ਵਿਆਹ ਚ ਪਹੁੰਚ ਗਿਆ ਲਾੜੇ ਦੀ ਸਹੇਲੀ ਦਾ ਪਤੀ? ਪੈ ਗਿਆ ਰੌਲਾ, ਕੁੜੀ ਵਾਲਿਆਂ ਬੇਰੰਗ ਮੋੜੀ ਬਰਾਤ

ਗ਼ਲਤ ਸਬੰਧ ਇਨਸਾਨ ਨੂੰ ਕਿੱਥੋਂ ਤਕ ਮਹਿੰਗੇ ਪੈਂਦੇ ਹਨ, ਇਸ ਦੀ ਉਦਾਹਰਨ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇਕ ਬਰਾਤ ਨੂੰ ਬਿਨ੍ਹਾਂ ਲਾੜੀ ਤੋਂ ਹੀ ਵਾਪਸ ਪਰਤਣਾ ਪਿਆ। ਲਾੜੇ ਦੀ ਪ੍ਰੇਮਿਕਾ ਦੇ ਪਤੀ ਨੇ ਮੌਕੇ ਤੇ ਪਹੁੰਚ ਕੇ ਲਾੜੇ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਦਿੱਤਾ ਅਤੇ ਕੁੜੀ ਵਾਲਿਆਂ ਨੇ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ। ਜਿਸ ਕਰਕੇ ਬਰਾਤ ਨੂੰ ਬਿਨਾਂ ਲਾੜੀ ਤੋਂ ਵਾਪਸ ਮੁੜਨਾ ਪਿਆ। ਇਕ ਵਿਅਕਤੀ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਲਾੜੇ ਦੇ ਉਸ ਦੀ ਪਤਨੀ ਨਾਲ ਗ਼ਲਤ ਸਬੰਧ ਹਨ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਦੀ ਪਤਨੀ ਲਾੜੇ ਨਾਲ ਕੁਝ ਦਿਨ ਪਹਿਲਾਂ ਹਰਖੋਵਾਲ ਵਿੱਚ ਫੜੀ ਵੀ ਗਈ। ਉਸ ਦੇ ਦੱਸਣ ਮੁਤਾਬਕ ਲਾੜਾ ਉਸ ਦੀ ਪਤਨੀ ਨੂੰ ਪੈਸੇ ਵੀ ਭੇਜਦਾ ਹੈ, ਜਿਸ ਦਾ ਉਸ ਦੇ ਕੋਲ ਸਬੂਤ ਹੈ। ਉਸ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਇਨ੍ਹਾਂ ਦੋਵਾਂ ਦੀਆਂ ਉਸ ਕੋਲ ਵੀਡੀਓ ਅਤੇ ਕਾਲ ਰਿਕਾਰਡਿੰਗਜ਼ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮਾਮਲਾ ਥਾਣੇ ਵਿੱਚ ਵੀ ਪਹੁੰਚ ਚੁੱਕਾ ਹੈ ਅਤੇ ਉਸ ਕੋਲ ਲਿਖਤੀ ਸਬੂਤ ਹਨ, ਜਿਸ ਵਿੱਚ ਲਾੜਾ ਆਪਣੇ ਗ਼ਲਤ ਸੰ ਬੰ ਧ ਹੋਣਾ ਮੰਨਦਾ ਹੈ।

ਉਸ ਨੇ ਆਪਣੀ ਪਤਨੀ ਅਤੇ ਲਾੜੇ ਦੁਆਰਾ ਮਿਲ ਕੇ ਉਸ ਦੀ ਜਾਇਦਾਦ ਅਤੇ ਗਹਿਣੇ ਵੇਚਣ ਦੇ ਵੀ ਦੋਸ਼ ਲਗਾਏ ਹਨ। ਉਹ ਦੱਸਦਾ ਹੈ ਕਿ ਉਸ ਦੀ ਪਤਨੀ ਦਾ ਉਸ ਨਾਲ ਅਦਾਲਤ ਵਿੱਚ ਕੇਸ ਵੀ ਚੱਲਦਾ ਹੈ। ਪਹਿਲਾਂ ਆ ਕੇ ਉਸ ਨੇ ਇਸ ਮਾਮਲੇ ਦੀ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਵਿਆਹ ਰੁਕ ਗਿਆ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਦੇ ਬੱਚੇ ਰੁਲ ਰਹੇ ਹਨ। ਘਰ ਖ਼ਰਾਬ ਹੋ ਚੁੱਕਾ ਹੈ।

ਉਹ ਨਹੀਂ ਚਾਹੁੰਦਾ ਕਿ ਇਸ ਲੜਕੀ ਦੀ ਜ਼ਿੰਦਗੀ ਖਰਾਬ ਹੋਵੇ। ਜਿਸ ਕਰਕੇ ਉਸ ਨੇ ਸਾਰਾ ਮਾਮਲਾ ਕੁੜੀ ਵਾਲਿਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਵਿਆਹ ਦੀ ਰਸਮ ਰੋਕ ਦਿੱਤੇ ਜਾਣ ਤੋਂ ਬਾਅਦ ਇਸ ਵਿਅਕਤੀ ਦੇ ਮਨ ਨੂੰ ਤਸੱਲੀ ਹੋਈ ਹੈ। ਹਾਲਾਂਕਿ ਇਸ ਪੂਰੇ ਮਾਮਲੇ ਵਿਚ ਲਾੜੇ ਵਾਲਿਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਅਸਲ ਸੱਚਾਈ ਜਾਂਚ ਦਾ ਵਿਸ਼ਾ ਹੈ ਪਰ ਇਨ੍ਹਾਂ ਦੋਸ਼ਾਂ ਕਰਕੇ ਇਹ ਵਿਆਹ ਜਰੂਰ ਟੁੱਟ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.