ਗੁਰੂ ਦੇ ਸਿੰਘਾਂ ਨੇ ਲਾ ਦਿੱਤਾ ਕੱਪੜਿਆਂ ਦਾ ਲੰਗਰ

ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਉਨ੍ਹਾਂ ਨੇ ਸਿੱਖਾਂ ਨੂੰ ਦਸਵੰਧ ਕੱਢਣ ਦੀ ਸਿੱਖਿਆ ਦਿੱਤੀ ਹੈ। ਸਿੱਖ ਧਰਮ ਵਿੱਚ ਕਿਹਾ ਜਾਂਦਾ ਹੈ, ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ। ਇਸ ਲਈ ਕਿਸੇ ਲੋੜਵੰਦ ਦੀ ਮਦਦ ਕਰਨ ਨੂੰ ਵੱਡਾ ਪੁੰਨ ਸਮਝਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਚ ਚੱਲ ਰਹੇ ਲੰਗਰਾਂ ਦਾ ਵੀ ਇਹੋ ਹੀ ਮਤਲਬ ਹੈ। ਚੰਡੀਗਡ਼੍ਹ ਦੇ ਸੈਕਟਰ 34 ਵਿਖੇ ਗੁਰਦੁਆਰਾ ਸਾਹਿਬ ਵਿਚ ਗੁਰੂ ਦੇ ਸਿੱਖਾਂ ਨੇ ਗਰਮ ਕੱਪੜੇ ਦਾ ਲੰਗਰ ਲਗਾਇਆ ਹੈ। ਸਿੱਖ ਸੰਗਤਾਂ ਦੀ ਮਦਦ ਸਦਕਾ ਹਰਜੀਤ ਸਿੰਘ ਆਪਣੀ ਟੀਮ ਸਮੇਤ ਇੱਥੇ ਸੇਵਾ ਕਰ ਰਹੇ ਹਨ।

ਇਹ ਉਹ ਹੀ ਹਰਜੀਤ ਸਿੰਘ ਹਨ, ਜਿਨ੍ਹਾਂ ਨੇ 13 ਹੀ 13 ਹਸਪਤਾਲ ਖੋਲ੍ਹਿਆ ਹੈ। ਇਸ ਹਸਪਤਾਲ ਵਿੱਚੋਂ ਸਿਰਫ 13 ਰੁਪਏ ਵਿਚ ਕੋਈ ਵੀ ਦਵਾਈ ਖ਼ਰੀਦੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ਗਰਮ ਕੱਪੜਿਆਂ ਦਾ ਲੰਗਰ ਲਗਾਇਆ ਗਿਆ ਹੈ। ਕੁਝ ਅਜਿਹੇ ਲੋਕ ਹਨ ਜੋ ਆਪਣੇ ਨਵਿਆਂ ਵਰਗੇ ਗਰਮ ਕੱਪੜੇ ਇਸ ਲੰਗਰ ਵਿਚ ਦਾਨ ਕਰ ਜਾਂਦੇ ਹਨ। ਕੁਝ ਅਜਿਹੇ ਸੱਜਣ ਹਨ, ਜੋ ਨਵੇਂ ਕੱਪੜੇ ਖਰੀਦਣ ਲਈ ਮੱਦਦ ਕਰਦੇ ਹਨ। ਇੱਥੇ ਅਲੱਗ ਅਲੱਗ ਕੱਪੜੇ

ਜਿਵੇਂ ਕਿ ਜੈਕੇਟਾਂ, ਪੈਂਟਾਂ ਅਤੇ ਕੋਟ ਆਦਿ ਵੱਖਰੇ ਵੱਖਰੇ ਕਰ ਕੇ ਰੱਖੇ ਹੋਏ ਹਨ। ਕੋਈ ਵੀ ਲੋੜਵੰਦ ਵਿਅਕਤੀ ਆਪਣੀ ਪਸੰਦ ਦਾ ਕੱਪੜਾ ਪਹਿਨ ਕੇ ਚੈੱਕ ਕਰ ਕੇ ਆਧਾਰ ਕਾਰਡ ਦਿਖਾ ਕੇ ਲਿਜਾ ਸਕਦਾ ਹੈ। ਇਕ ਆਧਾਰ ਕਾਰਡ ਤੇ ਇਕ ਹੀ ਕੱਪੜਾ ਦਿੱਤਾ ਜਾਂਦਾ ਹੈ। ਇੱਥੇ ਅਧਾਰ ਕਾਰਡ ਨੰਬਰ ਕੰਪਿਊਟਰ ਵਿਚ ਨੋਟ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਦੁਬਾਰਾ ਆਧਾਰ ਕਾਰਡ ਲੈ ਕੇ ਆਉਂਦਾ ਹੈ ਤਾਂ ਕੰਪਿਊਟਰ ਦੁਆਰਾ ਇਸ ਦਾ ਪਤਾ ਲੱਗ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ

