ਦਰਬਾਰ ਸਾਹਿਬ ਬੇਅਦਬੀ ਮਾਮਲੇ ਚ ਵੱਡਾ ਮੋੜ, ਦੋਸ਼ੀ ਬਾਰੇ ਹੈਰਾਨ ਕਰਨ ਵਾਲੀ ਗੱਲ ਆਈ ਸਾਹਮਣੇ

ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਜਾਨ ਲਏ ਜਾਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਹੋਇਆ ਸੀ। ਸ਼ੋਸ਼ਲ ਮੀਡੀਆ ਤੇ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਲੈ ਕੇ ਉਸ ਦੀ ਪਹਿਚਾਣ ਕਰਨ ਦੀ ਮੰਗ ਵੱਡੇ ਪੱਧਰ ਤੇ ਹੋ ਰਹੀ ਸੀ। ਹੁਣ ਫੋਰੈਂਸਿਕ ਟੀਮਾਂ ਦੁਆਰਾ ਉਸ ਦੇ ਫਿੰਗਰ ਪ੍ਰਿੰਟਸ ਲਏ ਗਏ ਤਾਂ ਹੋਸ਼ ਉਡਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਸੂਬੇ ਦੇ ਗ੍ਰਹਿ ਮੰਤਰੀ ਵੀ ਕਹਿ ਰਹੇ ਸਨ ਕਿ ਸਾਨੂੰ 2 ਦਿਨ ਦਾ ਸਮਾਂ ਦਿਓ।

ਸਭ ਕੁਝ ਸਾਹਮਣੇ ਆ ਜਾਵੇਗਾ ਪਰ ਜਾਂਚ ਕਰਨ ਤੋਂ ਬਾਅਦ ਪੁਲਿਸ ਦੇ ਪੱਲੇ ਕੁਝ ਨਹੀਂ ਪਿਆ। ਬਾਇਓਮੈਟ੍ਰਿਕ ਢੰਗ ਨਾਲ ਜਾਂਚ ਕਰਨ ਤੋਂ ਬਾਅਦ ਇਸ ਵਿਅਕਤੀ ਦੀ ਕੋਈ ਸ਼ਨਾਖ਼ਤ ਨਹੀਂ ਹੋ ਸਕੀ। ਉਸ ਦੇ ਫਿੰਗਰ ਪ੍ਰਿੰਟਸ ਕਿਤੇ ਵੀ ਮੈਚ ਨਹੀਂ ਹੋ ਰਹੇ। ਪੁਲਿਸ ਡਾਟੇ ਵਿੱਚ ਉਸ ਦਾ ਕਿਧਰੇ ਵੀ ਰਿਕਾਰਡ ਨਹੀਂ ਮਿਲ ਰਿਹਾ। ਜਿਸ ਕਰਕੇ ਉਸ ਦੀ ਜਾਨ ਜਾਣ ਤੋਂ ਬਾਅਦ ਸਾਰੀ ਜਾਣਕਾਰੀ ਉਸ ਦੇ ਨਾਲ ਹੀ ਖ਼ਤਮ ਹੋ ਗਈ। ਉਸ ਦੀ ਪਛਾਣ ਕਰਨ ਲਈ ਪੁਲਿਸ ਹੁਣ ਹੋਰ ਢੰਗ ਤਰੀਕੇ ਅਪਣਾਵੇਗੀ।

ਇਹ ਵਿਅਕਤੀ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਸੀ ਸੀ ਟੀ ਵੀ ਵਿੱਚ ਨਜ਼ਰ ਆਉਂਦਾ ਹੈ। ਲਗਭਗ 7 ਘੰਟੇ ਬਾਅਦ ਸ਼ਾਮ ਨੂੰ ਰਹਿਰਾਸ ਦੇ ਸਮੇਂ ਇਹ ਵਿਅਕਤੀ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਜਾਂਦਾ ਹੈ। ਉੱਥੇ ਮੱਥਾ ਟੇਕਣ ਦੀ ਬਜਾਏ ਇਸ ਨੇ ਜੋ ਹਰਕਤ ਕੀਤੀ ਹੈ, ਉਹ ਅਸੀਂ ਸਾਰੇ ਸੀ ਸੀ ਟੀ ਵੀ ਵਿੱਚ ਦੇਖ ਚੁੱਕੇ ਹਾਂ। ਉਮੀਦ ਕੀਤੀ ਜਾਂਦੀ ਹੈ ਕਿ ਪੁਲਿਸ ਹੁਣ ਸੀ ਸੀ ਟੀ ਵੀ ਦਾ ਹੀ ਸਹਾਰਾ ਲਵੇਗੀ। ਸੀ ਸੀ ਟੀ ਵੀ ਦੇ ਜ਼ਰੀਏ ਹੀ ਪਤਾ ਕੀਤਾ ਜਾਵੇਗਾ ਕਿ ਇਹ ਵਿਅਕਤੀ ਕਿਸ ਪਾਸੇ ਤੋਂ ਆਇਆ ਹੈ?

ਉਹ ਅੰਮ੍ਰਿਤਸਰ ਵਿਖੇ ਕਿਸ ਸਾਧਨ ਰਾਹੀਂ ਪਹੁੰਚਿਆ? ਹਰਿਮੰਦਰ ਸਾਹਿਬ ਵਿਖੇ ਕਦੋਂ ਆਇਆ ਅਤੇ ਇੱਥੇ ਕਿਸ ਕਿਸ ਵਿਅਕਤੀ ਦੇ ਸੰਪਰਕ ਵਿੱਚ ਆਇਆ? ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ? ਇਸ ਬਾਰੇ ਪੁਲਿਸ ਦੇ ਪੱਲੇ ਅਜੇ ਤਕ ਕੁਝ ਨਹੀਂ ਪਿਆ। ਇਸ ਵਿਅਕਤੀ ਦੀ ਸ਼ਨਾਖਤ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਹੈ। ਦੂਜੇ ਪਾਸੇ ਜਨਤਾ ਚਾਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਇਸ ਦਾ ਪਤਾ ਲਗਾਇਆ ਜਾਵੇ। ਹਰਿਮੰਦਰ ਸਾਹਿਬ ਵਿਖੇ ਵਾਪਰੀ ਇਸ ਘਟਨਾ ਕਾਰਨ ਸ਼ਰਧਾਲੂਆਂ ਦੇ ਮਨ ਤੇ ਡੂੰਘੀ ਸੱ ਟ ਲੱਗੀ ਹੈ।

Leave a Reply

Your email address will not be published.