ਸਕੂਟਰੀ ਸਵਾਰ ਦੇ ਸਿਰ ਉਪਰੋਂ ਲੰਘਿਆ ਟਰਾਲੀ ਦਾ ਟਾਇਰ, ਮੌਕੇ ਤੇ ਹੋਈ ਮੋਤ

ਆਵਾਜਾਈ ਦੇ ਸਾਧਨ ਹੋਣ ਕਾਰਨ ਸਮੇਂ ਦੀ ਬਚਤ ਹੋ ਜਾਂਦੀ ਹੈ ਅਤੇ ਇਸ ਦੇ ਜਰੀਏ ਅਸੀਂ ਕਿਤੇ ਵੀ ਜਲਦੀ ਪਹੁੰਚ ਸਕਦੇ ਹਾਂ। ਆਵਾਜਾਈ ਦੇ ਸਾਧਨ ਜ਼ਿਆਦਾ ਹੋਣ ਕਾਰਨ ਜਿੱਥੇ ਸਾਨੂੰ ਇਸਦੇ ਫਾਇਦੇ ਦੇਖਣ ਨੂੰ ਮਿਲਦੇ ਹਨ। ਉਥੇ ਇਨ੍ਹਾਂ ਦੇ ਕੁਝ ਨੁਕਸਾਨ ਵੀ ਸਾਹਮਣੇ ਆਉਂਦੇ ਹਨ। ਜਿਵੇਂ ਕਿ ਵਾਹਨ ਜ਼ਿਆਦਾ ਹੋਣ ਕਾਰਨ ਸੜਕਾਂ ਉੱਤੇ ਟਰੈਫਿਕ ਬਹੁਤ ਹੀ ਜ਼ਿਆਦਾ ਵਧ ਗਈ ਹੈ। ਟਰੈਫਿਕ ਜ਼ਿਆਦਾ ਹੋਣ ਕਾਰਨ ਪ੍ਰਦੂਸ਼ਣ ਅਤੇ ਸੜਕਾਂ ਉੱਤੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ।

ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ। ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਆ ਰਿਹਾ ਸੀ। ਇਸ ਦੌਰਾਨ ਉਸ ਦੀ ਐਕਟਿਵਟੀ ਇਕ ਬੋਰੇ ਉੱਤੇ ਚੜ੍ਹਨ ਉਪਰੰਤ ਫ਼ਿਸਲ ਗਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸਾ ਇੰਨਾ ਕੁ ਭਿ ਆ ਨ ਕ ਸੀ ਕਿ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ।

ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਟਰੋਲ ਪੰਪ ਦੇ ਸਾਹਮਣੇ ਇਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਕਰਨਵੀਰ ਚੋਪੜਾ ਵਾਸੀ ਜਲੰਧਰ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਕਰਨਵੀਰ ਆਪਣੀ ਐਕਟਿਵਾ ਆ ਰਿਹਾ ਸੀ। ਜਿਸ ਦੀ ਐਕਟਿਵਾ ਇਕ ਬੋਰੇ ਉੱਤੇ ਚੜ੍ਹ ਕੇ ਫਿਸਲ ਗਈ। ਜਿਸ ਕਾਰਨ ਉਹ ਥੱਲੇ ਡਿੱਗ ਪਿਆ। ਇਸ ਦੌਰਾਨ ਹੀ ਸੜਕ ਉੱਤੇ ਆ ਰਹੀ ਟਰਾਲੀ ਟਰਾਲੀ ਥੱਲੇ ਉਸ ਦਾ ਸਿਰ ਆ ਗਿਆ

ਜਿਸ ਕਾਰਨ ਉਸ ਦੀ ਮੌਕੇ ਤੇ ਹੀ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਦੀਆਂ ਦੋ ਲੜਕੀਆਂ ਹਨ ਜੋ ਕਿ ਬਾਹਰ ਗਈਆਂ ਹੋਈਆਂ ਹਨ। ਉਨ੍ਹਾਂ ਵੱਲੋਂ ਮ੍ਰਿਤਕ ਦੇ ਫੋਨ ਦੇ ਜ਼ਰੀਏ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਵਲੋਂ ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *