ਇੱਕ ਹੋਰ ਬੇਅਦਬੀ ਕਰਨ ਆਇਆ ਬੰਦਾ, ਸੰਗਤ ਨੇ ਉਤਾਰਿਆ ਮੋਤ ਦੇ ਘਾਟ

ਇਹ ਪੰਜਾਬ ਵਿੱਚ ਕੀ ਹੋਣ ਲੱਗ ਪਿਆ ਹੈ। ਜਿੱਥੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਮਿਲਦਾ ਹੈ। ਉਸੇ ਸਥਾਨ ਤੇ ਮਾੜੀਆਂ ਕਰਤੂਤਾਂ ਹੋਣ ਲੱਗੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਤਾਂ ਇਨਸਾਨ ਵੀ ਨਹੀਂ ਕਿਹਾ ਜਾ ਸਕਦਾ। ਕਿਉਂ ਇਹ ਲੋਕ ਜਨਤਾ ਨੂੰ ਮਿਲ ਕੇ ਬੈਠਣ ਨਹੀਂ ਦਿੰਦੇ? ਪੰਜਾਬ ਤਾਂ ਪਹਿਲਾਂ ਹੀ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਅਜੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੀ ਘਟਨਾ ਨੂੰ ਇਕ ਰਾਤ ਹੀ ਬੀਤੀ ਸੀ ਕਿ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵੀ ਅਜਿਹੀ ਹੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਸਵੇਰੇ 4 ਵਜੇ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਨਾਲ ਛੇ ੜ ਛਾ ੜ ਕੀਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਵਿਅਕਤੀ ਨੂੰ ਫੜ ਲਿਆ। ਇਲਾਕੇ ਵਿੱਚ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਸੰਗਤ ਇਕੱਠੀ ਹੋ ਗਈ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਅੱਗੇ ਜਾਮ ਲਗਾ ਕੇ ਧਰਨਾ ਲਗਾ ਦਿੱਤਾ ਗਿਆ। ਫੜੇ ਗਏ ਵਿਅਕਤੀ ਨੂੰ ਇੱਕ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ। ਮੌਕੇ ਤੇ ਪਹੁੰਚੀ ਪੁਲਿਸ ਇਸ ਵਿਅਕਤੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਸੀ

ਪਰ ਸੰਗਤ ਦੀ ਮੰਗ ਸੀ ਕਿ ਇਸ ਵਿਅਕਤੀ ਦਾ ਉਹ ਹੀ ਹੱਲ ਕੀਤਾ ਜਾਵੇ ਜੋ ਇਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦਾ ਕੀਤਾ ਗਿਆ ਹੈ। ਇਹ ਵਿਅਕਤੀ ਆਪਣੇ ਆਪ ਨੂੰ ਦਿੱਲੀ ਦਾ ਰਹਿਣ ਵਾਲਾ ਦੱਸਦਾ ਸੀ। ਇਸ ਦੌਰਾਨ ਪੁਲਿਸ ਅਤੇ ਸੰਗਤ ਵਿਚਕਾਰ ਤੂੰ ਤੂੰ ਮੈਂ ਮੈਂ ਵੀ ਹੋਈ। ਸੰਗਤ ਦੁਆਰਾ ਖਿੱਚ ਧੂਹ ਕਰਕੇ ਇਸ ਵਿਅਕਤੀ ਨੂੰ ਸਦਾ ਦੀ ਨੀਂਦ ਦੇ ਦਿੱਤੀ ਗਈ। ਭਾਵੇਂ ਦੋਵੇਂ ਹੀ ਘਟਨਾਵਾਂ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਆਪਣੀਆਂ ਕਰਤੂਤਾਂ ਕਾਰਨ ਜਾਨ ਗੁਆ ਚੁੱਕੇ ਹਨ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਦੇ ਪਿੱਛੇ ਕਿਸ ਦਾ ਦਿਮਾਗ ਕੰਮ ਕਰਦਾ ਹੈ?

ਕੌਣ ਇਨ੍ਹਾਂ ਨੂੰ ਇਸ ਕੰਮ ਲਈ ਪ੍ਰੇਰਦਾ ਹੈ? ਇਹ ਜਾਂਚ ਦਾ ਵਿਸ਼ਾ ਹੈ ਅਤੇ ਜਲਦੀ ਇਸ ਦਾ ਪਤਾ ਲੱਗਣਾ ਚਾਹੀਦਾ ਹੈ। ਚੋਣਾਂ ਨੇੜੇ ਆ ਰਹੀਆਂ ਹੋਣ ਕਾਰਨ ਕੋਈ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜੇ ਤਾਂ ਸੰਗਤ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਵਾਪਰੀਆਂ ਬੇ ਅ ਦ ਬੀ ਦੀਆਂ ਘਟਨਾਵਾਂ ਦਾ ਇਨਸਾਫ ਹੀ ਨਹੀਂ ਮਿਲਿਆ। ਹਾਲਾਂਕਿ ਸੰਗਤ ਨੇ ਮੋਰਚਾ ਵੀ ਲਗਾ ਕੇ ਰੱਖਿਆ ਸੀ। ਸੰਗਤ ਵਿੱਚ ਰੋਸ ਫੈਲਦਾ ਜਾ ਰਿਹਾ ਹੈ। ਜਿਸ ਨੂੰ ਸ਼ਾਂਤ ਕਰਨ ਲਈ ਜਲਦੀ ਜਾਂਚ ਕਿਸੇ ਨਤੀਜੇ ਤੇ ਪਹੁੰਚਣੀ ਚਾਹੀਦੀ ਹੈ।

Leave a Reply

Your email address will not be published. Required fields are marked *