ਸਿੱਧੂ ਨੇ ਚੰਨੀ ਦੇ ਭਰਾ ਨੂੰ ਦਿੱਤਾ ਵੱਡਾ ਝਟਕਾ, ਗੁਰਪ੍ਰੀਤ ਜੀਪੀ ਦੀ ਕਰਵਾਈ ਬੱਲੇ ਬੱਲੇ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਹਨ। ਇਸ ਲਈ ਜਿੱਥੇ ਉਮੀਦਵਾਰ ਆਪਣੀ ਜਿੱਤ ਲਈ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਹੀ ਦੂਜੇ ਗਰੁੱਪਾਂ ਨੂੰ ਵੀ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਗਰੁੱਪ ਦੇ ਵੱਧ ਤੋਂ ਵੱਧ ਉਮੀਦਵਾਰ ਜਿੱਤ ਪ੍ਰਾਪਤ ਕਰਨ। ਹੁਕਮਰਾਨ ਧਿਰ ਕਾਂਗਰਸ ਵਿੱਚ ਵੀ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਹਰ ਕਿਸੇ ਨੂੰ ਆਪਾ ਧਾਪੀ ਪਈ ਹੋਈ ਹੈ। ਕਹਿਣ ਨੂੰ ਤਾਂ ਸਾਰੇ ਮਿਲ ਕੇ ਸਰਕਾਰ ਚਲਾ ਰਹੇ ਹਨ ਪਰ ਅੰਦਰ ਕੀ ਕੁਝ ਹੋ ਰਿਹਾ ਹੈ? ਉਹ ਜਨਤਾ ਸਭ ਜਾਣਦੀ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਚੋਣ ਵਿੱਚ ਹਿੱਸਾ ਲੈਣ ਦੇ ਚਾਹਵਾਨ ਹਨ। ਇਸ ਸੰਬੰਧ ਵਿਚ ਉਨ੍ਹਾਂ ਨੇ ਸਰਗਰਮੀਆਂ ਵੀ ਵਿੱਢੀਆਂ ਹੋਈਆਂ ਹਨ। ਦੂਜੇ ਪਾਸੇ ਇੱਥੇ ਕਾਂਗਰਸ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਵੀ ਟਿਕਟ ਲੈਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਇਸ ਤਰ੍ਹਾਂ ਕਾਂਗਰਸ ਦੇ ਹੀ 2 ਉਮੀਦਵਾਰ ਟਿਕਟ ਲੈਣ ਦੇ ਚਾਹਵਾਨ ਹਨ। ਹੁਣ 13 ਦਸੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਪਾਈ ਹੈ।

ਜਿਸ ਵਿਚ ਉਹ ਕਾਂਗਰਸ ਦੇ ਬਸੀ ਪਠਾਣਾ ਤੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨਾਲ ਗਲਵੱਕੜੀ ਪਾਈ ਬੈਠੇ ਹਨ। ਨਵਜੋਤ ਸਿੰਘ ਸਿੱਧੂ ਨੇ ਲਿਖਿਆ- ਨਾਲ ਮੇਰੇ ਛੋਟੇ ਭਰਾ ਗੁਰਪ੍ਰੀਤ ਜੀਪੀ 23 ਦਸੰਬਰ ਨੂੰ ਆਪਣੇ ਹਲਕੇ ਬੱਸੀ ਪਠਾਣਾ ‘ਚ ਆਪਣੇ ਦਫਤਰ ਦਾ ਉਦਘਾਟਨ ਕਰਨਗੇ, ਕਾਂਗਰਸ ਦਾ ਸੁਨਹਿਰੀ ਭਵਿੱਖ। ਨਵਜੋਤ ਸਿੰਘ ਸਿੱਧੂ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਕਾਂਗਰਸ ਦਾ ਹੋਣਹਾਰ ਭਵਿੱਖ ਦੱਸਿਆ ਹੈ।’ ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਜੀਪੀ ਨੇ ਇਸੇ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਹੈ।

ਉਨ੍ਹਾਂ ਨੇ ਨਵਜੋਤ ਸਿੱਧੂ ਦਾ ਧੰਨਵਾਦ ਕਰਦੇ ਹੋਏ ਲਿਖਿਆ ਹੈ ‘ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾ ਬਹੁਤ ਬਹੁਤ ਧੰਨਵਾਦ।’ ਇਹ ਪੋਸਟ ਸਪਸ਼ਟ ਕਰਦੀ ਹੈ ਕਿ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਵਿਧਾਇਕ ਨੂੰ ਪੂਰੀ ਹਮਾਇਤ ਹਾਸਲ ਹੈ। ਇਸ ਹਲਕੇ ਤੋਂ ਟਿਕਟ ਕਿਸ ਉਮੀਦਵਾਰ ਨੂੰ ਮਿਲਦੀ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਿੱਧੂ ਦੀ ਇਸ ਪੋਸਟ ਨਾਲ ਵਿਧਾਇਕ ਗੁਰਪ੍ਰੀਤ ਜੀਪੀ ਦੀ ਹਲਕੇ ਚ ਪੂਰੀ ਬੱਲੇ ਬੱਲੇ ਹੋ ਗਈ ਹੈ।

ਬਸੀ ਪਠਾਣਾ ਦੇ ਵੋਟਰਾਂ ਨੂੰ ਇਹ ਗੱਲ ਸਮਝ ਆ ਰਹੀ ਹੈ ਕਿ ਜੀਪੀ ਦੀ ਟਿਕਟ ਕੱਟਣਾ ਸੌਖਾ ਨਹੀਂ। ਟਿਕਟ ਹਾਸਲ ਕਰਨ ਲਈ ਦੋਵੇਂ ਹੀ ਉਮੀਦਵਾਰਾਂ ਨੇ ਆਪਣੀਆਂ ਰਾਜਨੀਤਕ ਸਰਗਰਮੀਆਂ ਵਧਾ ਦਿੱਤੀਆਂ ਹਨ। ਟਿਕਟ ਲੈਣ ਦਾ ਇੱਕ ਚਾਹਵਾਨ ਸੂਬੇ ਦੇ ਮੁੱਖ ਮੰਤਰੀ ਦਾ ਭਰਾ ਹੈ, ਜਦ ਕਿ ਦੂਸਰੇ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਹਮਾਇਤ ਹਾਸਲ ਹੈ। ਆਉਣ ਵਾਲੇ ਸਮੇਂ ਚ ਕੀ ਹੁੰਦਾ ਹੈ ਇਹ ਤਾਂ ਅੱਗੇ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *