ਹਰਨਜ਼ ਸੰਧੂ ਦੀ ਜਾਇਦਾਦ ਜਾਣਕੇ ਉੱਡ ਜਾਣਗੇ ਹੋਸ਼, 21 ਸਾਲ ਦੀ ਉਮਰ ਚ ਇੰਨੇ ਕਰੋੜ ਦੀ ਮਾਲਕਣ

ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਹਰਨਾਜ਼ ਸੰਧੂ ਨੇ ਇਹ ਖਿਤਾਬ ਜਿੱਤ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਚਮਕਾਇਆ ਹੈ। ਜਿਸ ਕਰਕੇ ਉਹ ਸੁਰਖੀਆਂ ਵਿੱਚ ਲਗਾਤਾਰ ਦਿਖਾਈ ਦੇ ਰਹੇ ਹਨ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਨਾਲ ਜਿੱਥੇ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ, ਉੱਥੇ ਲੋਕਾਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ, ਕਿਉੰਕਿ 21 ਸਾਲ ਦੀ ਛੋਟੀ ਉਮਰ ਵਿਚ ਉਹ ਇਕ ਭਾਰਤੀ ਮਾਡਲ ਵਜੋਂ ਕਮਾਈ ਵੀ ਕਰ ਰਹੀ ਹੈ। ਉਨ੍ਹਾਂ ਨੇ ਇਸ ਦੀ ਸ਼ੁਰੂਆਤ ਪੰਜਾਬੀ ਫਿਲਮ ਇੰਡਸਟਰੀ ਨਾਲ ਕੀਤੀ।

ਉਹ ਜਲਦ ਹੀ ਪੰਜਾਬੀ ਫ਼ਿਲਮਾਂ “ਯਾਰਾਂ ਦੀਆਂ ਪੌਂ ਬਾਰਾਂ” ਅਤੇ “ਬਾਈ ਜੀ ਕੁਟਾਂਗੇ” ਵਿੱਚ ਨਜ਼ਰ ਆਵੇਗੀ, ਜੋ ਕਿ 2022 ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਦੀ ਕਮਾਈ ਅਤੇ ਜਾਇਦਾਦ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਮਿਸ ਯੂਨੀਵਰਸ ਖਿਤਾਬ ਜਿੱਤਣ ਤੋਂ ਪਹਿਲਾਂ ਉਹ ਮਿਸ ਵਰਲਡ, ਮਿਸ ਅਰਥ ਅਤੇ ਮਿਸ ਇੰਟਰਨੈਸ਼ਨਲ ਵਰਗੇ ਹੋਰ ਸੁੰਦਰਤਾ ਮੁਕਾਬਲੇ ਵੀ ਜਿੱਤ ਚੁੱਕੀ ਹੈ। ਉਨ੍ਹਾਂ ਨੇ 2019 ਵਿਚ ਫੈਮਿਨਾ ਮਿਸ ਇੰਡੀਆ ਦਾ ਤਾਜ ਅਤੇ 2021 ਵਿੱਚ ਮਿਸ ਦੀਵਾ ਦਾ ਤਾਜ ਵੀ ਹਾਸਿਲ ਕੀਤਾ।

ਜਿਸ ਕਾਰਨ ਉਹ ਹੁਣ ਤੱਕ ਛੋਟੀ ਉਮਰ ਵਿੱਚ ਇਕ ਚੰਗੀ ਕਮਾਈ ਕਰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਹਰਨਾਜ਼ ਕੌਰ ਸੰਧੂ ਦੀ ਕੁੱਲ ਜਾਇਦਾਦ $5 ਮਿਲੀਅਨ ਹੈ, ਜੋ ਕਿ ਭਾਰਤੀ ਰੁਪਏ ਦੇ ਅੰਦਾਜ਼ਨ 37 ਕਰੋੜ 93 ਲੱਖ ਦੇ ਕਰੀਬ ਹੈ। ਜਿਨ੍ਹਾਂ ਨੇ ਆਪਣੀ ਉਮਰ ਦੀ ਔਸਤ ਨਾਲੋਂ ਵੱਧ ਕੇ ਕਮਾਈ ਕੀਤੀ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਮਿਸ ਯੂਨੀਵਰਸ ਅਪਾਰਟਮੈਂਟ ਵਿਚ ਮੁਫਤ ਰਹਿਣ ਦਾ ਮੌਕਾ ਵੀ ਮਿਲਿਆ ਹੈ।

ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਕਰਿਆਨੇ, ਆਵਾਜਾਈ, ਡਾਕਟਰੀ ਅਤੇ ਹੋਰ ਸਹੂਲਤਾਂ ਵੀ ਮਿਲੀਆਂ ਹਨ। ਜਾਣਕਾਰੀ ਮੁਤਾਬਿਕ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਮਾਡਲ ਨੂੰ ਇੱਕ ਸਾਲ ਲਈ ਮੇਕਅੱਪ ਦੇ ਸਮਾਨ, ਵਾਲਾਂ ਦੇ ਉਤਪਾਦ, ਜੁੱਤੇ, ਕੱਪੜੇ, ਗਹਿਣੇ, ਚਮੜੀ ਦੀ ਦੇਖਭਾਲ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *