ਆਟੋ ਤੇ ਡਿੱਗਿਆ ਵੱਡਾ ਭਾਰੀ ਕੰਟੇਨਰ, ਸੜਕ ਤੇ ਵਿਛੀਆਂ ਲਾਸ਼ਾਂ, ਆਟੋ ਕੱਟਕੇ ਕੱਢੀਆਂ ਦੇਹਾਂ

ਨਵੀਂ ਦਿੱਲੀ ਵਿੱਚ ਇੱਕ ਅਜਿਹਾ ਹਾਦਸਾ ਵਾਪਰਿਆ, ਜਿਸ ਨੂੰ ਦੇਖ ਕੇ ਹਰ ਇੱਕ ਦੀ ਰੂਹ ਕੰਬ ਗਈ। ਮਿਲੀ ਜਾਣਕਾਰੀ ਅਨੁਸਾਰ ਇੱਕ ਭਾਰੀ ਕੰਟੇਨਰ ਇੱਕ ਆਟੋ ਉੱਤੇ ਜਾ ਡਿੱਗਾ। ਇਸ ਦੌਰਾਨ ਇਕ ਭਿ ਆ ਨ ਕ ਹਾਦਸਾ ਵਾਪਰ ਗਿਆ। ਕਈ ਕੁਇੰਟਲ ਭਾਰਾ ਕੰਟੇਨਰ ਆਟੋ ਉੱਤੇ ਡਿੱਗਣ ਨਾਲ ਆਟੋ ਵਿਚ ਸਵਾਰ ਚਾਲਕ ਸਮੇਤ 4 ਦੀ ਮੌਕੇ ਤੇ ਹੀ ਜਾਨ ਚਲੀ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ।

ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਜਾਣਕਾਰੀ ਮੁਤਾਬਿਕ ਨਵੀਂ ਦਿੱਲੀ ਇੰਟਰਨੈਸ਼ਨਲ ਇੰਦਰਾ ਸਟੇਡੀਅਮ ਦੇ ਸਾਹਮਣੇ ਸਵੇਰ ਸਮੇਂ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਉਤੇ ਕਈ ਕੁਇੰਟਲ ਭਾਰਾ ਕੰਟੇਨਰ ਲੱਦਿਆ ਹੋਇਆ ਸੀ। ਜਦੋਂ ਟਰੱਕ ਪਲਟਿਆ ਤਾਂ ਕੰਟੇਨਰ ਇਕ ਆਟੋ ਉੱਤੇ ਜਾ ਡਿੱਗਾ। ਜਿਸ ਕਾਰਨ ਆਟੋ ਵਿੱਚ ਬੈਠੀਆਂ ਸਵਾਰੀਆਂ ਅਤੇ ਆਟੋ ਡਰਾਈਵਰ ਦੀ ਮੌਕੇ ਤੇ ਹੀ ਜਾਨ ਚਲੀ ਗਈ। ਸੂਚਨਾ ਮਿਲਣ

ਤੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਕਾਰਵਾਈ ਕੀਤੀ ਗਈ। ਇਸਦੇ ਨਾਲ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਵੱਡੀ ਗਿਣਤੀ ਵਿੱਚ ਘਟਨਾ ਸਥਾਨ ਉਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਕੰਟੇਨਰ ਇੰਨਾ ਕੁ ਭਾਰੀ ਸੀ ਕਿ ਉਸ ਨੂੰ ਮਸ਼ੀਨਾ ਦੀ ਮਦਦ ਨਾਲ ਆਟੋ ਉੱਤੋਂ ਚੱਕਿਆ ਗਿਆ। ਜਿਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਆਟੋ ਦੇ ਥੱਲੇ ਤੋਂ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹਾਂ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ।

ਕਿਉਂਕਿ ਕੰਟੇਨਰ ਡਿੱਗਣ ਨਾਲ ਮ੍ਰਿਤਕ ਦੇਹਾਂ ਪੂਰੀ ਤਰ੍ਹਾਂ ਚਿਪਕ ਗਈਆਂ ਸਨ। ਜਿਨ੍ਹਾਂ ਨੂੰ ਬੜੀ ਹੀ ਮੁਸ਼ਕਿਲ ਨਾਲ ਆਟੋ ਨੂੰ ਵੱਢ ਕੇ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਿਕ ਆਟੋ ਨੂੰ ਸੁਰਿੰਦਰ ਕੁਮਾਰ ਨਾਮਕ ਵਿਅਕਤੀ ਚਲਾ ਰਿਹਾ ਸੀ। ਜਿਸ ਨਾਲ ਉਸ ਦਾ ਭਤੀਜਾ ਵੀ ਆਟੋ ਵਿਚ ਹੀ ਸਵਾਰ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਬਾਕੀ ਮ੍ਰਿਤਕ ਦੇਹਾਂ ਦੀ ਵੀ ਸ਼ਨਾਖਤ ਲਈ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *