ਕੁੜੀ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਝੰਬਿਆ ਲਾੜਾ, ਰਿਸ਼ਤੇਦਾਰਾ ਨੇ ਕਿਹਾ ਕੋਈ ਕੱਚ ਪੱਕ ਨਾ ਛੱਡ ਦਿਓ

ਭਾਵੇਂ ਦਾਜ ਦੀ ਮੰਗ ਕਰਨ ਦੀ ਮਨਾਹੀ ਹੈ ਅਤੇ ਦਾਜ ਦੀ ਮੰਗ ਕਰਨ ਵਾਲਿਆਂ ਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਫੇਰ ਵੀ ਇਹ ਲੋਕ ਨਹੀਂ ਸਮਝਦੇ। ਜੇਕਰ ਇਨ੍ਹਾਂ ਨੂੰ ਦਾਜ ਦੇਣਾ ਪਵੇ ਤਾਂ ਇਨ੍ਹਾਂ ਵਾਸਤੇ ਦਾਜ ਇੱਕ ਲਾਹਨਤ ਹੈ ਪਰ ਜੇਕਰ ਦਾਜ ਲੈਣ ਦਾ ਮੌਕਾ ਇਨ੍ਹਾਂ ਦੇ ਹੱਥ ਲੱਗ ਜਾਵੇ ਤਾਂ ਇਹ ਲੋਕ ਉਸ ਮੌਕੇ ਦਾ ਰੱਜ ਕੇ ਲਾਭ ਉਠਾਉਂਦੇ ਹਨ। ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿਚ ਇਕ ਲਾੜੇ ਦੀ ਕੁਝ ਲੋਕ ਖਿੱਚ ਧੂਹ ਕਰ ਰਹੇ ਹਨ।

ਪਤਾ ਲੱਗਾ ਹੈ ਕਿ ਇਹ ਵੀਡੀਓ ਗਾਜ਼ੀਆਬਾਦ ਦੇ ਸਾਹਿਬਾਬਾਦ ਦੀ ਹੈ। ਵੀਡੀਓ ਵਿੱਚ ਲਾੜੇ ਦੇ ਤੌਰ ਤੇ ਨਜ਼ਰ ਆਉਣ ਵਾਲੇ ਨੌਜਵਾਨ ਦਾ ਨਾਮ ਮੁਅੱਜ਼ਮਿਲ ਹੈ ਅਤੇ ਉਹ ਆਗਰੇ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦੇ ਪਿਤਾ ਨੇ ਕੁੜੀ ਵਾਲਿਆਂ ਅੱਗੇ ਮੰਗ ਰੱਖ ਦਿੱਤੀ ਕਿ 10 ਲੱਖ ਰੁਪਏ ਦਾਜ ਦੇ ਤੌਰ ਤੇ ਦਿੱਤੇ ਜਾਣ। ਇਸ ਤੋਂ ਬਿਨਾਂ ਨਿਕਾਹ ਨਹੀਂ ਕੀਤਾ ਜਾਵੇਗਾ। ਹਾਲਾਂਕਿ ਲੜਕੀ ਵਾਲੇ 3 ਲੱਖ ਰੁਪਏ ਨਕਦ ਅਤੇ ਇਕ ਲੱਖ ਰੁਪਏ ਦੇ ਗਹਿਣੇ ਪਹਿਲਾਂ ਹੀ ਦੇ ਚੁੱਕੇ ਸਨ।

ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਦੇ ਤਰਲੇ ਮਿੰਨਤਾਂ ਕਰ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੇ ਦਾ ਪਿਤਾ ਨਹੀਂ ਮੰਨਿਆ। ਅਖੀਰ ਲੜਕੀ ਵਾਲਿਆਂ ਨੇ ਉਹ ਢੰਗ ਵਰਤਿਆ, ਜਿਸ ਦੀ ਬਰਾਤੀਆਂ ਨੂੰ ਉਮੀਦ ਨਹੀਂ ਸੀ। ਲਾੜੇ ਦੀ ਖੂਬ ਛਿੱਤਰ ਪਰੇਡ ਕੀਤੀ ਗਈ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਹ ਲੜਕਾ ਪਹਿਲਾਂ ਵੀ 2 ਜਾਂ 3 ਵਿਆਹ ਕਰਵਾ ਚੁੱਕਾ ਹੈ। ਜਿਸ ਕਰਕੇ ਇਹ ਪਰਿਵਾਰ ਦਾਜ ਲੈਣ ਦਾ ਲਾਲਚੀ ਹੋ ਚੁੱਕਾ ਸੀ। ਅਖੀਰ ਇਨ੍ਹਾਂ ਦੇ ਇਸੇ ਲਾਲਚ ਨੇ ਇਨ੍ਹਾਂ ਨੂੰ ਫਸਾ ਦਿੱਤਾ।

ਸੋਸ਼ਲ ਮੀਡੀਆ ਤੇ ਇਹ ਵੀਡੀਓ ਦੇਖ ਕੇ ਲੋਕ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਅਜਿਹੇ ਲੋਕਾਂ ਨੇ ਤਾਂ ਵਿਆਹ ਨੂੰ ਇੱਕ ਵਪਾਰ ਬਣਾ ਲਿਆ ਹੈ। ਵਿਆਹ ਦੇ ਨਾਮ ਤੇ ਇਹ ਲੋਕ ਮੁੰਡੇ ਦੀ ਬੋਲੀ ਲਾਉਂਦੇ ਹਨ ਅਤੇ ਪੈਸਾ ਇਕੱਠਾ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਨਾ ਤਾਂ ਕੋਈ ਕਾਨੂੰਨ ਦੀ ਪ੍ਰਵਾਹ ਹੈ ਅਤੇ ਨਾ ਹੀ ਪੁਲਿਸ ਦੀ। ਜਦੋਂ ਇਹ ਲੋਕ ਫਸ ਜਾਂਦੇ ਹਨ ਤਾਂ ਹੱਥ ਬੰਨ੍ਹ ਕੇ ਛੁੱਟਦੇ ਹਨ ਅਤੇ ਬਦਨਾਮੀ ਵੱਖਰੀ ਹੁੰਦੀ ਹੈ।

Leave a Reply

Your email address will not be published. Required fields are marked *