ਤਾਂ ਕਿ ਕੋਈ ਵਿਅਕਤੀ ਇੱਥੋਂ ਕੱਪੜੇ ਲਿਜਾ ਕੇ ਅੱਗੇ ਵੇਚਣੇ ਸ਼ੁਰੂ ਨਾ ਕਰ ਦੇਵੇ। ਇਹ ਲੰਗਰ 13 ਦਸੰਬਰ ਤੋਂ 13 ਦਿਨਾਂ ਲਈ ਸ਼ੁਰੂ ਕੀਤਾ ਗਿਆ ਹੈ। ਇੱਥੇ ਹਰ ਰੋਜ਼ ਹੀ ਲੁਧਿਆਣਾ ਦੀ ਮਾਰਕੀਟ ਤੋਂ ਲੱਖਾਂ ਰੁਪਏ ਦਾ ਨਵਾਂ ਗਰਮ ਕੱਪੜਾ ਆਉਂਦਾ ਹੈ ਅਤੇ ਲੰਗਰ ਦੇ ਰੂਪ ਵਿੱਚ ਮੁਫ਼ਤ ਦੇ ਦਿੱਤਾ ਜਾਂਦਾ ਹੈ। ਕਿੰਨੇ ਹੀ ਲੋੜਵੰਦ ਇਸ ਮੌਕੇ ਦਾ ਲਾਭ ਉਠਾ ਰਹੇ ਹਨ। ਦੂਜੇ ਪਾਸੇ ਕਿੰਨੇ ਹੀ ਦਾਨੀ ਸੱਜਣ ਦਾਨ ਕਰ ਰਹੇ ਹਨ।ਉਹ ਨਵੇਂ ਕੱਪੜੇ ਦੀ ਆਪਣੀ ਜੇਬ ਵਿੱਚੋਂ ਕੀਮਤ ਅਦਾ ਕਰਦੇ ਹਨ ਤਾਂ ਕਿ ਕਿਸੇ ਗ਼ਰੀਬ ਨੂੰ ਠੰਢ ਤੋਂ ਬਚਾਇਆ ਜਾ ਸਕੇ। ਇਥੇ ਅਜਿਹੀਆਂ ਜੈਕੇਟਾਂ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਦੀ ਸ਼ੋਅਰੂਮ ਵਿੱਚ ਕੀਮਤ ਡੇਢ ਹਜ਼ਾਰ ਦੇ ਲਗਪਗ ਹੈ।

ਚੰਡੀਗੜ੍ਹ ਦੇ ਸ਼ੋਅਰੂਮਾਂ ਵਿਚ ਕੰਮ ਕਰਨ ਵਾਲੇ ਕੁਝ ਨੌਜਵਾਨ ਇੱਥੇ ਸੇਵਾ ਕਰਨ ਆਉਂਦੇ ਹਨ। ਉਹ ਆਪਣੀ ਡਿਊਟੀ ਤੋਂ ਬਾਅਦ ਇੱਥੇ ਆ ਕੇ ਸਾਮਾਨ ਸੈੱਟ ਕਰਨ ਵਿੱਚ ਟੀਮ ਦੀ ਮਦਦ ਕਰਦੇ ਹਨ। ਰਾਤ ਸਮੇਂ ਉਹ ਸਾਮਾਨ ਸੈੱਟ ਕਰ ਕੇ ਲਗਾ ਜਾਂਦੇ ਹਨ ਤਾਂ ਕਿ ਦਿਨ ਵਿੱਚ ਟੀਮ ਅਤੇ ਲੋੜਵੰਦਾਂ ਨੂੰ ਸੌਖ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸੈਂਕੜੇ ਸਾਲ ਪਹਿਲਾਂ ਚਲਾਈ ਗਈ ਲਹਿਰ ਤੋਂ ਅੱਜ ਵੀ ਕਿੰਨੇ ਹੀ ਲੋੜਵੰਦ ਲਾਭ ਉਠਾ ਰਹੇ ਹਨ। ਜਦੋਂ ਲੰਗਰ ਸ਼ਬਦ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਦਿਮਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਆਉਂਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *