ਦਰਬਾਰ ਸਾਹਿਬ ਬੇਅਦਬੀ ਵਾਲੇ ਵਿਅਕਤੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਆਹ ਦੇਖੋ ਕੀ ਕਰ ਰਿਹਾ

ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਅਜੇ ਤਕ ਕੋਈ ਸ਼ਨਾਖਤ ਨਹੀਂ ਹੋ ਸਕੀ। ਹਾਲਾਂਕਿ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ਼ 2 ਦਿਨ ਦਾ ਸਮਾਂ ਚਾਹੀਦਾ ਹੈ ਪਰ ਹੁਣ ਪਤਾ ਲੱਗਾ ਹੈ ਕਿ ਉਸ ਦੇ ਫਿੰਗਰ ਪ੍ਰਿੰਟਸ ਕਿਤੇ ਵੀ ਮੇਲ ਨਹੀਂ ਖਾਂਦੇ। ਜਿਸ ਕਰਕੇ ਉਸ ਵਿਅਕਤੀ ਦੀ ਪਹਿਚਾਣ ਕਰਨਾ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਪੁਲਿਸ ਉਸ ਦੀ ਸ਼ਨਾਖਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।

ਹੁਣ ਜ਼ਿਆਦਾ ਜ਼ੋਰ ਸੀ ਸੀ ਟੀ ਵੀ ਦੀ ਫੁਟੇਜ ਤੇ ਦਿੱਤਾ ਜਾ ਰਿਹਾ ਹੈ। ਇਸ ਸਮੇਂ ਸੀ ਸੀ ਟੀ ਵੀ ਦੀ ਇਕ ਫੁਟੇਜ ਸਾਹਮਣੇ ਆਈ ਹੈ। ਜੋ ਬੇਅਦਬੀ ਦੀ ਘਟਨਾ ਤੋਂ ਇਕ ਦਿਨ ਪਹਿਲਾਂ ਦੀ ਦੱਸੀ ਜਾਂਦੀ ਹੈ। ਇਸ ਵਿਅਕਤੀ ਨੇ ਸ਼ਨੀਵਾਰ ਵਾਲੇ ਦਿਨ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਸਮੇਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਸੀ ਸੀ ਟੀ ਵੀ ਦੀ ਫੁਟੇਜ਼ ਦੱਸਦੀ ਹੈ ਕਿ ਇਹ ਵਿਅਕਤੀ ਇਕ ਦਿਨ ਪਹਿਲਾਂ ਹੀ ਇੱਥੇ ਪਹੁੰਚ ਚੁੱਕਾ ਸੀ। ਸ਼ੁਕਰਵਾਰ ਰਾਤ ਦੇ 12 ਵਜੇ ਇਸ ਨੂੰ ਹੈਰੀਟੇਜ ਸਟ੍ਰੀਟ ਵਿੱਚ ਦੇਖਿਆ ਗਿਆ ਹੈ।

ਇਸ ਵਿਅਕਤੀ ਨੇ ਉਹੀ ਕੱਪੜੇ ਪਹਿਨੇ ਹੋਏ ਹਨ। ਉਸ ਦੇ ਸਿਰ ਉੱਤੇ ਕੇਸਰੀ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਹੈ। ਇੱਥੇ ਉਸ ਨੇ ਲੋਈ ਲਈ ਹੋਈ ਹੈ ਅਤੇ ਉਹ ਲੋਈ ਨੂੰ ਉਤਾਰ ਕੇ ਇਸ ਦੀ ਤਹਿ ਲਗਾਉਂਦਾ ਵੀ ਨਜ਼ਰ ਆਉਂਦਾ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵਿਅਕਤੀ ਗਿਣੀ ਮਿਥੀ ਸਾ ਜ਼ਿ ਸ਼ ਅਧੀਨ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਲਈ ਹਰਿਮੰਦਰ ਸਾਹਿਬ ਪਹੁੰਚਿਆ ਹੈ। ਇੱਥੇ ਇਹ ਬਿਲਕੁਲ ਸਹਿਜ ਅਵਸਥਾ ਵਿੱਚ ਖੜ੍ਹਾ ਦਿਖਾਈ ਦਿੰਦਾ ਹੈ।

ਉਹ ਕੋਈ ਮੰ ਦ ਬੁ ਧੀ ਨਜ਼ਰ ਨਹੀਂ ਆਉਂਦਾ। ਇਸ ਤੋਂ ਬਿਨਾਂ ਜਦੋਂ ਹਰਿਮੰਦਰ ਸਾਹਿਬ ਅੰਦਰ ਪਹੁੰਚ ਕੇ ਇਹ ਵਿਅਕਤੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੁਆਰਾ ਦਿਖਾਈ ਗਈ ਫੁਰਤੀ ਦੱਸਦੀ ਹੈ ਕਿ ਉਸ ਨੂੰ ਇਸ ਕੰਮ ਦੀ ਟ੍ਰੇਨਿੰਗ ਦਿੱਤੀ ਗਈ ਹੈ। ਉੱਥੇ ਕਈ ਵਿਅਕਤੀ ਮੌਜੂਦ ਹੋਣ ਕਰਕੇ ਹੀ ਇਹ ਕਾਬੂ ਆ ਗਿਆ। ਜਿਸ ਤਰਾਂ ਹੌਲੀ ਹੌਲੀ ਇਸ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਉਸ ਤੋਂ ਮਾਲੂਮ ਹੁੰਦਾ ਹੈ ਕਿ ਦੇਰ ਸਵੇਰ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹ ਹੀ ਜਾਣਗੀਆਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *