ਬੱਸ ਹੁਣ ਤਾਂ ਹੱਦ ਹੀ ਹੋ ਗਈ, ਕਿਮ ਜੋਂਗ ਨੇ ਆਹ ਹੋਰ ਹੀ ਚੰਨ ਚਾੜਤਾ

ਕਈ ਸ਼ਾਸਕ ਲੋਕ ਹਿੱਤ ਵਿੱਚ ਫੈਸਲੇ ਲੈਣ ਕਾਰਨ ਸਤਿਕਾਰ ਦੇ ਪਾਤਰ ਬਣ ਜਾਂਦੇ ਹਨ ਅਤੇ ਕੁਝ ਸ਼ਾਸਕ ਇਸ ਦੇ ਬਿਲਕੁਲ ਉਲਟ ਵੀ ਹੁੰਦੇ ਹਨ। ਉੱਤਰੀ ਕੋਰੀਆ ਦੇ ਤਾਨਾਸ਼ਾਹ ਸ਼ਾਸਕ ਕਿਮ ਜੋਂਗ ਉਨ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਇੱਥੋਂ ਦੀ ਜਾਨਤਾ ਜਿਨ੍ਹਾਂ ਹਾਲਤਾਂ ਵਿੱਚੋਂ ਲੰਘ ਰਹੀ ਹੈ। ਉਹ ਹੀ ਜਾਣਦੀ ਹੈ। ਇਸ ਮੁਲਕ ਵਿੱਚ 1994 ਤੋਂ 2011 ਤਕ ਕਿਮ ਜੋਂਗ ਇਲ ਨਾਮ ਦੇ ਸ਼ਾਸਕ ਨੇ ਤਾਨਾਸ਼ਾਹੀ ਰਾਜ ਕੀਤਾ ਹੈ। 69 ਸਾਲ ਦੀ ਉਮਰ ਵਿੱਚ ਉਹ 17 ਦਸੰਬਰ ਨੂੰ ਅੱਖਾਂ ਮੀਟ ਗਿਆ।

ਉਸ ਤੋਂ ਬਾਅਦ ਉਸ ਦਾ ਤੀਸਰਾ ਅਤੇ ਸਭ ਤੋਂ ਛੋਟਾ ਪੁੱਤਰ ਕਿਮ ਜੋਂਗ ਉਨ ਰਾਜ ਗੱਦੀ ਤੇ ਬੈਠਾ। ਕਿਮ ਜੋਂਗ ਉਨ ਵੀ ਆਪਣੇ ਤਾਨਾਸ਼ਾਹੀ ਫ਼ੈਸਲਿਆਂ ਕਰਕੇ ਜਾਣਿਆ ਜਾਂਦਾ ਹੈ। ਉਸ ਦਾ ਹੁਕਮ ਹੀ ਕਾਨੂੰਨ ਹੈ, ਜੋ ਹਰ ਹੀਲੇ ਜਨਤਾ ਨੂੰ ਮੰਨਣਾ ਪੈਂਦਾ ਹੈ। ਹੁਣ ਕਿਮ ਜੋਂਗ ਇਲ ਦੀ 10 ਸਾਲਾਂ ਮਗਰੋਂ ਬਰਸੀ ਤੇ ਕਿਮ ਜੋਂਗ ਉਨ ਵੱਲੋਂ ਮੁਲਕ ਵਿੱਚ 11 ਦਿਨ ਦਾ ਸੋਗ ਮਨਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ 11 ਦਿਨਾਂ ਵਿੱਚ ਕੋਈ ਵੀ ਵਿਅਕਤੀ ਹੱਸ ਨਹੀਂ ਸਕੇਗਾ।

ਕੋਈ ਖੁਸ਼ੀ ਨਹੀਂ ਮਨਾ ਸਕੇਗਾ। ਕੋਈ ਜਨਮਦਿਨ ਵਗੈਰਾ ਮਨਾਉਣ ਦੀ ਆਗਿਆ ਨਹੀਂ ਹੋਵੇਗੀ। ਕਿਸੇ ਨੂੰ ਵਧੀਆ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ। ਜੇਕਰ ਕੋਈ ਇਨ੍ਹਾਂ ਦਿਨਾਂ ਵਿਚ ਦਾਰੂ ਪੀਂਦਾ ਫਡ਼ਿਆ ਗਿਆ ਤਾਂ ਉਸ ਦੀ ਜਾਨ ਵੀ ਲਈ ਜਾ ਸਕਦੀ ਹੈ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਵਿਅਕਤੀ ਬਾਜ਼ਾਰ ਵਿੱਚੋਂ ਨਵਾਂ ਸਾਮਾਨ ਨਹੀਂ ਖਰੀਦ ਸਕਦਾ। ਹਰ ਕਿਸੇ ਦਾ ਚਿਹਰਾ ਉਦਾਸ ਨਜ਼ਰ ਆਉਣਾ ਚਾਹੀਦਾ ਹੈ।

ਜੇਕਰ ਕਿਸੇ ਪਰਿਵਾਰ ਵਿੱਚ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਲਈ ਰੋਣ ਤੇ ਵੀ ਮਨਾਹੀ ਹੋਵੇਗੀ। ਇਨ੍ਹਾਂ 11 ਦਿਨਾਂ ਵਿੱਚ ਉਸ ਦਾ ਅੰਤਮ ਸੰਸਕਾਰ ਵੀ ਨਹੀਂ ਕੀਤਾ ਜਾ ਸਕਦਾ। ਇਹ 11 ਦਿਨ ਲੰਘ ਜਾਣ ਤੋਂ ਬਾਅਦ ਹੀ ਉਸ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਉੱਤਰੀ ਕੋਰੀਆ ਦੇ ਹਰ ਵਾਸੀ ਨੂੰ ਚਿਹਰਾ ਉਦਾਸ ਰੱਖਣਾ ਪੈ ਰਿਹਾ ਹੈ।

Leave a Reply

Your email address will not be published.