ਕਨੇਡਾ ਤੋਂ ਪੰਜਾਬ ਆਏ ਪਰਿਵਾਰ ਨਾਲ ਜੱਗੋਂ ਤੇਰਵੀਂ, ਸਾਰਾ ਪਰਿਵਾਰ ਹੋਇਆ 1 ਝਟਕੇ ਚ ਖਤਮ

ਜ਼ਿਲ੍ਹਾ ਮੁਹਾਲੀ ਦੇ ਥਾਣਾ ਡੇਰਾਬੱਸੀ ਅਧੀਨ ਪੈਂਦੇ ਪਿੰਡ ਜਨੇਤਪੁਰ ਨੇੜੇ ਨੈਸ਼ਨਲ ਹਾਈਵੇ ਉੱਤੇ ਇੱਕ ਸਵਿਫਟ ਅਤੇ ਇਕ ਆਰਟਿਕਾ ਵਿਚਕਾਰ ਹੋਈ ਟੱਕਰ ਕਾਰਨ 4 ਜਾਨਾਂ ਚਲੀਆਂ ਗਈਆਂ। ਇਨ੍ਹਾਂ ਵਿੱਚੋਂ 3 ਆਰਟਿਕਾ ਵਿੱਚ ਸਵਾਰ ਸਨ ਅਤੇ ਇਕ ਵਿਅਕਤੀ ਸਵਿਫਟ ਦੀ ਕੰਡਕਟਰ ਸੀਟ ਤੇ ਬੈਠਾ ਸੀ। ਜਿਸ ਦੀ ਪਛਾਣ ਗੌਰਵ ਵਾਸੀ ਵਧਵਾ ਰਾਮ ਕਲੋਨੀ ਪਾਣੀਪਤ ਵਜੋਂ ਹੋਈ ਹੈ। ਉਸ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਸਵਿਫਟ ਕਾਰ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਸੀ। ਆਰਟਿਕਾ ਗੱਡੀ ਵਿਚ ਐਨ.ਆਰ.ਆਈ ਪਰਿਵਾਰ ਦੇ 5 ਜੀਅ ਅਤੇ ਇੱਕ ਡਰਾਈਵਰ ਸਵਾਰ ਸਨ।

ਇਹ ਪਰਿਵਾਰ ਕੈਨੇਡਾ ਵਿੱਚ ਰਹਿ ਰਿਹਾ ਹੈ। ਇਥੇ ਇਨ੍ਹਾਂ ਦੀ ਰਿਹਾਇਸ਼ ਮੁਹਾਲੀ ਦੇ ਸੈਕਟਰ 80 ਵਿੱਚ ਹੈ। ਇਹ ਪਰਿਵਾਰ ਹਰਿਆਣਾ ਦੇ ਫ਼ਰੀਦਾਬਾਦ ਵਿਖੇ ਕਿਸੇ ਪ੍ਰੋਗਰਾਮ ਤੇ ਗਿਆ ਹੋਇਆ ਸੀ ਅਤੇ ਉਥੋਂ ਵਾਪਸ ਆਉਂਦੇ ਸਮੇਂ ਡੇਰਾਬਸੀ ਨੇੜੇ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ। 57 ਸਾਲਾ ਦਵਿੰਦਰ ਸਿੰਘ ਧਾਮੀ ਡਰਾਈਵਰ ਦੇ ਨਾਲ ਬੈਠੇ ਸਨ। ਗੱਡੀ ਦੀ ਪਿਛਲੀ ਸੀਟ ਤੇ ਉਨ੍ਹਾਂ ਦੀ 56 ਸਾਲਾ ਪਤਨੀ ਹਰਜੀਤ ਕੌਰ ਧਾਮੀ, 33 ਸਾਲਾ ਨੂੰਹ ਸ਼ਰਨਜੀਤ ਕੌਰ, 4 ਮਹੀਨੇ ਦਾ ਪੋਤਾ ਅਜੈਬ ਸਿੰਘ ਅਤੇ 3 ਸਾਲ ਦੀ ਪੋਤੀ ਹਰਲੀਵ ਕੌਰ ਸਵਾਰ ਸਨ।

ਇਨ੍ਹਾਂ ਵਿਚੋਂ ਹਰਜੀਤ ਕੌਰ, ਸ਼ਰਨਜੀਤ ਕੌਰ ਅਤੇ ਅਜਾਇਬ ਸਿੰਘ ਘਟਨਾ ਸਥਾਨ ਤੇ ਹੀ ਸਦਾ ਦੀ ਨੀਂਦ ਸੌਂ ਗਏ। ਬਾਕੀ 3 ਸਵਾਰਾਂ ਦੇ ਸੱਟਾਂ ਲੱਗੀਆਂ ਹਨ। ਸਵਿਫਟ ਕਾਰ ਨੂੰ ਪ੍ਰੀਤ ਵਿਹਾਰ ਪਾਣੀਪਤ ਦਾ ਰਹਿਣ ਵਾਲਾ ਹਿਤਿਕ ਭੱਲਾ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਕੰਡਕਟਰ ਸੀਟ ਤੇ ਉਸ ਦਾ ਰਿਸ਼ਤੇਦਾਰ ਗੌਰਵ ਬੈਠਾ ਸੀ। ਮਿਲੀ ਜਾਣਕਾਰੀ ਮੁਤਾਬਕ ਸਵਿਫਟ ਕਾਰ ਬਹੁਤ ਤੇਜ਼ ਸੀ ਅਤੇ ਡਿਵਾਈਡਰ ਟੱਪ ਕੇ ਦੂਸਰੇ ਪਾਸੇ ਜਾ ਰਹੀ ਆਰਟਿਕਾ ਵਿੱਚ ਜਾ ਵੱਜੀ।

ਜਿਸ ਨਾਲ ਆਰਟਿਕਾ ਦੇ 3 ਸਵਾਰਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਸਵਿਫ਼ਟ ਵਿੱਚ ਸਵਾਰ ਗੌਰਵ ਹਸਪਤਾਲ ਪਹੁੰਚ ਕੇ ਡਾਕਟਰੀ ਸਹਾਇਤਾ ਦੌਰਾਨ ਦਮ ਤੋੜ ਗਿਆ। ਪੁਲਿਸ ਨੇ ਐਨ ਆਰ ਆਈ ਦਵਿੰਦਰ ਸਿੰਘ ਧਾਮੀ ਦੇ ਬਿਆਨਾਂ ਦੇ ਆਧਾਰ ਤੇ ਸਵਿਫਟ ਕਾਰ ਚਾਲਕ ਹਿਤਿਕ ਭੱਲਾ ਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਜੋ ਕਿ ਮੌਕੇ ਤੋਂ ਦੌੜ ਗਿਆ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *