱਗੇ ਸਨ

ਕਿਉਂਕਿ ਗੁਰਸੇਵਕ ਸਿੰਘ ਲੰਬੇ ਸਮੇਂ ਤੋਂ ਇਹ ਗ਼ਲਤ ਧੰਦਾ ਕਰ ਰਿਹਾ ਸੀ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਐਕਸਾਈਜ਼ ਵਿਭਾਗ ਨੂੰ ਸੂਹ ਮਿਲਣ ਤੇ ਅਧਿਕਾਰੀਆਂ ਨੇ ਪੁਲੀਸ ਨੂੰ ਨਾਲ ਲੈ ਕੇ ਗੁਰਸੇਵਕ ਸਿੰਘ ਦੇ ਘਰ ਰੇਡ ਕੀਤੀ। ਜਿਸ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੂੰ 522 ਬੋਤਲਾਂ ਦਾਰੂ ਬ੍ਰਾਮਦ ਹੋਈ। ਇਸ ਵਿੱਚ 84 ਬੋਤਲਾਂ ਦੇਸੀ ਦੀਆਂ ਅਤੇ ਬਾਕੀ ਫਸਟ ਚੁਆਇਸ ਦੀਆਂ ਸਨ। ਇਹ ਬੋਤਲਾਂ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।

ਇਸ ਤੋਂ ਬਿਨਾਂ ਚੰਡੀਗੜ੍ਹ ਨੰਬਰ ਦੀ ਇਕ ਇਨੋਵਾ ਗੱਡੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਗੁਰਸੇਵਕ ਸਿੰਘ ਅਤੇ ਉਸ ਦੀ ਪਤਨੀ ਮੌਕੇ ਤੋਂ ਦੌੜ ਗਏ ਹਨ। ਜਿਸ ਵਿਅਕਤੀ ਤੋਂ ਇਹ ਸਾਮਾਨ ਖ਼ਰੀਦ ਕੇ ਲਿਆਂਦਾ ਜਾਂਦਾ ਸੀ। ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.