ਕਲਯੁਗੀ ਮਾਂ ਦੀ ਗੰਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼, ਕੱਪੜੇ ਚ ਲਪੇਟਕੇ ਸੁੱਟੀ ਮਾਸੂਮ ਬੱਚੀ

ਕੁਝ ਲੋਕਾਂ ਨੂੰ ਰੱਬ ਦਾ ਡਰ ਹੈ ਹੀ ਨਹੀਂ ਅਤੇ ਨਾ ਹੀ ਇਨ੍ਹਾਂ ਦੇ ਮਨਾਂ ਅੰਦਰ ਇਨਸਾਨੀਅਤ ਬਚੀ ਹੈ, ਕਿਉਂਕਿ ਹਰ ਰੋਜ ਨਵ-ਜਨਮੀਆਂ ਬੱਚੀਆਂ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕੂੜਾ ਭਰ ਰਹੇ ਵਿਅਕਤੀਆਂ ਨੂੰ ਕੂੜੇ ਵਿੱਚ ਪਈ ਇਕ ਬੱਚੀ ਦੀ ਮ੍ਰਿਤਕ ਦੇਹ ਮਿਲੀ। ਜਿਸ ਨੂੰ ਕਿਸੇ ਵੱਲੋਂ ਕੱਪੜੇ ਵਿੱਚ ਲਪੇਟ ਕੇ ਕੂੜੇ ਵਿਚ ਸੁੱਟਿਆ ਹੋਇਆ ਸੀ। ਉਨ੍ਹਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਡਿਊਟੀ ਤੇ ਆਏ ਸੀ। ਜਿਥੇ ਕੂੜੇ ਨਾਲ ਗੱਡੀਆਂ ਭਰੀਆਂ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਵਰਕਰ ਨੇ ਕੂੜਾ ਛਾਂਟਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਕੱਪੜੇ ਵਿੱਚ ਇਕ ਬੱਚਾ ਲਪੇਟਕੇ ਕੂੜੇ ਵਿਚ ਸੁੱਟਿਆ ਪਿਆ ਸੀ। ਉਨ੍ਹਾਂ ਨੇ ਉਥੋਂ ਬੱਚੇ ਨੂੰ ਕੱਢ ਕੇ ਇੱਕ ਟੋਕਰੇ ਵਿੱਚ ਪਾ ਦਿੱਤਾ ਤਾਂ ਜੋ ਕੋਈ ਜਾਨਵਰ ਬੱਚੇ ਨੂੰ ਖਾ ਨਾ ਜਾਵੇ।

ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਨਾਕੇ ਤੇ ਖੜੇ ਸਨ। ਉਹਨਾਂ ਨੂੰ ਅਜੇ ਕੁਮਾਰ ਨਾਮਕ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਕੂੜੇ ਵਿਚੋਂ ਇਕ ਨਵਜਨਮਾ ਬੱਚਾ ਮਿਲਿਆ, ਜੋ ਕਿ ਇਕ ਲਾਲ ਕੱਪੜੇ ਵਿਚ ਲਪੇਟਿਆ ਹੋਇਆ ਕੂੜੇ ਦੇ ਢੇਰ ਵਿੱਚ ਪਿਆ ਸੀ।

ਸੂਚਨਾ ਮਿਲਣ ਤੇ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮੌਕਾ ਦੇਖਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਨਵਜਨਮਾ ਬੱਚਾ ਇਕ ਲੜਕੀ ਹੈ। ਉਨ੍ਹਾਂ ਵੱਲੋਂ ਬੱਚੀ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *