ਦੋਸਤ ਦੀ ਭੈਣ ਨਾਲ ਕੀਤੀ ਮਾੜੀ ਹਰਕਤ, ਭਰਾ ਨੇ ਲਿਆ ਅਜਿਹਾ ਬਦਲਾ ਮਚ ਗਈ ਸਾਰੇ ਪਾਸੇ ਹਾਹਾਕਾਰ

ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਵਿਚ ਪੁਲਿਸ ਨੇ ਇਕ ਨੌਜਵਾਨ ਦੀ ਜਾਨ ਲੈ ਲਏ ਜਾਣ ਦਾ ਮਾਮਲਾ ਸੁਲਝਾ ਲਿਆ ਹੈ। ਘਟਨਾ ਇਸ ਜ਼ਿਲ੍ਹੇ ਦੇ ਪਿੰਡ ਗੋਕਲਗਡ਼੍ਹ ਦੀ ਹੈ। ਜਿੱਥੇ ਇਕ ਖੰਡਰ ਮਕਾਨ ਵਿੱਚ ਭਵਨੀਸ਼ ਉਰਫ ਭੁੂਰੂ ਨਾਮ ਦੇ ਨੌਜਵਾਨ ਦੀ ਮ੍ਰਿਤਕ ਦੇਹ ਪਈ ਮਿਲੀ ਸੀ। ਮ੍ਰਿਤਕ ਦੇਹ ਦੇ ਸਿਰ ਵਿਚ ਸੱ ਟਾਂ ਲੱਗੀਆਂ ਹੋਈਆਂ ਸਨ ਅਤੇ ਗਰਦਨ ਉੱਤੇ ਵੀ ਕੱਟ ਦੇ ਨਿਸ਼ਾਨ ਸਨ। ਪਰਿਵਾਰ ਨੇ ਪਿੰਡ ਦੇ ਹੀ ਕਿਸੇ ਵਿਅਕਤੀ ਤੇ ਸ਼ੱਕ ਜ਼ਾਹਰ ਕੀਤਾ ਸੀ। ਜਿਸ ਕਰਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।

ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਕਹਾਣੀ ਕਿਸੇ ਹੋਰ ਪਾਸੇ ਹੀ ਤੁਰ ਪਈ। ਇਸ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪੁਲਿਸ ਦੀ ਜਾਂਚ ਵਿਚ ਘਟਨਾ ਲਈ ਜ਼ਿੰਮੇਵਾਰ ਮ੍ਰਿਤਕ ਦੇ 2 ਦੋਸਤ ਯਸ਼ ਅਤੇ ਮਨੋਜ ਪਾਏ ਗਏ। ਪੁਲਿਸ ਨੇ ਦੋਵਾਂ ਨੂੰ ਹੀ ਕਾਬੂ ਕਰ ਲਿਆ ਹੈ। ਹਾਲਾਂਕਿ ਮ੍ਰਿਤਕ ਦਾ ਪਰਿਵਾਰ ਇਸ ਘਟਨਾ ਲਈ ਕਿਸੇ ਹੋਰ ਨੂੰ ਹੀ ਜ਼ਿੰਮੇਵਾਰ ਸਮਝ ਰਿਹਾ ਸੀ। ਸਾਰੇ ਪਿੰਡ ਵਾਸੀ ਜਾਣਦੇ ਸਨ ਕਿ ਭਵਨੀਸ਼ ਉਰਫ ਭੂਰੂ, ਮਨੋਜ ਅਤੇ ਯਸ਼ ਤਿੰਨੇ ਹੀ ਗੂੜ੍ਹੇ ਦੋਸਤ ਸਨ ਪਰ ਪੁਲਿਸ ਨੇ ਜੋ ਸੱਚਾਈ ਸਾਹਮਣੇ ਲਿਆਂਦੀ, ਉਸ ਨੂੰ ਦੇਖ ਕੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਸਮਾਂ ਪਹਿਲਾਂ ਭੂਰੂ ਨੇ ਆਪਣੇ ਦੋਸਤਾਂ ਦੀ ਖਿੱਚ ਧੂਹ ਕੀਤੀ ਸੀ। ਇਸ ਤੋਂ ਬਿਨਾਂ ਭੁੂਰੂ ਨੇ ਆਪਣੇ ਇਨ੍ਹਾਂ ਦੋਸਤਾਂ ਵਿੱਚੋਂ ਇੱਕ ਦੋਸਤ ਦੀ ਭੈਣ ਨਾਲ ਬ ਦ ਤ ਮੀ ਜ਼ੀ ਵੀ ਕੀਤੀ ਸੀ। ਜਿਸ ਕਰਕੇ ਦੋਵੇਂ ਦੋਸਤ ਭੁੂਰੂ ਤੋਂ ਖ਼ ਫ਼ਾ ਸਨ ਅਤੇ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ। ਇਸ ਸਾ ਜਿ ਸ਼ ਅਧੀਨ ਦੋਵੇਂ ਦੋਸਤਾਂ ਨੇ ਭੂਰੂ ਨੂੰ ਫੋਨ ਕਰ ਕੇ ਇਕ ਖੰਡਰ ਮਕਾਨ ਵਿੱਚ ਬੁਲਾਇਆ। ਜਦੋਂ ਭੁੂਰੂ ਉਸ ਖੰਡਰ ਮਕਾਨ ਵਿਚ ਪਹੁੰਚਿਆ ਤਾਂ

ਦੂਜੇ 2 ਦੋਸਤਾਂ ਨੇ ਪਹਿਲਾਂ ਤਾਂ ਇੱਟਾਂ ਨਾਲ ਸਿਰ ਵਿਚ ਵਾਰ ਕਰਕੇ ਉਸ ਦੀ ਜਾਨ ਲੈ ਲਈ ਅਤੇ ਫੇਰ ਦਾਤੀ ਨਾਲ ਉਸ ਦੀ ਗਰਦਨ ਕੱਟ ਦਿੱਤੀ। ਇਸ ਤੋਂ ਬਾਅਦ ਦੋਵੇਂ ਦੋਸਤ ਉਥੋਂ ਖਿਸਕ ਗਏ। ਇਨ੍ਹਾਂ ਦੀ ਦੋਸਤੀ ਹੋਣ ਕਾਰਨ ਕਿਸੇ ਨੂੰ ਇਨ੍ਹਾਂ ਤੇ ਸ਼ੱਕ ਵੀ ਨਹੀਂ ਸੀ ਪਰ ਪੁਲਿਸ ਕੋਲੋਂ ਕੀ ਛੁਪਿਆ ਰਹਿੰਦਾ ਹੈ? ਪੁਲਿਸ ਨੇ ਦੋਵੇਂ ਦੋਸਤਾਂ ਨੂੰ ਕਾਬੂ ਕਰ ਲਿਆ ਹੈ। ਭੁੂਰੂ ਦੁਆਰਾ ਚੁੱਕਿਆ ਗਿਆ ਗ਼ਲਤ ਕਦਮ ਉਸ ਦੀ ਜਾਨ ਜਾਣ ਦਾ ਕਾਰਨ ਬਣ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published.