ਬੇਅਦਬੀ ਕਾਂਡ ਵਾਲੇ ਨੌਜਵਾਨ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਦੇਖੋ ਕੀ ਕਰ ਰਿਹਾ ਸੀ ਨੌਜਵਾਨ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿਚ ਇੱਕ ਸ਼ਖ਼ਸ ਨਜ਼ਰ ਆ ਰਿਹਾ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਉਹੀ ਸ਼ਖ਼ਸ ਹੈ, ਜੋ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਚ ਬੇ ਅ ਦ ਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਸੀ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕੀਤੀ ਸੀ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕੱਠ ਹੋ ਗਿਆ ਸੀ। ਇਸ ਵਿਅਕਤੀ ਦੀ ਇੰਨੀ ਖਿੱਚ ਧੂਹ ਕੀਤੀ ਗਈ ਕਿ ਉਸ ਦੀ ਜਾਨ ਚਲੀ ਗਈ।

ਹਾਲਾਂਕਿ ਪੁਲਿਸ ਮੰਗ ਕਰਦੀ ਰਹੀ ਕਿ ਇਹ ਵਿਅਕਤੀ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ ਪਰ ਪੁਲਿਸ ਦੀ ਕਿਸੇ ਨੇ ਨਹੀਂ ਸੁਣੀ। ਇਕ ਦਿਨ ਪਹਿਲਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਹਰਕਤ ਤੋਂ ਬਾਅਦ ਲੋਕ ਇੰਨੇ ਭ ੜ ਕ ਗਏ ਕਿ ਉਹ ਉਸ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸਨ। ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਨੇ ਹਰ ਸ਼ਰਧਾਲੂ ਦੇ ਦਿਲ ਨੂੰ ਠੇਸ ਪਹੁੰਚਾਈ ਹੈ। ਜੋ ਵੀਡੀਓ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਹੀ ਹੈ, ਉਸ ਵਿੱਚ ਇੱਕ ਵਿਅਕਤੀ ਖੜ੍ਹਾ ਨਜ਼ਰ ਆ ਰਿਹਾ ਹੈ।

ਇਕ ਔਰਤ ਦੀ ਆਵਾਜ਼ ਸੁਣਾਈ ਦਿੰਦੀ ਹੈ, ਜੋ ਇਸ ਵਿਅਕਤੀ ਨੂੰ ਪੁੱਛਦੀ ਹੈ ਕੀ ਉਹ ਕ੍ਰਿਸ਼ਨਾ ਬਣਿਆ ਹੋਇਆ ਹੈ? ਉਹ ਕਹਿੰਦੀ ਹੈ ਕੁਝ ਕਰਕੇ ਦਿਖਾਓ। ਉਹ ਉਸ ਦੀ ਵੀਡੀਓ ਬਣਾ ਰਹੀ ਹੈ ਪਰ ਇਹ ਵਿਅਕਤੀ ਕੋਈ ਜਵਾਬ ਨਹੀਂ ਦਿੰਦਾ ਅਤੇ ਚੁੱਪ ਚਾਪ ਤੁਰ ਪੈਂਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਇਸ ਵਿਅਕਤੀ ਦੁਆਰਾ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਸਮਾਂ ਪਹਿਲਾਂ ਦੀ ਹੈ ਅਤੇ ਇਸ ਵਿਅਕਤੀ ਨੇ ਉਹ ਹੀ ਕੱਪੜੇ ਪਹਿਨੇ ਹੋਏ ਹਨ ਜੋ ਬੇਅਦਬੀ ਦੀ ਘਟਨਾ ਦੌਰਾਨ ਪਹਿਨੇ ਹੋਏ ਸਨ।

ਇਸ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਵਿਅਕਤੀ ਅਤੇ ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਚ ਫੜਿਆ ਗਿਆ ਵਿਅਕਤੀ ਕੀ ਇੱਕ ਹੀ ਸ਼ਖ਼ਸ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ। ਹਰਿਮੰਦਰ ਸਾਹਿਬ ਅਤੇ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਵਾਪਰੀ ਘਟਨਾ ਕਾਰਨ ਸ਼ਰਧਾਲੂਆਂ ਦੇ ਹਿਰਦੇ ਵਲੂੰਧਰੇ ਗਏ ਹਨ। ਹਰ ਕੋਈ ਚਾਹੁੰਦਾ ਹੈ ਕਿ ਮਾਮਲੇ ਦੀ ਅਸਲੀਅਤ ਤੱਕ ਪਹੁੰਚਿਆ ਜਾਵੇ ਪਰ ਅਜੇ ਤੱਕ ਪੁਲਿਸ ਦੇ ਵੀ ਕੁਝ ਪੱਲੇ ਨਹੀਂ ਪੈ ਰਿਹਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.