ਦਰਬਾਰ ਸਾਹਿਬ ਬੇਅਦਬੀ ਕਾਂਡ ਚ ਨਵੀਂ ਅਪਡੇਟ, ਚੰਗੀ ਤਰ੍ਹਾਂ ਦੇਖ ਲਓ ਆਹ ਬੰਦੇ ਦੀ ਤਸਵੀਰ

ਇੱਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਜਾਰੀ ਕੀਤੀ ਹੈ। ਪੁਲਿਸ ਜਨਤਾ ਤੋਂ ਜਾਨਣਾ ਚਾਹੁੰਦੀ ਹੈ ਕਿ ਜੇਕਰ ਕਿਸੇ ਨੂੰ ਇਸ ਵਿਅਕਤੀ ਬਾਰੇ ਜਾਣਕਾਰੀ ਹੈ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਇਸ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਇਹ ਕੌਣ ਹੈ ਅਤੇ ਕਿਥੋਂ ਆਇਆ ਹੈ? ਇਹ ਵਿਅਕਤੀ ਅੰਮ੍ਰਿਤਸਰ ਵਿਖੇ ਕਿਸ ਸਾਧਨ ਤੇ ਪਹੁੰਚਿਆ ਅਤੇ ਹਰਿਮੰਦਰ ਸਾਹਿਬ ਵਿਖੇ ਕਿਸ ਪਾਸੇ ਤੋਂ ਅੰਦਰ ਆਇਆ?

ਤਲਾਸ਼ੀ ਲਏ ਜਾਣ ਤੇ ਇਸ ਵਿਅਕਤੀ ਕੋਲੋਂ ਕੋਈ ਵੀ ਪਛਾਣ ਪੱਤਰ ਜਾਂ ਮੋਬਾਇਲ ਆਦਿ ਬਰਾਮਦ ਨਹੀਂ ਹੋਇਆ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਸੰਗਤ ਨੇ ਉਸ ਦੀ ਜਾਨ ਲੈ ਲਈ ਸੀ। ਪੁਲਿਸ ਨੂੰ ਇਹ ਵਿਅਕਤੀ ਮ੍ਰਿਤਕ ਹਾਲਤ ਵਿੱਚ ਹੀ ਮਿਲਿਆ। ਸੀ ਸੀ ਟੀ ਵੀ ਦੀ ਫੁਟੇਜ ਤੋਂ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਹ ਵਿਅਕਤੀ 11 ਵਜੇ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਦੇਖਿਆ ਗਿਆ ਹੈ। ਸ਼ਾਮ ਲਗਭਗ 6 ਵਜੇ ਰਹਿਰਾਸ ਸਾਹਿਬ ਦੇ ਪਾਠ ਸਮੇਂ ਇਸ ਵਿਅਕਤੀ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ।

ਉਸ ਨੇ ਜੰਗਲਾ ਟੱਪ ਕੇ ਸ੍ਰੀ ਸਾਹਿਬ ਚੁੱਕ ਲਈ ਪਰ ਮੌਕੇ ਤੇ ਹਾਜ਼ਰ ਸਿੰਘਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਇਸ ਤੋਂ ਬਾਅਦ ਸੰਗਤ ਨੇ ਅਗਲਾ ਕਦਮ ਚੁੱਕ ਲਿਆ। ਹੁਣ ਸੂਬੇ ਦੇ ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ। ਜਿਹੜੇ ਵਿਅਕਤੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਦੇ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਜਿੰਨਾ ਚਿਰ ਇਸ ਵਿਅਕਤੀ ਦੀ ਪਛਾਣ ਨਹੀਂ ਹੁੰਦੀ, ਉਨ੍ਹਾਂ ਚਿਰ ਕੋਈ ਅਸਲੀਅਤ ਸਾਹਮਣੇ ਨਹੀਂ ਆ ਸਕਦੀ। ਇਸ ਲਈ ਪੁਲਿਸ ਚਾਹੁੰਦੀ ਹੈ ਕਿ ਜੇਕਰ ਜਨਤਾ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੈ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਤਾਂ ਕਿ ਅਜਿਹੀਆਂ ਕਰਤੂਤਾਂ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਇਸ ਵਿਅਕਤੀ ਦੀ ਪਛਾਣ ਹੋਣ ਤੇ ਹੀ ਕਾਰਵਾਈ ਅੱਗੇ ਤੁਰ ਸਕਦੀ ਹੈ।

Leave a Reply

Your email address will not be published.