ਭੈਣ ਦੇ ਵਿਆਹ ਚ ਪਹੁੰਚੇ ਸ਼ਹੀਦ ਭਰਾ ਦੇ ਫੌਜੀ ਦੋਸਤ, ਭਰਾਵਾਂ ਦੀਆਂ ਸਾਰੀਆਂ ਰਸਮਾਂ ਕੀਤੀਆਂ ਅਦਾ

ਦੋਸਤ ਇਕ ਅਜਿਹੀ ਸ਼ਖ਼ਸੀਅਤ ਦਾ ਨਾਮ ਹੈ, ਜੋ ਆਪਣੇ ਦੋਸਤ ਲਈ ਕੁਝ ਵੀ ਕਰ ਸਕਦਾ ਹੈ। ਇਸੇ ਲਈ ਤਾਂ ਦੋਸਤਾਂ ਤੇ ਭਰਾਵਾਂ ਵਾਂਗ ਮਾਣ ਕੀਤਾ ਜਾਂਦਾ ਹੈ। ਇੱਕ ਸੱਚਾ ਦੋਸਤ ਹੀ ਦੋਸਤ ਦੇ ਹਰ ਸਮੇਂ ਕੰਮ ਆਉਂਦਾ ਹੈ। ਇਸ ਦੀ ਉਦਾਹਰਨ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਦੇਖਣ ਨੂੰ ਮਿਲੀ। ਜਦੋਂ ਸੀ ਆਰ ਪੀ ਐਫ ਦੇ ਜਵਾਨ ਇਕ ਸਾਲ ਪਹਿਲਾਂ ਸ਼ਹੀਦ ਹੋਏ ਆਪਣੇ ਦੋਸਤ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਜੋਤੀ ਦੇ ਵਿਆਹ ਵਿੱਚ ਪਹੁੰਚੇ।

ਇਨ੍ਹਾਂ ਜਵਾਨ ਦੋਸਤਾਂ ਨੇ ਵਿਆਹ ਵਿੱਚ ਉਹ ਸਾਰੇ ਫਰਜ਼ ਨਿਭਾਏ, ਜੋ ਜੋਤੀ ਦੇ ਭਰਾ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਨਿਭਾਉਣੇ ਸਨ। ਸ਼ੈਲੇਂਦਰ ਪ੍ਰਤਾਪ ਸਿੰਘ ਦੀ ਥਾਂ ਤੇ ਜੋਤੀ ਦੇ ਦਰਜਨਾਂ ਭਰਾ ਖੜ੍ਹੇ ਸਨ। ਸੀ ਆਰ ਪੀ ਐਫ ਦੇ ਇਨ੍ਹਾਂ ਜਵਾਨਾਂ ਦੀ ਮੌਜੂਦਗੀ ਨੇ ਇੱਕ ਵਾਰ ਤਾਂ ਮਾਹੌਲ ਨੂੰ ਬੜਾ ਭਾਵੁਕ ਬਣਾ ਦਿੱਤਾ। ਅਸਲ ਵਿੱਚ ਇੱਕ ਸਾਲ ਪਹਿਲਾਂ 5 ਅਕਤੂਬਰ 2020 ਨੂੰ ਜੰਮੂ ਵਿਖੇ ਡਿਊਟੀ ਦਿੰਦਾ ਹੋਇਆ ਸੀ ਆਰ ਪੀ ਐਫ ਦਾ ਜਵਾਨ ਸ਼ੈਲੇਂਦਰ ਪ੍ਰਤਾਪ ਸਿੰਘ ਸ਼ਹੀਦ ਹੋ ਗਿਆ ਸੀ।

ਸੀ ਆਰ ਪੀ ਐੱਫ ਦੇ ਇਹ ਸਾਰੇ ਜਵਾਨ ਆਪਣੇ ਸ਼ਹੀਦ ਦੋਸਤ ਦੀ ਭੈਣ ਜੋਤੀ ਦੇ ਵਿਆਹ ਵਿੱਚ ਸ਼ਾਮਲ ਹੋਏ। ਇਨ੍ਹਾਂ ਜਵਾਨਾਂ ਨੂੰ ਦੇਖ ਕੇ ਇੱਕ ਵਾਰ ਤਾਂ ਜੋਤੀ ਦੇ ਪਿਤਾ ਨਰਿੰਦਰ ਬਹਾਦਰ ਸਿੰਘ ਨੂੰ ਆਪਣੇ ਪੁੱਤਰ ਦੀ ਸ਼ਹੀਦੀ ਯਾਦ ਆ ਗਈ ਪਰ ਜਲਦੀ ਹੀ ਉਹ ਸੰਭਲ ਗਏ। ਜੋਤੀ ਅਤੇ ਉਸ ਦੇ ਪਿਤਾ ਨੂੰ ਇਨ੍ਹਾਂ ਜਵਾਨਾਂ ਤੇ ਮਾਣ ਹੋਣ ਲੱਗਾ। ਇਨ੍ਹਾਂ ਜਵਾਨਾਂ ਨੇ ਅੱਗੇ ਹੋ ਕੰਮ ਨੂੰ ਸੰਭਾਲਿਆ। ਉਨ੍ਹਾਂ ਨੇ ਉਹ ਸਾਰੇ ਫਰਜ਼ ਨਿਭਾਏ, ਜੋ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਨਿਭਾਉਣੇ ਸਨ।

ਇਹ ਵਿਆਹ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਕੋਈ ਕਹਿ ਰਿਹਾ ਹੈ ਕਿ ਦੋਸਤ ਹੋਵੇ ਤਾਂ ਇਨ੍ਹਾਂ ਜਵਾਨਾਂ ਵਰਗਾ। ਜੋ ਆਪਣੇ ਦੋਸਤ ਦੇ ਸ਼ਹੀਦ ਹੋਣ ਮਗਰੋਂ ਵੀ ਦੋਸਤੀ ਨਿਭਾਅ ਰਹੇ ਹਨ। ਅੱਜ ਜੋਤੀ ਦਾ ਇੱਕ ਨਹੀਂ, ਸਗੋਂ ਦਰਜਨ ਭਰਾ ਉਸ ਦੇ ਨਾਲ ਖੜ੍ਹੇ ਹਨ। ਜਿਨ੍ਹਾਂ ਤੇ ਉਹ ਮਾਣ ਕਰ ਸਕਦੀ ਹੈ। ਜੋਤੀ ਦੇ ਪਿਤਾ ਨੇ ਵੀ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਕਈ ਪੁੱਤਰ ਉਨ੍ਹਾਂ ਦੇ ਨਾਲ ਹਨ।

Leave a Reply

Your email address will not be published. Required fields are marked *