ਕਲਯੁਗੀ ਘਰਵਾਲੇ ਨੇ ਘਰਵਾਲੀ ਨਾਲ ਕਰਤਾ ਵੱਡਾ ਕਾਂਡ, ਸਾਰਾ ਪਿੰਡ ਭੱਜਿਆ ਦੇਖਣ ਲਈ ਪਰ

ਪਤੀ-ਪਤਨੀ ਵਿਚਕਾਰ ਹੋ ਰਹੀ ਬਹਸ ਇਥੋਂ ਤਕ ਨਹੀਂ ਜਾਣੀ ਚਾਹੀਦੀ ਕਿ ਦੋਨਾਂ ਵਿੱਚੋਂ ਕਿਸੇ ਦੀ ਜਾਨ ਚਲੀ ਜਾਵੇ। ਮੋਗਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਉੱਤੇ ਆਪਣੀ ਹੀ ਪਤਨੀ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਿਕ ਪਤੀ-ਪਤਨੀ ਵਿੱਚਕਾਰ ਆਪਸੀ ਬਹਸ ਹੋ ਗਈ, ਜਿਸ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਨਾਲ ਖਿੱਚ ਧੂਹ ਕੀਤੀ ਅਤੇ ਉਸ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

ਸਰਪੰਚ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਮ੍ਰਿਤਕ ਲੜਕੀ ਅੱਜ ਤੋਂ 13-14 ਸਾਲ ਪਹਿਲਾਂ ਪਿੰਡ ਮੌੜ ਵਿਖੇ ਵਿਆਹੀ ਗਈ ਸੀ। ਉਸ ਦਾ ਪਤੀ ਨਾਲ ਕੁਝ ਰੌਲਾ ਚੱਲਦਾ ਆ ਰਿਹਾ ਸੀ। ਜਿਸ ਕਾਰਨ ਪੰਚਾਇਤ ਨੇ ਲੜਕੀ ਨੂੰ ਉਸ ਦੇ ਪੇਕੇ ਭੇਜ ਦਿੱਤਾ ਸੀ। ਲੜਕੀ ਦੇ ਮਾਪੇ ਉਸ ਨੂੰ ਪਿੰਡ ਲੈ ਆਏ ਸਨ ਪਰ ਅੱਜ ਲੜਕੀ ਦੇ ਪਤੀ ਬਸੰਤ ਸਿੰਘ ਬੱਬੂ ਨੇ ਉਸ ਨਾਲ ਖਿੱਚ ਧੂਹ ਕੀਤੀ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਤੋਂ ਪਤਾ ਲੱਗਾ ਕਿ ਬਸੰਤ ਸਿੰਘ ਲੜਕੀ ਨਾਲ ਅਕਸਰ ਹੀ ਖਿੱਚ-ਧੂਹ ਕਰਦਾ ਸੀ।

ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਪਰਮਜੀਤ ਕੌਰ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅਚਾਨਕ ਹੀ ਕੱਲ ਦੁਪਹਿਰੇ ਆਪਣੀ ਭੈਣ ਨੂੰ ਮਿਲਣ ਗਿਆ। ਜਦੋਂ ਉਹ ਭੈਣ ਦੇ ਘਰ ਪਹੁੰਚਿਆ ਤਾਂ ਗੇਟ ਖੁੱਲ੍ਹਾ ਸੀ ਅਤੇ ਬਸੰਤ ਸਿੰਘ ਉਨ੍ਹਾਂ ਦੀ ਭੈਣ ਨਾਲ ਖਿੱਚ-ਧੂਹ ਕਰ ਰਿਹਾ ਸੀ। ਇਹ ਸਭ ਦੇਖ ਕੇ ਉਹਨਾਂ ਨੇ ਆਪਣੀ ਭੈਣ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬਸੰਤ ਸਿੰਘ ਖਿੱਚ-ਧੂਹ ਕਰਨ ਤੋਂ ਨਾ ਹਟਿਆ ਤਾਂ ਉਹਨਾਂ ਨੇ ਮੁਹੱਲੇ ਦੇ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।

ਇਸ ਦੌਰਾਨ ਜਦੋਂ ਉਹ ਵਾਪਿਸ ਅੰਦਰ ਆਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਬਸੰਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਨ੍ਹਾਂ ਦੀ ਭੈਣ ਦੀ ਮ੍ਰਿਤਕ ਦੇਹ ਪਈ ਸੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੌੜ ਵਿਖੇ ਇਹ ਪਤੀ-ਪਤਨੀ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਜਿਨ੍ਹਾਂ ਦੀ ਕਿਸੇ ਗਲ ਕਾਰਨ ਆਪਸੀ ਬਹਸ ਹੋ ਰਹੀ ਸੀ। ਇਸ ਦੌਰਾਨ ਪਤੀ ਨੇ ਆਪਣੀ ਪਤਨੀ ਨਾਲ ਖਿੱਚ-ਧੂਹ ਕੀਤੀ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 302 ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *